ਪ੍ਰਧਾਨ ਮੰਤਰੀ ਮੋਦੀ ਦੇ ਫਰੀ ਵੈਕਸੀਨ ਵਾਲੇ ਐਲਾਨ ਮਗਰੋਂ ਰਾਹੁਲ ਗਾਂਧੀ ਨੇ ਚੁੱਕਿਆ ਵੱਡਾ ਸਵਾਲ
ਰਾਹੁਲ ਨੇ ਵੈਕਸੀਨ ਫੋਰ ਅੱਲ ਨਾਲ ਟਵੀਟ ਕੀਤਾ, "ਇੱਕ ਸਧਾਰਣ ਪ੍ਰਸ਼ਨ - ਜੇ ਟੀਕੇ ਸਾਰਿਆਂ ਲਈ ਮੁਫਤ ਹਨ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਵਸੂਲਣਗੇ।"
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਟੀਕਾਕਰਨ ਨੀਤੀ ਵਿੱਚ ਵੱਡਾ ਬਦਲਾਅ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਏਗੀ। ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਰਾਜਾਂ ਨਾਲ ਟੀਕਾਕਰਨ ਨਾਲ ਸਬੰਧਤ 25 ਪ੍ਰਤੀਸ਼ਤ ਕੰਮ ਦੀ ਜ਼ਿੰਮੇਵਾਰੀ ਵੀ ਲਵੇਗੀ। ਇਹ ਪ੍ਰਬੰਧ ਆਉਣ ਵਾਲੇ 2 ਹਫਤਿਆਂ ਵਿੱਚ ਲਾਗੂ ਕਰ ਦਿੱਤਾ ਜਾਵੇਗਾ।
ਵਿਰੋਧੀ ਧਿਰ ਨੇ ਇਸ ਬਾਰੇ ਸਵਾਲ ਖੜੇ ਕੀਤੇ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫ੍ਰੀਵੈਕਸੀਨ ਫੋਰ ਅੱਲ ਨਾਲ ਟਵੀਟ ਕੀਤਾ, "ਇੱਕ ਸਧਾਰਣ ਪ੍ਰਸ਼ਨ - ਜੇ ਟੀਕੇ ਸਾਰਿਆਂ ਲਈ ਮੁਫਤ ਹਨ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਵਸੂਲਣਗੇ।"
One simple question-
— Rahul Gandhi (@RahulGandhi) June 7, 2021
If vaccines are free for all, why should private hospitals charge for them? #FreeVaccineForAll
ਪ੍ਰਧਾਨ ਮੰਤਰੀ ਨੇ ਕਿਹਾ, “ਉਮੀਦ ਕੀਤੀ ਜਾਂਦੀ ਹੈ ਕਿ 21 ਜੂਨ ਤੋਂ ਕੇਂਦਰ ਸਰਕਾਰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸੂਬਾ ਸਰਕਾਰਾਂ ਨੂੰ ਮੁਫਤ ਟੀਕੇ ਦੇਵੇਗੀ। ਕਿਸੇ ਵੀ ਰਾਜ ਸਰਕਾਰ ਨੂੰ ਟੀਕੇ 'ਤੇ ਕੁਝ ਨਹੀਂ ਖਰਚਣਾ ਪਏਗਾ।"
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਵਿੱਚ 25 ਪ੍ਰਤੀਸ਼ਤ ਟੀਕਾ ਲਗਾਇਆ ਜਾ ਰਿਹਾ ਹੈ, ਨਿੱਜੀ ਖੇਤਰ ਦੇ ਹਸਪਤਾਲ ਇਸ ਨੂੰ ਸਿੱਧਾ ਲੈ ਸਕਦੇ ਹਨ, ਇਹ ਸਿਸਟਮ ਜਾਰੀ ਰਹੇਗਾ। ਪ੍ਰਾਈਵੇਟ ਹਸਪਤਾਲ ਟੀਕੇ ਦੀ ਨਿਸ਼ਚਤ ਕੀਮਤ ਤੋਂ ਬਾਅਦ ਇਕ ਖੁਰਾਕ ਲਈ ਵੱਧ ਤੋਂ ਵੱਧ 150 ਰੁਪਏ ਦਾ ਚਾਰਜ ਲੈ ਸਕਣਗੇ। ਇਸ ਦੀ ਨਿਗਰਾਨੀ ਦਾ ਕੰਮ ਰਾਜ ਸਰਕਾਰਾਂ ਕੋਲ ਰਹੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :