AAP candidates for lok sabha election: 'ਆਪ' ਨੇ 5 ਸੀਟਾਂ 'ਤੇ ਉਤਾਰੇ ਉਮੀਦਵਾਰ, ਜਾਣੋ ਕਿਸ ਨੂੰ ਕਿਥੋਂ ਮਿਲਿਆ ਮੌਕਾ
AAP candidates for lok sabha election: ਆਮ ਆਦਮੀ ਪਾਰਟੀ (ਆਪ) ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ 4 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
AAP candidates for lok sabha election: ਆਮ ਆਦਮੀ ਪਾਰਟੀ (ਆਪ) ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ 4 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ (27 ਫਰਵਰੀ, 2024) ਨੂੰ ਕੀਤੇ ਗਏ ਐਲਾਨ ਦੇ ਤਹਿਤ ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ, ਦੱਖਣੀ ਦਿੱਲੀ ਤੋਂ ਸਹੀ ਰਾਮ ਪਹਿਲਵਾਨ, ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਅਤੇ ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ ਨੂੰ ਮੌਕਾ ਦਿੱਤਾ ਗਿਆ।
AAP Senior Leaders Addressing an Important Press Conference l LIVE https://t.co/Tn9aRQWVCB
— AAP (@AamAadmiParty) February 27, 2024
'ਆਪ' ਦੇ ਸੰਦੀਪ ਪਾਠਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ, "ਆਪ ਵਿਰੋਧੀ ਗਠਜੋੜ INDIA ਦਾ ਹਿੱਸਾ ਹੈ। ਅਸੀਂ ਅੱਜ 5 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੇ ਹਾਂ, ਜਿਨ੍ਹਾਂ 'ਚੋਂ 4 ਦਿੱਲੀ ਤੋਂ ਹੋਣਗੇ।" ‘ਆਪ’ ਆਗੂਆਂ ਮੁਤਾਬਕ ‘ਆਪ’ ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਸ਼ੀਲ ਗੁਪਤਾ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਚੋਣ ਲੜਨਗੇ।
ਇਹ ਵੀ ਪੜ੍ਹੋ: Namo Drone Didi: ਖੇਤੀ ਹੋਈ ਸੌਖਾਲੀ ! ਹੁਣ ਡਰੋਨ ਨਾਲ 7 ਮਿੰਟਾਂ 'ਚ ਹੋ ਜਾਵੇਗੀ ਸਪਰੇਅ, ਮਹਿਲਾਵਾਂ ਨੂੰ ਦਿੱਤੀ ਖ਼ਾਸ ਟਰੇਨਿੰਗ