Agnipath Scheme: ਰਾਮਲਾਲ ਜਾਟ ਨੇ ਕਿਹਾ, ‘ਅਗਨੀਪਥ ਯੋਜਨਾ 'ਸਿੱਖਿਅਤ ਅੱਤਵਾਦੀ' ਪੈਦਾ ਕਰੇਗੀ!’
ਰਾਜਸਥਾਨ ਦੇ ਮੰਤਰੀ ਨੇ ਫੌਜ ਵਿੱਚ ਚਾਰ ਸਾਲ ਦੀ ਸੇਵਾ ਲਈ ਨਵੀਂ ਭਰਤੀ ਯੋਜਨਾ ਅਗਨੀਪਥ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਅਸ਼ੋਕ ਗਹਿਲੋਤ ਸਰਕਾਰ 'ਚ ਮਾਲ ਮੰਤਰੀ ਰਾਮਲਾਲ ਜਾਟ ਨੇ ਕਿਹਾ ਹੈ ਕਿ ਅਗਨੀਪਥ ਯੋਜਨਾ 'ਸਿਖਿਅਤ ਅੱਤਵਾਦੀ' ਪੈਦਾ...
Agnipath Scheme: ਰਾਜਸਥਾਨ ਦੇ ਮੰਤਰੀ ਨੇ ਫੌਜ ਵਿੱਚ ਚਾਰ ਸਾਲ ਦੀ ਸੇਵਾ ਲਈ ਨਵੀਂ ਭਰਤੀ ਯੋਜਨਾ ਅਗਨੀਪਥ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਅਸ਼ੋਕ ਗਹਿਲੋਤ ਸਰਕਾਰ 'ਚ ਮਾਲ ਮੰਤਰੀ ਰਾਮਲਾਲ ਜਾਟ ਨੇ ਕਿਹਾ ਹੈ ਕਿ ਅਗਨੀਪਥ ਯੋਜਨਾ 'ਸਿਖਿਅਤ ਅੱਤਵਾਦੀ' ਪੈਦਾ ਕਰੇਗੀ। ਮੰਤਰੀ ਨੇ ਆਪਣੇ ਦਾਅਵੇ ਲਈ ਦਲੀਲ ਦਿੱਤੀ ਕਿ ਪੈਨਸ਼ਨ ਅਤੇ ਨੌਕਰੀ ਦੀ ਸੁਰੱਖਿਆ ਤੋਂ ਬਿਨਾਂ ਉਹ ਭਗੌੜਾ ਬਣ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਟ ਨੇ ਸਵਾਲ ਕੀਤਾ ਕਿ ਜੇਕਰ ਇੱਕ ਸਾਲ ਵਿਧਾਇਕ ਜਾਂ ਸੰਸਦ ਮੈਂਬਰ ਵਜੋਂ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਅਗਨੀਵੀਰਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ। “ਤੁਸੀਂ ਨੌਜਵਾਨਾਂ ਨੂੰ ਪੰਜ ਸਾਲ, ਚਾਰ ਸਾਲ, ਤਿੰਨ ਸਾਲ ਨੌਕਰੀ ਦੇ ਰਹੇ ਹੋ। ਘੱਟੋ-ਘੱਟ ਉਨ੍ਹਾਂ ਨੂੰ ਪੈਨਸ਼ਨ ਜ਼ਰੂਰ ਦਿਓ। ਤੁਸੀਂ ਦੇਸ਼ ਨੂੰ ਸਿੱਖਿਅਤ ਅੱਤਵਾਦੀਆਂ ਵੱਲ ਧੱਕ ਰਹੇ ਹੋ।
ਮੰਤਰੀ ਨੇ ਕਿਹਾ ਦੇਸ਼ ਦੇ ਨੌਜਵਾਨ ਆਉਣ ਵਾਲੇ ਸਮੇਂ 'ਚ ਸਮਝ ਜਾਣਗੇ। ਵਿਰੋਧੀ ਧਿਰ ਹਰ ਪਲੇਟਫਾਰਮ 'ਤੇ ਇਸ ਸਕੀਮ ਦਾ ਵਿਰੋਧ ਕਰੇਗੀ। ਅਸੀਂ ਰਾਹੁਲ ਗਾਂਧੀ ਵੱਲੋਂ ਉਠਾਏ ਮੁੱਦਿਆਂ ਦਾ ਸਮਰਥਨ ਕਰਕੇ ਦੇਸ਼ ਨੂੰ ਜਗਾਵਾਂਗੇ। ਮੰਤਰੀ ਨੇ ਕਿਹਾ ਕਿ ਭਾਜਪਾ ਆਗੂ ਇਸ ਤਰ੍ਹਾਂ ਮੁਗਲ ਅਤੇ ਅੰਗਰੇਜ਼ਾਂ ਵਰਗਾ ਵਿਹਾਰ ਕਰ ਰਹੇ ਹਨ।
ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਸ਼ੁਰੂ ਤੋਂ ਅਗਨੀਰਥ ਯੋਜਨਾ ਦਾ ਵਿਰੋਧ ਕਰਦੇ ਆ ਰਹੇ ਹਨ। ਉਨ੍ਹਾਂ ਨੇ ਅਗਨੀਪਥ ਯੋਜਨਾ ਨੂੰ ਦੇਸ਼ ਤੇ ਫੌਜ ਲਈ ਮੋਦੀ ਸਰਕਾਰ ਦਾ ਨਵਾਂ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਯੋਜਨਾ ਨੂੰ ਵਾਪਸ ਲੈਣਾ ਪਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਜੋ ਸਾਡੇ ਨੌਜਵਾਨ ਫੌਜ ਵਿੱਚ ਭਰਤੀ ਹੋਣ ਲਈ ਰੋਜ਼ ਸਵੇਰੇ ਦੌੜਦੇ ਹਨ, ਉਨ੍ਹਾਂ ਨੂੰ ਮੈ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿੱਤਾ ਤੇ ਇਹ ਦੇਸ਼ ਹੁਣ ਰੋਜ਼ਗਾਰ ਨਹੀਂ ਦੇ ਸਕੇਗਾ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ 2-3 ਉਦਯੋਗਪਤੀਆਂ ਦੇ ਹਵਾਲੇ ਕਰ ਦਿੱਤਾ ਹੈ। ਅਗਨੀਪਥ ਸਕੀਮ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਭਗਤੀ ਫੌਜ ਵਿੱਚ ਜਾਣ ਦਾ ਆਖਰੀ ਰਸਤਾ ਸੀ, ਉਸ ਨੂੰ ਵੀ ਇਨ੍ਹਾਂ ਲੋਕਾਂ ਨੇ ਬੰਦ ਕਰ ਦਿੱਤਾ। ‘ਵਨ ਰੈਂਕ, ਵਨ ਪੈਨਸ਼ਨ’ ਦੀ ਗੱਲ ਕਰਦੇ ਹਨ, ਹੁਣ ‘ਨੋ ਰੈਂਕ, ਨੋ ਪੈਨਸ਼ਨ’ ਹੋ ਗਿਆ ਹੈ।