(Source: ECI/ABP News)
ABP C-Voter Survey: ਲਖੀਮਪੁਰ ਕਾਂਡ 'ਤੇ SIT ਦੀ ਰਿਪੋਰਟ ਮਗਰੋਂ ਕੇਂਦਰੀ ਮੰਤਰੀ ਟੈਨੀ ਨੂੰ ਅਸਤੀਫ਼ਾ ਦੇਣਾ ਚਾਹੀਦਾ ? ਲੋਕਾਂ ਦੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ
ਯੂਪੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ (UP Elections 2022) ਹਨ। ਤੁਹਾਡਾ ਚੈਨਲ ਏਬੀਪੀ ਨਿਊਜ਼ ਹਰ ਦਿਨ ਸੀ ਵੋਟਰ ਦੇ ਸਹਿਯੋਗ ਨਾਲ ਯੂਪੀ ਵਿੱਚ ਚੋਣ ਮੁੱਦਿਆਂ ਨੂੰ ਲੈ ਕੇ ਸਰਵੇਖਣ ਕਰ ਰਿਹਾ ਹੈ।
![ABP C-Voter Survey: ਲਖੀਮਪੁਰ ਕਾਂਡ 'ਤੇ SIT ਦੀ ਰਿਪੋਰਟ ਮਗਰੋਂ ਕੇਂਦਰੀ ਮੰਤਰੀ ਟੈਨੀ ਨੂੰ ਅਸਤੀਫ਼ਾ ਦੇਣਾ ਚਾਹੀਦਾ ? ਲੋਕਾਂ ਦੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ ABP C-Voter Survey : Union Minister Ajay Mishra Tenny resign after SIT report on Lakhimpur case ? Surprising response from people ABP C-Voter Survey: ਲਖੀਮਪੁਰ ਕਾਂਡ 'ਤੇ SIT ਦੀ ਰਿਪੋਰਟ ਮਗਰੋਂ ਕੇਂਦਰੀ ਮੰਤਰੀ ਟੈਨੀ ਨੂੰ ਅਸਤੀਫ਼ਾ ਦੇਣਾ ਚਾਹੀਦਾ ? ਲੋਕਾਂ ਦੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ](https://feeds.abplive.com/onecms/images/uploaded-images/2021/11/09/97e05cf69622056125146835abc97326_original.png?impolicy=abp_cdn&imwidth=1200&height=675)
ABP C-Voter Survey: ਯੂਪੀ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ (UP Elections 2022) ਹਨ। ਤੁਹਾਡਾ ਚੈਨਲ ਏਬੀਪੀ ਨਿਊਜ਼ ਹਰ ਦਿਨ ਸੀ ਵੋਟਰ ਦੇ ਸਹਿਯੋਗ ਨਾਲ ਯੂਪੀ ਵਿੱਚ ਚੋਣ ਮੁੱਦਿਆਂ ਨੂੰ ਲੈ ਕੇ ਸਰਵੇਖਣ ਕਰ ਰਿਹਾ ਹੈ। ਇਸ ਵਾਰ ਏਬੀਪੀ ਨਿਊਜ਼ ਨੇ ਸਰਵੇ ਵਿੱਚ ਲਖੀਮਪੁਰ ਕਾਂਡ (Lakhimpur Kheri Violence) ਨੂੰ ਲੈ ਕੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਸਰਵੇ 'ਚ ਪੁੱਛਿਆ ਗਿਆ ਕਿ ਲਖੀਮਪੁਰ ਖੇੜੀ 'ਚ ਕਿਸਾਨਾਂ ਦੀ ਹੱਤਿਆ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੇ ਪਿਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ (Ajay Mishra Teni) ਨੂੰ ਐਸਆਈਟੀ ਦੀ ਰਿਪੋਰਟ ਆਉਣ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ? ਇਸ ਸਵਾਲ ਦੇ ਜਵਾਬ ਵਿੱਚ ਜਨਤਾ ਨੇ ਹੈਰਾਨ ਕਰਨ ਵਾਲੀ ਰਾਏ ਦਿੱਤੀ ਹੈ।
ਸੀ ਵੋਟਰ ਦੇ ਇਸ ਸਰਵੇਖਣ ਵਿੱਚ ਅਸੀਂ ਸਵਾਲ ਪੁੱਛਿਆ ਸੀ ਕਿ ਐਸਆਈਟੀ ਦੀ ਰਿਪੋਰਟ ਤੋਂ ਬਾਅਦ ਅਜੇ ਮਿਸ਼ਰਾ ਟੈਨੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ?
62 ਫੀਸਦੀ ਲੋਕਾਂ ਨੇ ਕਿਹਾ- ਹਾਂ
38 ਫੀਸਦੀ ਲੋਕਾਂ ਨੇ ਕਿਹਾ- ਨਹੀਂ
ਟੈਨੀ ਨੂੰ ਹਟਾਉਣ ਲਈ ਤਿਆਰ ਨਹੀਂ ਮੋਦੀ ਸਰਕਾਰ
ਮੋਦੀ ਸਰਕਾਰ ਚਾਰੇ ਪਾਸਿਓਂ ਘਿਰਨ ਤੋਂ ਬਾਅਦ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਹਟਾਉਣ ਲਈ ਤਿਆਰ ਨਹੀਂ ਹੈ। ਟੈਨੀ ਨੂੰ ਲੈ ਕੇ ਸੰਸਦ 'ਚ ਸਰਦ ਰੁੱਤ ਸੈਸ਼ਨ 'ਚ ਜ਼ਬਰਦਸਤ ਹੰਗਾਮਾ ਹੋਇਆ, ਇਸ ਦੇ ਬਾਵਜੂਦ ਟੈਨੀ ਦੀ ਕੁਰਸੀ ਨਹੀਂ ਗਈ, ਹੁਣ ਸਰਦ ਰੁੱਤ ਸੈਸ਼ਨ ਖਤਮ ਹੋ ਗਿਆ ਹੈ ਤਾਂ ਯੂਪੀ 'ਚ ਵਿਰੋਧੀ ਧਿਰ ਨੇ ਟੈਨੀ ਮੁੱਦੇ 'ਤੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸਵਾਲ ਇਹ ਹੈ ਕਿ ਕੀ ਯੂਪੀ ਚੋਣਾਂ ਵਿੱਚ ਟੈਨੀ ਫੈਕਟਰ ਨਾਲ ਵੋਟਾਂ ਦਾ ਸਮੀਕਰਨ ਤੈਅ ਹੋਵੇਗਾ।
ਕੀ ਭਾਜਪਾ ਕੋਈ ਰਣਨੀਤੀ ਬਣਾ ਰਹੀ?
ਅਸਲ 'ਚ ਟੈਨੀ ਦੇ ਅਸਤੀਫੇ ਦਾ ਸਾਰਾ ਸਮੀਕਰਨ ਯੂਪੀ ਚੋਣਾਂ 'ਤੇ ਟਿਕਿਆ ਹੋਇਆ ਹੈ। ਭਾਜਪਾ ਉਸ ਨੂੰ ਕੁਰਸੀ ਤੋਂ ਹਟਾ ਕੇ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ ਤੇ ਵਿਰੋਧੀ ਧਿਰ ਨੂੰ ਲੱਗਦਾ ਹੈ ਕਿ ਯੂਪੀ ਵਿਚ ਭਾਜਪਾ ਨੂੰ ਘੇਰਨ ਲਈ ਇਸ ਤੋਂ ਵਧੀਆ ਮੁੱਦਾ ਨਹੀਂ ਹੋ ਸਕਦਾ, ਇਸ ਲਈ ਵਿਰੋਧੀ ਧਿਰ ਹਮਲੇ ਕਰ ਰਹੀ ਹੈ ਅਤੇ ਭਾਜਪਾ ਬੈਕਫੁੱਟ 'ਤੇ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਲਖੀਮਪੁਰ ਕਾਂਡ ਨੂੰ ਇੰਨੀ ਹਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਯੂਪੀ ਵਿੱਚ ਵੋਟਿੰਗ ਦੌਰਾਨ ਟੈਨੀ ਇੱਕ ਫੈਕਟਰ ਬਣ ਜਾਵੇ।
ਇਹ ਵੀ ਪੜ੍ਹੋ :ਸਰਦੀਆਂ 'ਚ ਇਸ ਤਰ੍ਹਾਂ ਪੀਓ ਲੱਸੀ, ਨਹੀਂ ਹੋਵੇਗੀ ਜ਼ੁਕਾਮ, ਮਿਲੇਗਾ ਫਾਇਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)