ਪੜਚੋਲ ਕਰੋ

ਚੋਣ 2024 ਐਗਜ਼ਿਟ ਪੋਲ

(Source:  Dainik Bhaskar)

ਕਿਸਾਨਾਂ ਦਾ ਭਲਕੇ ਪੂਰੇ ਦੇਸ਼ 'ਚ ਮੁੜ ਐਕਸ਼ਨ, ਦਿੱਲੀ ਪੁਲਿਸ ਨੇ ਬੁਲਾਈ ਅਹਿਮ ਮੀਟਿੰਗ

ਲਾਲ ਕਿਲੇ ਦੀ ਘਟਨਾ ਮਗਰੋਂ ਭਲਕੇ ਕਿਸਾਨ ਜਥੇਬੰਦੀਆਂ ਮੁੜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ। ਕੱਲ੍ਹ ਦਿੱਲੀ ਨੂੰ ਛੱਡ ਪੂਰੇ ਦੇਸ਼ ਵਿੱਚ ਚੱਕਾ ਜਾਮ ਰਹੇਗਾ।

ਨਵੀਂ ਦਿੱਲੀ: ਲਾਲ ਕਿਲੇ ਦੀ ਘਟਨਾ ਮਗਰੋਂ ਭਲਕੇ ਕਿਸਾਨ ਜਥੇਬੰਦੀਆਂ ਮੁੜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ। ਕੱਲ੍ਹ ਦਿੱਲੀ ਨੂੰ ਛੱਡ ਪੂਰੇ ਦੇਸ਼ ਵਿੱਚ ਚੱਕਾ ਜਾਮ ਰਹੇਗਾ। ਇਸ ਨੂੰ ਲੈ ਕੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਸਾਰੇ ਜ਼ਿਲ੍ਹਾ ਅਧਿਕਾਰੀ ਇਕੱਠੇ ਹੋਏ ਹਨ। ਸੂਤਰਾਂ ਅਨੁਸਾਰ ਪੁਲਿਸ ਦਾ ਕਹਿਣਆ ਹੈ ਕਿ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਸੜਕਾਂ ਜਾਮ ਨਹੀਂ ਕਰਨ ਦਿੱਤੀਆਂ ਜਾਣਗੀਆਂ। ਉਧਰ, ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਦਿੱਲੀ ਵਿੱਚ ਜਾਮ ਨਹੀਂ ਹੋਏਗਾ ਕਿਉਂਕਿ ਉਹ ਦਿੱਲੀ ਦੀਆਂ ਹੱਦਾਂ ਤੋਂ ਬਾਹਰ ਬੈਠੇ ਹਨ। ਇਸ ਦੇ ਬਾਵਜੂਦ ਪੁਲਿਸ ਨੂੰ ਡਰ ਹੈ ਕਿ ਕਿਤੇ ਕਿਸਾਨ ਦਿੱਲੀ ਅੰਦਰ ਨਾ ਵੜ ਆਉਣ। ਇਸ ਦੌਰਾਨ ਦਿੱਲੀ ਪੁਲਿਸ ਨੇ 26 ਜਨਵਰੀ ਦੀ ਹਿੰਸਾ ਦੇ ਮਾਮਲੇ ਵਿੱਚ ਕੁਝ ਹੋਰ ਤਸਵੀਰਾਂ ਜਾਰੀ ਕੀਤੀਆਂ ਹਨ। ਹੁਣ ਤੱਕ ਕੁੱਲ 50 ਅਜਿਹੇ ਲੋਕਾਂ ਦੀਆਂ ਤਸਵੀਰਾਂ ਦਿੱਲੀ ਪੁਲਿਸ ਜਾਰੀ ਕਰ ਚੁੱਕੀ ਹੈ, ਜੋ ਹਿੰਸਾ ਵਿੱਚ ਸ਼ਾਮਲ ਸਨ। ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲੇ ’ਚ ਵਾਪਰੀ ਹਿੰਸਾ ਦੀ ਘਟਨਾ ਵਿੱਚ ਸ਼ਾਮਲ ਦੰਗਾਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਗਣਤੰਤਰ ਦਿਵਸ ਦੀ ਹਿੰਸਾ ਦੀ ਜਾਂਚ ਤੇਜ਼ ਕਰਦਿਆਂ ਪੁਲਿਸ ਨੇ ਚਿਹਰੇ ਦੇ ਵਿਸ਼ਲੇਸ਼ਣ ਦਾ ਉਪਯੋਗ ਕਰਦਿਆਂ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਹੈ। ਲਗਪਗ 20 ਸ਼ੱਕੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਹੁਣ ਤੱਕ ਦੋ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲਿਸ ਅਨੁਸਾਰ ਕੁਝ ਸ਼ੱਕੀ ਦਿੱਲੀ ਤੋਂ ਨੱਸ ਗਏ ਹਨ ਤੇ ਕੁਝ ਹੋਰ ਲੁਕ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਦੋ ਕਥਿਤ ਮੁਲਜ਼ਮਾਂ ਵਿੱਚੋਂ ਇੱਕ ਦੀ ਸ਼ਨਾਖ਼ਤ ਧਰਮਿੰਦਰ ਸਿੰਘ ਹਰਮਨ ਵਜੋਂ ਹੋਈ ਹੈ। ਉਸ ਨੂੰ 26 ਜਨਵਰੀ ਨੂੰ ਲਾਲ ਕਿਲੇ ਦੀ ਵਿਡੀਓ ਫ਼ੁਟੇਜ ਵਿੱਚ ਵੇਖਿਆ ਗਿਆ ਸੀ; ਜਦੋਂ ਹਿੰਸਾ ਭੜਕੀ ਸੀ। ਪੁਲਿਸ ਹੁਣ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਲਹਿਰਾਉਣ ਵਿੱਚ ਹਰਮਨ ਦੀ ਭੂਮਿਕਾ ਦਾ ਪਤਾ ਲਾ ਰਹੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨ ਗਣਤੰਤਰ ਦਿਵਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਰੈਲੀ ਦੌਰਾਨ ਪੁਲਿਸ ਨਾਲ ਭਿੜ ਗਏ ਸਨ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ 124 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...

Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ

Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ

ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ

ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ

Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls

ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ

ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ

Embed widget