(Source: ECI/ABP News)
ਨੌਕਰੀ ਦੌਰਾਨ ਵੀਡੀਓ ਗੇਮ ਖੇਡਦਾ ਰਹਿੰਦਾ ਵਿਅਕਤੀ, ਫਿਰ ਵੀ ਕਮਾਉਂਦਾ 67 ਲੱਖ!
Online Sharing Site Reddit 'ਤੇ ਇਸ ਸ਼ਖਸ ਨੇ ਆਪਣੀ ਪਛਾਣ ਜ਼ਾਹਿਰ ਕੀਤੇ ਬਿਨਾਂ ਦੁਨੀਆ ਦੇ ਸਾਹਮਣੇ ਆਪਣਾ ਰਾਜ਼ ਦੱਸ ਦਿੱਤਾ ਹੈ ਕਿ ਕਿਵੇਂ ਉਹ ਆਪਣੇ ਦਫਤਰ ਦੀ ਨੌਕਰੀ 'ਚ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ।
![ਨੌਕਰੀ ਦੌਰਾਨ ਵੀਡੀਓ ਗੇਮ ਖੇਡਦਾ ਰਹਿੰਦਾ ਵਿਅਕਤੀ, ਫਿਰ ਵੀ ਕਮਾਉਂਦਾ 67 ਲੱਖ! A person who keeps playing video games on the job, still earns 67 lakhs! ਨੌਕਰੀ ਦੌਰਾਨ ਵੀਡੀਓ ਗੇਮ ਖੇਡਦਾ ਰਹਿੰਦਾ ਵਿਅਕਤੀ, ਫਿਰ ਵੀ ਕਮਾਉਂਦਾ 67 ਲੱਖ!](https://feeds.abplive.com/onecms/images/uploaded-images/2022/01/09/21210dfa9d31eb2b0cd2df5ae9c53d0f_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਲੋਕ ਆਪਣਾ ਕੰਮ ਇਮਾਨਦਾਰੀ ਨਾਲ ਨਿਭਾਉਣ ਲਈ ਪੂਰੀ ਵਾਹ ਲਾ ਦਿੰਦੇ ਹਨ। ਫਿਰ ਭਾਵੇ ਕੰਮ ਦਫ਼ਤਰ 'ਚ ਬੈਠ ਕੇ ਕੀਤਾ ਜਾ ਰਿਹਾ ਹੋਵੇ ਜਾਂ ਘਰ ਤੋਂ। ਹਾਲਾਂਕਿ ਆਈਟੀ ਸੈਕਟਰ 'ਚ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਇਸ ਦੇ ਉਲਟ ਕੀਤਾ ਤੇ ਘਰ ਬੈਠੇ ਹੀ ਬਿਨਾਂ ਕੋਈ ਕੰਮ ਕੀਤੇ ਪੂਰੀ ਤਨਖਾਹ ਇਕੱਠੀ ਕਰ ਲਈ।
Online Sharing Site Reddit 'ਤੇ ਇਸ ਸ਼ਖਸ ਨੇ ਆਪਣੀ ਪਛਾਣ ਜ਼ਾਹਿਰ ਕੀਤੇ ਬਿਨਾਂ ਦੁਨੀਆ ਦੇ ਸਾਹਮਣੇ ਆਪਣਾ ਰਾਜ਼ ਦੱਸ ਦਿੱਤਾ ਹੈ ਕਿ ਕਿਵੇਂ ਉਹ ਆਪਣੇ ਦਫਤਰ ਦੀ ਨੌਕਰੀ 'ਚ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ। ਕੋਰੋਨਾ ਵਾਇਰਸ (Coronavirus) ਕਾਰਨ ਘਰ ਤੋਂ ਕੰਮ ਕਰਨ ਵਾਲੇ ਇਸ ਵਿਅਕਤੀ ਨੂੰ ਇੱਕ ਸਾਲ ਦੇ ਅੰਦਰ 67 ਲੱਖ ਰੁਪਏ ਤੋਂ ਵੱਧ ਤਨਖਾਹ ਮਿਲੀ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਆਖ਼ਰ ਇਸ ਬੰਦੇ ਨੇ ਕੀ ਕੀਤਾ?
ਬਣਾ ਲਿਆ ਸੀ ਆਟੋਮੇਟਿਡ ਸਿਸਟਮ
ਆਪਣੀ ਕਹਾਣੀ ਦੱਸਦੇ ਹੋਏ ਇਸ ਵਿਅਕਤੀ ਨੇ ਦੱਸਿਆ ਕਿ ਉਹ ਇੱਕ ਲਾਅ ਫਰਮ 'ਚ ਕੰਮ ਕਰਦਾ ਹੈ। ਉਸ ਦਾ ਕੰਮ ਦਫਤਰ ਵਿੱਚ ਮੁਕੱਦਮੇਬਾਜ਼ੀ ਨਾਲ ਸਬੰਧਤ ਡਿਜੀਟਲ ਸਬੂਤਾਂ ਨੂੰ ਸੰਭਾਲਣਾ ਸੀ ਤੇ ਉਸ ਨੇ ਇਸ ਡੇਟਾ ਨੂੰ ਕਲਾਉਡ 'ਤੇ ਅਪਡੇਟ ਕਰਨਾ ਸੀ। ਵਿਅਕਤੀ ਅਨੁਸਾਰ ਜਦੋਂ ਕੋਈ ਵੀ ਕੋਰੋਨਾ ਨਹੀਂ ਸੀ, ਉਦੋਂ ਵੀ ਉਸ ਨੂੰ 8 ਘੰਟੇ ਦਫਤਰ ਵਿੱਚ ਨੌਕਰੀ ਨਹੀਂ ਮਿਲੀ।
ਬਹੁਤ ਵਾਰ ਉਸ ਨੂੰ ਇਹ ਦਿਖਾਉਣਾ ਪੈਂਦਾ ਸੀ ਕਿ ਉਹ ਕੰਮ ਕਰ ਰਿਹਾ ਸੀ। ਅਜਿਹੇ 'ਚ ਘਰ ਤੋਂ ਕੰਮ ਕਰਦੇ ਸਮੇਂ ਉਸ ਨੇ ਰਿਮੋਟ ਵਰਕਸਟੇਸ਼ਨ ਸੈੱਟ ਅਪ ਬਣਾ ਲਿਆ। ਇੱਕ ਹਫ਼ਤੇ ਦੇ ਅੰਦਰ, ਉਸ ਨੇ ਆਪਣੇ ਪੂਰੇ ਕੰਮ ਲਈ ਇਕ ਆਟੋਮੇਟਿਡ ਸਿਸਟਮ ਬਣਾ ਦਿੱਤਾ। ਇਸ ਤੋਂ ਬਾਅਦ ਉਹ ਸਿਰਫ਼ ਕਲਾਕ ਇਨ ਕਰਦਾ ਸੀ ਤੇ ਫਿਰ ਵੀਡੀਓ ਗੇਮਾਂ ਖੇਡਣ ਲੱਗ ਪੈਂਦਾ ਸੀ। ਦਿਨ ਦੇ ਅੰਤ 'ਚ ਉਹ ਸਿਰਫ ਇਹ ਜਾਂਚ ਕਰਦਾ ਸੀ ਕਿ ਕੀ ਸਿਸਟਮ ਸਹੀ ਤਰ੍ਹਾਂ ਕੰਮ ਕਰਦਾ ਹੈ ਜਾਂ ਨਹੀਂ? ਫਿਰ ਉਹ ਕਲਾਕ ਆਊਟ ਕਰ ਦਿੰਦਾ ਸੀ।
8 ਘੰਟਿਆਂ 'ਚ ਸਿਰਫ 10 ਮਿੰਟ ਕਰਦਾ ਸੀ ਕੰਮ
ਇਸ ਵਿਅਕਤੀ ਨੇ ਅੱਗੇ ਦੱਸਿਆ ਕਿ ਉਹ ਆਪਣੀ 8 ਘੰਟੇ ਦੀ ਸ਼ਿਫਟ 'ਚ ਸਿਰਫ 10 ਮਿੰਟ ਕੰਮ ਕਰਦਾ ਸੀ। ਉਨ੍ਹਾਂ ਨੇ ਆਪਣੀ ਪੋਸਟ 'ਚ ਇਹ ਵੀ ਲਿਖਿਆ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਬੁਰਾ ਲੱਗਦਾ ਸੀ ਕਿ ਉਹ ਗਲਤ ਕਰ ਰਹੇ ਹਨ।
ਆਖ਼ਰਕਾਰ ਉਹ ਸੰਤੁਸ਼ਟ ਹੋ ਗਿਆ ਕਿ ਇਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ ਸੀ। ਇਸ ਆਰਾਮਦਾਇਕ ਨੌਕਰੀ ਕਾਰਨ ਉਸ ਨੂੰ ਇਕ ਸਾਲ ਵਿਚ ਬਿਨਾਂ ਕੰਮ ਕੀਤੇ 67 ਲੱਖ ਰੁਪਏ ਦੀ ਤਨਖਾਹ ਮਿਲ ਗਈ। ਉਹ ਇਹ ਸੋਚ ਕੇ ਖੁਸ਼ ਸੀ ਕਿ ਉਹ ਉਹੀ ਕੰਮ ਕਰ ਰਿਹਾ ਸੀ ਜਿਸ ਲਈ ਉਸ ਨੂੰ ਰੱਖਿਆ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਨੌਕਰੀ ਦੌਰਾਨ ਵੀਡੀਓ ਗੇਮ ਖੇਡਦਾ ਰਹਿੰਦਾ ਵਿਅਕਤੀ, ਫਿਰ ਵੀ ਕਮਾਉਂਦਾ 67 ਲੱਖ!](https://ssl.gstatic.com/ui/v1/icons/mail/images/cleardot.gif)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)