NDTV 'ਚ Adani Group ਦੀ ਹਿੱਸੇਦਾਰੀ ਤੋਂ ਬਾਅਦ ਰਵੀਸ਼ ਕੁਮਾਰ ਨੇ ਅਸਤੀਫਾ ਦੇਣ ਦੀਆਂ ਚਰਚਾਵਾਂ ਦਾ ਕੀਤਾ ਖੰਡਨ , ਟਵੀਟ ਕਰ ਕੇ ਕਹੀ ਇਹ ਗੱਲ
Ravish Kumar ਨੇ ਆਪਣੇ ਅੰਦਾਜ਼ 'ਚ ਟਵੀਟ ਕਰਕੇ ਅਜਿਹੀਆਂ ਚਰਚਾਵਾਂ ਦਾ ਖੰਡਨ ਕੀਤਾ ਹੈ। ਜਦੋਂ ਤੋਂ ਅਡਾਨੀ ਗਰੁੱਪ ਨੇ ਹਿੱਸੇਦਾਰੀ ਸੰਭਾਲੀ ਹੈ, ਉਦੋਂ ਤੋਂ ਹੀ ਕਈ ਤਰ੍ਹਾਂ ਦੀਆਂ ਅਫਵਾਹਵਾਂ ਦਾ ਦੌਰ ਤੇਜ਼ ਹੈ।
National News : ਅਡਾਨੀ ਸਮੂਹ (Adani Group) ਨੇ ਮੀਡੀਆ ਸਮੂਹ NDTV 'ਚ 29 ਫੀਸਦੀ ਹਿੱਸੇਦਾਰੀ ਖਰੀਦੀ ਹੈ। ਉਦੋਂ ਤੋਂ ਹੀ ਚਰਚਾਵਾਂ ਦਾ ਬਾਜ਼ਾਰ ਸਰਗਰਮ ਹੈ। ਇੱਥੇ ਤੱਕ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੰਪਨੀ 'ਤੇ ਅਡਾਨੀ ਗਰੁੱਪ ਦੀ ਪਕੜ ਮਜ਼ਬੂਤਹੋਣ ਕਾਰਨ ਮਸ਼ਹੂਰ ਐਂਕਰ ਰਵੀਸ਼ ਕੁਮਾਰ ਵੀ ਟੀਵੀ ਚੈਨਲ ਤੋਂ ਅਸਤੀਫਾ ਦੇ ਸਕਦੇ ਹਨ। ਇਸ ਦੌਰਾਨ ਰਵੀਸ਼ ਕੁਮਾਰ ਨੇ ਖੁਦ ਇਸ਼ਾਰਿਆਂ 'ਚ ਅਜਿਹੀਆਂ ਚਰਚਾਵਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਹੀ ਅੰਦਾਜ਼ 'ਚ ਟਵੀਟ ਕਰਕੇ ਅਜਿਹੀਆਂ ਅਫਵਾਹਵਾਂ ਦਾ ਖੰਡਨ ਕੀਤਾ ਹੈ। ਰਵੀਸ਼ ਕੁਮਾਰ ਨੇ ਲਿਖਿਆ, 'ਸਤਿਕਾਰਯੋਗ ਜਨਤਾ, ਮੇਰਾ ਅਸਤੀਫੇ ਦੀ ਗੱਲ ਸਿਰਫ ਅਫਵਾਹ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਇੰਟਰਵਿਊ ਦੇਣ ਲਈ ਰਾਜ਼ੀ ਹੋ ਗਏ ਹਨ ਅਤੇ ਅਕਸ਼ੇ ਕੁਮਾਰ ਬੰਬਈ ਵਿੱਚ ਅੰਬ ਲੈ ਕੇ ਗੇਟ 'ਤੇ ਮੇਰਾ ਇੰਤਜ਼ਾਰ ਕਰ ਰਹੇ ਹਨ।'
माननीय जनता,
— ravish kumar (@ravishndtv) August 24, 2022
मेरे इस्तीफ़े की बात ठीक उसी तरह अफ़वाह है, जैसे प्रधानमंत्री नरेंद्र मोदी मुझे इंटरव्यू देने के लिए तैयार हो गए हैं और अक्षय कुमार बंबइया आम लेकर गेट पर मेरा इंतज़ार कर रहे हैं।
आपका,
रवीश कुमार,
दुनिया का पहला और सबसे महँगा ज़ीरो टीआरपी ऐंकर
ਅਡਾਨੀ ਦੀ ਸੱਟੇਬਾਜ਼ੀ ਤੋਂ ਬਾਅਦ NDTV ਦੇ ਸ਼ੇਅਰ ਭਰ ਰਹੇ ਨੇ ਉਡਾਣ
ਇੰਨਾ ਹੀ ਨਹੀਂ ਰਵੀਸ਼ ਕੁਮਾਰ ਨੇ ਖੁਦ ਨੂੰ ਦੁਨੀਆ ਦਾ ਪਹਿਲਾ ਅਤੇ ਸਭ ਤੋਂ ਮਹਿੰਗਾ ਜ਼ੀਰੋ ਟੀਆਰਪੀ ਐਂਕਰ ਵੀ ਦੱਸਿਆ ਹੈ। ਰਵੀਸ਼ ਕੁਮਾਰ ਦੇ ਇਸ ਟਵੀਟ ਨੂੰ ਵੱਡੀ ਗਿਣਤੀ ਲੋਕਾਂ ਨੇ ਰੀਟਵੀਟ ਕੀਤਾ ਹੈ। ਦੱਸ ਦੇਈਏ ਕਿ ਜਦੋਂ ਤੋਂ NDTV ਦੀ ਹਿੱਸੇਦਾਰੀ ਅਡਾਨੀ ਸਮੂਹ ਦੇ ਹੱਥਾਂ ਵਿੱਚ ਗਈ ਹੈ, ਉਦੋਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਦੌਰ ਤੇਜ਼ ਹੋ ਰਿਹਾ ਹੈ। ਵੱਡੀ ਗਿਣਤੀ ਲੋਕ ਮੀਮਜ਼ ਵੀ ਸ਼ੇਅਰ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਲੋਕਾਂ ਦੀ ਰਾਏ ਵੀ ਵੰਡੀ ਹੋਈ ਦੇਖੀ ਗਈ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਰਵੀਸ਼ ਕੁਮਾਰ ਨੂੰ ਚੰਗਾ ਪੱਤਰਕਾਰ ਕਰਾਰ ਦਿੰਦਿਆਂ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਇਸ ਦੇ ਨਾਲ ਹੀ ਇਕ ਵਰਗ ਅਜਿਹਾ ਵੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਪੁੱਛਿਆ ਹੈ ਕਿ ਰਵੀਸ਼ ਕੁਮਾਰ ਹੁਣ ਕੀ ਕਰੇਗਾ?
ਰਵੀਸ਼ ਕੁਮਾਰ ਦੀ ਇਹ ਪ੍ਰਤੀਕਿਰਿਆ ਉਹਨਾਂ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਆਈ ਹੈ, ਜਿਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਸਪੱਸ਼ਟ ਹੈ ਕਿ ਰਵੀਸ਼ ਕੁਮਾਰ ਫਿਲਹਾਲ ਐਨਡੀਟੀਵੀ ਵਿੱਚ ਹੀ ਰਹਿਣਗੇ। NDTV 'ਚ ਅਡਾਨੀ ਗਰੁੱਪ ਦੀ ਹਿੱਸੇਦਾਰੀ ਦੀ ਖਬਰ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਮੀਮਜ਼ ਵੀ ਘੁੰਮ ਰਹੇ ਹਨ। ਹਾਲਾਂਕਿ ਸ਼ੇਅਰ ਬਾਜ਼ਾਰ 'ਚ ਇਸ ਫੈਸਲੇ ਤੋਂ ਉਤਸ਼ਾਹ ਦੇਖਣ ਨੂੰ ਮਿਲਿਆ ਹੈ। NDTV ਦੇ ਸ਼ੇਅਰਾਂ 'ਚ ਵੱਡਾ ਉਛਾਲ ਆਇਆ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ NDTV ਦਾ ਸਟਾਕ 366 ਰੁਪਏ 'ਤੇ ਬੰਦ ਹੋਇਆ ਸੀ, ਪਰ ਬੁੱਧਵਾਰ ਸਵੇਰੇ ਹੀ ਇਸ 'ਚ ਫਿਰ ਤੋਂ ਵਾਧਾ ਹੋਇਆ ਹੈ। ਫਿਲਹਾਲ ਇਹ 388 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। NDTV ਦੇ ਸ਼ੇਅਰਾਂ 'ਚ ਇਸ ਸਾਲ 300 ਫੀਸਦੀ ਤੋਂ ਜ਼ਿਆਦਾ ਦਾ ਉਛਾਲ ਦੇਖਣ ਨੂੰ ਮਿਲਿਆ ਹੈ।