ਮਾਇਆਵਤੀ ਨੇ ਵੀ ਚੁੱਕੇ ATS ਦੇ ਆਪ੍ਰੇਸ਼ਨ 'ਤੇ ਸਵਾਲ, ਕਿਹਾ-ਚੋਣਾਂ ਤੋਂ ਪਹਿਲਾਂ ਹੀ ਕਿਉਂ ਹੁੰਦਾ ਅਜਿਹਾ
ਮਾਇਆਵਤੀ ਨੇ ਕਿਹਾ ਵਿਧਾਨਸਭਾ ਚੋਣਾਂ ਨੇੜੇ ਆਉਂਦਿਆਂ ਹੀ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰਦੀ ਹੈ।
Mayawati on Terrorists arrests in Lucknow: ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਤੋਂ ਬਾਅਦ ਹੁਣ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਏਟੀਐਸ ਦੇ ਆਪਰੇਸ਼ਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਕਿਉਂ ਹੁੰਦਾ ਹੈ। ਯੂਪੀ ਵਿਧਾਨਸਭਾ ਆਮ ਚੋਣਾਂ ਦੇ ਨੇੜੇ ਆਉਣ 'ਤੇ ਹੀ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰਦੀ ਹੈ।
ਮਾਇਆਵਤੀ ਨੇ ਟਵਿਟਰ 'ਤੇ ਲਿਖਿਆ, 'ਯੂਪੀ ਪੁਲਿਸ ਦਾ ਲਖਨਊ ਚ ਅੱਤਵਾਦੀ ਸਾਜ਼ਿਸ਼ ਦਾ ਭਾਂਡਾ ਭੰਨਣਾ ਤੇ ਇਸ ਮਾਮਲੇ 'ਚ ਗ੍ਰਿਫ਼ਤਾਰ ਦੋ ਲੋਕਾਂ ਦੇ ਤਾਰ ਅੱਤਵਾਦ ਨਾਲ ਜੁੜੇ ਹੋਣ ਦਾ ਦਾਅਵਾ ਜੇਕਰ ਸਹੀ ਹੈ ਤਾਂ ਇਹ ਗੰਭੀਰ ਮਾਮਲਾ ਹੈ ਤੇ ਉੱਚਿਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਸ ਦੇ ਬਹਾਨੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਜਿਸ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਾਇਆਵਤੀ ਨੇ ਕਿਹਾ ਵਿਧਾਨਸਭਾ ਚੋਣਾਂ ਨੇੜੇ ਆਉਂਦਿਆਂ ਹੀ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰਦੀ ਹੈ। ਜੇਕਰ ਇਸ ਕਾਰਵਾਈ ਪਿੱਛੇ ਕੁਝ ਸੱਚ ਹੈ ਤਾਂ ਪੁਲਿਸ ਏਨੇ ਦਿਨ ਬੇਖ਼ਬਰ ਕਿਉਂ ਰਹੀ? ਇਹ ਉਹ ਸਵਾਲ ਹਨ ਜੋ ਲੋਕ ਪੁੱਛ ਰਹੇ ਹਨ। ਸਰਕਾਰ ਅਜਿਹੀ ਕੋਈ ਕਾਰਵਾਈ ਨਾ ਕਰੇ ਜਿਸ ਨਾਲ ਲੋਕਾਂ ਦੀ ਬੇਚੈਨੀ ਹੋਰ ਵਧੇ।'
2. यूपी विधानसभा आमचुनाव के करीब आने पर ही इस प्रकार की कार्रवाई लोगों के मन में संदेह पैदा करती है। अगर इस कार्रवाई के पीछे सच्चाई है तो पुलिस इतने दिनों तक क्यों बेखबर रही? यह वह सवाल है जो लोग पूछ रहे हैं। अतः सरकार ऐसी कोई कार्रवाई न करे जिससे जनता में बेचैनी और बढ़े।
— Mayawati (@Mayawati) July 12, 2021
ਇਸ ਤੋਂ ਪਹਿਲਾਂ ਕੱਲ੍ਹ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਗ੍ਰਿਫ਼ਤਾਰੀ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਸੀ। ਅਖਿਲੇਸ਼ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯੂਪੀ ਪੁਲਿਸ 'ਤੇ ਭਰੋਸਾ ਨਹੀਂ ਹੈ।
ਮਨੁੱਖੀ ਬੰਬ ਜ਼ਰੀਏ ਧਮੀਕੇ ਦੀ ਸਾਜ਼ਿਸ਼ ਕੀਤੀ ਸੀ
ਲਖਨਊ 'ਚ ਫੜੇ ਗਏ ਅੱਤਵਾਦੀਆਂ ਦੀ ਮਨੁੱਖੀ ਬੰਬ ਜ਼ਰੀਏ ਧਮਾਕੇ ਦੀ ਸਾਜ਼ਿਸ਼ ਸੀ। ਅੱਤਵਾਦੀ 15 ਅਗਸਤ ਦੇ ਨੇੜੇ ਧਮਾਕਾ ਕਰਨ ਦੀ ਫਿਰਾਕ 'ਚ ਸਨ। ਦੋਵੇਂ ਅੱਤਵਾਦੀ ਸੀਰੀਅਲ ਬਲਾਸਟ ਕਰਨਾ ਚਾਹੁੰਦੇ ਸਨ। ਫੜੇ ਗਏ ਅੱਤਵਾਦੀਆਂ ਦੇ ਨਾਂਅ ਮਿਨਹਾਜ ਅਹਿਮਦ ਤੇ ਮਸੀਰੂਦੀਨ ਹੈ। ਅਲਕਾਇਦਾ ਦਾ ਇਹ ਮਨੁੱਖੀ ਬੰਬ ਮੌਡਿਊਲ ਸੀ। ਦੋਵੇਂ ਅੱਤਵਾਦੀ ਅੰਸਾਰ ਗਜਵਾਤੁਲ ਹਿੰਦ ਗਰੁੱਪ ਨਾਲ ਜੁੜੇ ਸਨ।