Agnipath Scheme ਤਹਿਤ ਫੌਜ 'ਚ ਭਰਤੀ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇੱਕ ਹੋਰ ਵੱਡਾ ਐਲਾਨ, ਇਨ੍ਹਾਂ ਅਰਧ ਸੈਨਿਕ ਬਲਾਂ 'ਚ ਮਿਲੇਗੀ ਤਰਜੀਹ
ਦੇਸ਼ ਦੀਆਂ ਫੌਜਾਂ ਦੀ ਭਰਤੀ ਲਈ ਭਾਰਤ ਸਰਕਾਰ ਨੇ ਅਭਿਲਾਸ਼ੀ ਯੋਜਨਾ ਅਗਨੀਪਥ ਸ਼ੁਰੂ ਕੀਤੀ ਹੈ ਜਿਸ ਤਹਿਤ ਨੌਜਵਾਨਾਂ ਨੂੰ ਚਾਰ ਸਾਲ ਲਈ ਫੌਜ ਵਿੱਚ ਭਰਤੀ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸੇਵਾਮੁਕਤੀ ਦਿੱਤੀ ਜਾਵੇਗੀ।
Agnipath Scheme: ਦੇਸ਼ ਦੀਆਂ ਫੌਜਾਂ ਦੀ ਭਰਤੀ ਲਈ ਭਾਰਤ ਸਰਕਾਰ ਨੇ ਅਭਿਲਾਸ਼ੀ ਯੋਜਨਾ ਅਗਨੀਪਥ ਸ਼ੁਰੂ ਕੀਤੀ ਹੈ ਜਿਸ ਤਹਿਤ ਨੌਜਵਾਨਾਂ ਨੂੰ ਚਾਰ ਸਾਲ ਲਈ ਫੌਜ ਵਿੱਚ ਭਰਤੀ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸੇਵਾਮੁਕਤੀ ਦਿੱਤੀ ਜਾਵੇਗੀ। ਇਸ ਯੋਜਨਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ, ਇਸੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਹੈ ਕਿ ਇਸ ਸਕੀਮ ਤਹਿਤ ਫੌਜ ਤੋਂ ਸੇਵਾਮੁਕਤ ਹੋਏ ਨੌਜਵਾਨਾਂ ਨੂੰ ਕੀ ਲਾਭ ਦਿੱਤਾ ਜਾਵੇਗਾ। ਇਸ ਲਈ ਸਰਕਾਰ ਨੇ ਤਿਆਰੀਆਂ ਕਰ ਲਈਆਂ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੱਸਿਆ ਗਿਆ ਹੈ ਕਿ ਅਗਨੀਪਥ ਯੋਜਨਾ ਤਹਿਤ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸੇਵਾਮੁਕਤੀ ਤੋਂ ਬਾਅਦ ਸੀਏਪੀਐਫ ਅਤੇ ਅਸਾਮ ਰਾਈਫਲਜ਼ ਵਿੱਚ ਤਰਜੀਹ ਦਿੱਤੀ ਜਾਵੇਗੀ। ਅਮਿਤ ਸ਼ਾਹ ਦੇ ਦਫਤਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, "ਅਗਨੀਪਥ ਯੋਜਨਾ' ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਨਰਿੰਦਰ ਮੋਦੀ ਦਾ ਦੂਰਅੰਦੇਸ਼ੀ ਅਤੇ ਸਵਾਗਤਯੋਗ ਫੈਸਲਾ ਹੈ। CAPF ਅਤੇ ਅਸਾਮ ਰਾਈਫਲਜ਼ 'ਚ ਭਰਤੀ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਯੋਜਨਾ ਬਾਰੇ ਸਵਾਲ
ਦੱਸ ਦੇਈਏ ਕਿ ਸਰਕਾਰ ਦੀ ਇਸ ਅਗਨੀਪਥ ਯੋਜਨਾ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਇਸ ਬਾਰੇ ਸਾਰੇ ਮਾਹਿਰ ਅਤੇ ਵਿਰੋਧੀ ਪਾਰਟੀਆਂ ਸਵਾਲ ਉਠਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਜਦੋਂ ਜਵਾਨ ਚਾਰ ਸਾਲ ਬਾਅਦ ਫੌਜ ਤੋਂ ਸੇਵਾਮੁਕਤ ਹੋਣਗੇ ਤਾਂ ਉਨ੍ਹਾਂ ਦੇ ਸਾਹਮਣੇ ਰੁਜ਼ਗਾਰ ਦੇ ਕੀ ਵਿਕਲਪ ਹੋਣਗੇ ? ਅਜਿਹੇ ਸਾਰੇ ਸਵਾਲਾਂ ਤੋਂ ਬਾਅਦ ਹੁਣ ਸਰਕਾਰ ਦੇ ਪੱਖ ਤੋਂ ਕਿਹਾ ਜਾ ਰਿਹਾ ਹੈ ਕਿ ਅਰਧ ਸੈਨਿਕ ਬਲਾਂ ਵਿੱਚ ਮੁੜ ਭਰਤੀ ਲਈ ਅਗਨੀਵੀਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਹਰ ਸਾਲ ਵਧਦੀ ਰਹੇਗੀ ਭਰਤੀ
ਦੱਸ ਦੇਈਏ ਕਿ ਅਗਨੀਪਥ ਯੋਜਨਾ ਤਹਿਤ ਪਹਿਲੇ ਸਾਲ 40 ਹਜ਼ਾਰ ਆਰਮੀ, 3000 ਨੇਵੀ ਅਤੇ 3000 ਸੈਨਿਕਾਂ ਨੂੰ ਏਅਰਫੋਰਸ ਵਿੱਚ ਭਰਤੀ ਕੀਤਾ ਜਾਵੇਗਾ। ਕੁੱਲ ਮਿਲਾ ਕੇ 46 ਹਜ਼ਾਰ ਭਰਤੀ ਕੀਤੇ ਜਾਣਗੇ। ਜਿਸ ਵਿੱਚ ਔਰਤਾਂ ਵੀ ਭਾਗ ਲੈ ਸਕਦੀਆਂ ਹਨ। ਯਾਨੀ ਤਿੰਨਾਂ ਸੈਨਾਵਾਂ ਵਿੱਚ ਔਰਤਾਂ ਨੂੰ ਸਿਪਾਹੀਆਂ ਵਜੋਂ ਭਰਤੀ ਕਰਨ ਦੇ ਰਾਹ ਖੁੱਲ੍ਹ ਗਏ ਹਨ।
ਦੂਜੇ ਸਾਲ ਵਿੱਚ ਵੀ 40 ਹਜ਼ਾਰ ਆਰਮੀ, 3000 ਨੇਵੀ ਅਤੇ 3500 ਆਰਮੀ ਏਅਰਫੋਰਸ ਵਿੱਚ ਭਰਤੀ ਕੀਤੇ ਜਾਣਗੇ। ਤੀਜੇ ਸਾਲ ਵਿੱਚ 45,000 ਫੌਜ ਵਿੱਚ, 3,000 ਜਲ ਸੈਨਾ ਅਤੇ 4,400 ਹਵਾਈ ਸੈਨਾ ਵਿੱਚ ਭਰਤੀ ਕੀਤੇ ਜਾਣਗੇ। ਇਸੇ ਤਰ੍ਹਾਂ ਚੌਥੇ ਸਾਲ ਫੌਜ ਵਿੱਚ 50,000 ਥਲ ਸੈਨਾ, 3,000 ਜਲ ਸੈਨਾ ਵਿੱਚ ਅਤੇ 5,300 ਏਅਰ ਫੋਰਸ ਵਿੱਚ ਭਰਤੀ ਕੀਤੀ ਜਾਵੇਗੀ। ਭਵਿੱਖ ਵਿੱਚ ਵੀ ਇਸੇ ਤਰ੍ਹਾਂ ਭਰਤੀਆਂ ਵਧਦੀਆਂ ਰਹਿਣਗੀਆਂ।