Manipur violence: ਆਖਰ ਮਨੀਪੁਰ ਹਿੰਸਾ ਬਾਰੇ ਬੋਲਣ ਤੋਂ ਕਿਉਂ ਸ਼ਰਮਾ ਰਹੇ ਪੀਐਮ ਮੋਦੀ? ਸੱਤਿਆਪਾਲ ਮਲਿਕ ਨੇ ਉਠਾਏ ਵੱਡੇ ਸਵਾਲ
Manipur violence Update: ਸੋਸ਼ਲ ਮੀਡੀਆ ਉਪਰ ਬੀਜੇਪੀ ਖਿਲਾਫ ਮਾਹੌਲ ਬਣਿਆ ਹੋਇਆ ਹੈ। ਅਜਿਹੇ ਵਿੱਚ ਕਿਸੇ ਵੇਲੇ ਬੀਜੇਪੀ ਦਾ ਖਾਸ-ਮ-ਖਾਸ ਰਹੇ ਸੱਤਿਆਪਾਲ ਮਲਿਕ ਨੇ ਪੀਐਮ ਮੋਦੀ ਉਪਰ ਵੱਡਾ ਸਵਾਲ ਉਠਾਇਆ ਹੈ।
Manipur Violence: ਮਨੀਪੁਰ ਦੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਕਸੂਤੇ ਘਿਰ ਗਏ ਹਨ। ਇਸ ਵਾਰ ਵਿਰੋਧੀ ਧਿਰਾਂ ਦੇ ਸਟੈਂਡ ਨੂੰ ਮੀਡੀਆ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਹੀ ਹੈ। ਸਿੱਧਾ ਸਵਾਲ ਪ੍ਰਧਾਨ ਮੰਤਰੀ ਮੋਦੀ ਨੂੰ ਹੀ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਉਪਰ ਬੀਜੇਪੀ ਖਿਲਾਫ ਮਾਹੌਲ ਬਣਿਆ ਹੋਇਆ ਹੈ। ਅਜਿਹੇ ਵਿੱਚ ਕਿਸੇ ਵੇਲੇ ਬੀਜੇਪੀ ਦਾ ਖਾਸ-ਮ-ਖਾਸ ਰਹੇ ਸੱਤਿਆਪਾਲ ਮਲਿਕ ਨੇ ਪੀਐਮ ਮੋਦੀ ਉਪਰ ਵੱਡਾ ਸਵਾਲ ਉਠਾਇਆ ਹੈ।
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਸੰਸਦ ਵਿੱਚ ਵਿਰੋਧ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਕੋਲੋਂ ਮਨੀਪੁਰ ਦੇ ਹਾਲਾਤ ਬਾਰੇ ਬਿਆਨ ਦੇਣ ਦੀ ਮੰਗ ਕੀਤੇ ਜਾਣ ਤੇ ਇਹ ਪੁੱਛੇ ਜਾਣ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਅਜੇ ਤੱਕ ਹਟਾਇਆ ਕਿਉਂ ਨਹੀਂ ਗਿਆ, ਨੂੰ ਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੋਦੀ ਇਸ ਤੋਂ ਸ਼ਰਮ ਕਿਉਂ ਮਹਿਸੂਸ ਕਰ ਰਹੇ ਨੇ?’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਮਲਿਕ ਨੇ ਕਿਹਾ, ‘‘ਸੰਸਦ ਮੈਂਬਰਾਂ ਦੀ ਇਹ ਮੰਗ ਵਾਜਬ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨੂੰ ਸਦਨ ਵਿੱਚ ਆ ਕੇ ਆਪਣਾ ਬਿਆਨ ਦੇਣਾ ਚਾਹੀਦਾ ਹੈ ਤੇ ਮਨੀਪੁਰ ਮੁੱਦੇ ’ਤੇ ਚਰਚਾ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋਵੇਗਾ ਤਾਂ ਸੁਪਰੀਮ ਕੋਰਟ ਕਦਮ ਉਠਾਏਗਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੰਸਦ ਤੋਂ ਬਾਹਰ ਇਸ ਮੁੱਦੇ ’ਤੇ ਗੱਲ ਕੀਤੀ।
ਮਨੀਪੁਰ ਦੇ ਹਾਲਾਤ ਬਾਰੇ ਪੁੱਛਣ ’ਤੇ ਮਲਿਕ ਨੇ ਕਿਹਾ, ‘‘ਇੱਥੋਂ ਤੱਕ ਕਿ 4 ਮਈ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੂੰ ਹਟਾਉਣ ਸਬੰਧੀ…ਦੋ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਪੂਰੇ ਦੇਸ਼ ਲਈ ਸ਼ਰਮਨਾਕ ਹੈ।’’
ਦੱਸ ਦਈਏ ਕਿ ਮਨੀਪੁਰ ਦੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਲੋਕ ਸਭਾ ਵਿੱਚ ਸਾਰਾ ਦਿਨ ਚੱਲੇ ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਇਸ ਮੁੱਦੇ ਨੂੰ ਵਿਚਾਰੇਗੀ। ਇਸ ਦੌਰਾਨ ਮਨੀਪੁਰ ਦੇ ਮੁੱਦੇ ਤੇ ਮੌਨਸੂਨ ਦੇ ਬਾਕੀ ਰਹਿੰਦੇ ਸੈਸ਼ਨ ਲਈ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਦੀ ਮੁਅੱਤਲੀ ਨੂੰ ਲੈ ਕੇ ਰਾਜ ਸਭਾ ਵਿੱਚ ਵੀ ਸਦਨ ਦੀ ਕਾਰਵਾਈ ਸਾਰਾ ਦਿਨ ਠੱਪ ਰਹੀ।