ਪੜਚੋਲ ਕਰੋ
Advertisement
ਅਭਿਨੰਦਨ ਦੀਆਂ ਮੁੱਛਾਂ ਨੂੰ ਕੌਮੀ ਮੁੱਛ ਐਲਾਨਣ ਦੀ ਮੰਗ !
ਰੰਜਨ ਨੇ ਕਿਹਾ ਕਿ ਸਰਕਾਰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀਆਂ ਮੁੱਛਾਂ ਨੂੰ ਰਾਸ਼ਟਰੀ ਮੁੱਛਾਂ ਐਲਾਨ ਕੇ ਉਨ੍ਹਾਂ ਦਾ ਮਾਣ ਵਧਾਏ। ਅਧੀਰ ਰੰਜਨ ਦਾ ਸੰਬੋਧਨ ਕਾਫੀ ਵਿਵਾਦਾਂ ਵਿੱਚ ਰਿਹਾ।
ਨਵੀਂ ਦਿੱਲੀ: ਪਾਕਿਸਤਾਨ ਦੇ ਹਵਾਈ ਜਹਾਜ਼ਾਂ ਨਾਲ ਲੋਹਾ ਲੈਂਦੇ ਆਪਣਾ ਜਹਾਜ਼ ਗਵਾਉਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀਆਂ ਮੁੱਛਾਂ ਨੂੰ ਕੌਮੀ ਮੁੱਛ ਐਲਾਨੇ ਜਾਣ ਦੀ ਮੰਗ ਭਾਰਤ ਦੀ ਸੰਸਦ ਵਿੱਚ ਉੱਠੀ ਹੈ। ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਨੇ ਇਹ ਮੰਗ ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਚਰਚਾ ਮੌਕੇ ਰੱਖੀ ਹੈ।
ਇਸ ਮੌਕੇ ਰੰਜਨ ਨੇ ਕਿਹਾ ਕਿ ਸਰਕਾਰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀਆਂ ਮੁੱਛਾਂ ਨੂੰ ਰਾਸ਼ਟਰੀ ਮੁੱਛਾਂ ਐਲਾਨ ਕੇ ਉਨ੍ਹਾਂ ਦਾ ਮਾਣ ਵਧਾਏ। ਅਧੀਰ ਰੰਜਨ ਦਾ ਸੰਬੋਧਨ ਕਾਫੀ ਵਿਵਾਦਾਂ ਵਿੱਚ ਰਿਹਾ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ਼ਾਰਾ ਕਰਦਿਆਂ ਪੁੱਛਿਆ ਕਿ ਕੀ ਤੁਸੀਂ 2ਜੀ ਤੇ ਕੋਲਾ ਘੁਲਾਟੇ ਵਿੱਚ ਕਿਸੇ ਨੂੰ ਫੜ ਸਕੇ ਹੋ?
ਐਮਪੀ ਨੇ ਕਿਹਾ ਕਿ ਕੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਸਲਾਖਾਂ ਪਿੱਛੇ ਭੇਜ ਸਕੇ? ਰੰਜਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਚੋਰ ਕਹਿ ਕੇ ਸੱਤਾ ਵਿੱਚ ਆਏ ਹਨ, ਤਾਂ ਵੀ ਉਹ ਸੰਸਦ ਵਿੱਚ ਕਿਵੇਂ ਬੈਠੇ ਹਨ? ਇਸ ਦੇ ਨਾਲ ਹੀ ਉਨ੍ਹਾਂ ਮੋਦੀ ਪ੍ਰਤੀ ਕੁਝ ਭੱਦੇ ਸ਼ਬਦ ਵੀ ਕਹੇ ਪਰ ਬਾਅਦ ਵਿੱਚ ਮੁਆਫ਼ੀ ਵੀ ਮੰਗ ਲਈ।
Congress leader, Adhir Ranjan Chowdhury on his remark in Lok Sabha: It is a misunderstanding, I didn't say 'naali', if PM is upset with it I'm sorry. I had no intention to hurt him. If PM is hurt I'll personally apologise to him. My hindi is not good, by 'naali' I meant channel. pic.twitter.com/nS70IUHXvW
— ANI (@ANI) June 24, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement