ਪੜਚੋਲ ਕਰੋ
ਲਓ ਜੀ ਹੁਣ ਖਾਓ ਸਾਕਾਹਾਰੀ ਬੱਕਰਾ, ਲਾਜਵਾਬ ਹੋਏਗਾ ‘ਅਹਿੰਸਾ ਮੀਟ’
ਦੇਸ਼ ‘ਚ ਹੁਣ ਆਰਟੀਫੀਸਲ ਤਰੀਕੇ ਨਾਲ ਮਾਸ ਦਾ ਉਤਪਾਦਨ ਕੀਤਾ ਜਾਵੇਗਾ। ਇਹ ਮਾਸ ਬਿਲਕੁੱਲ ਬੱਕਰੇ ਦੇ ਮਾਸ ਜਿਹਾ ਹੀ ਹੋਵੇਗਾ ਤੇ ਇਸ ਦਾ ਸਵਾਦ, ਰੰਗ ਬਿਲਕੁੱਲ ਇਸੇ ਤਰ੍ਹਾਂ ਦਾ ਹੋਵੇਗਾ।

ਹੈਦਰਾਬਾਦ: ਦੇਸ਼ ‘ਚ ਹੁਣ ਆਰਟੀਫੀਸਲ ਤਰੀਕੇ ਨਾਲ ਮਾਸ ਦਾ ਉਤਪਾਦਨ ਕੀਤਾ ਜਾਵੇਗਾ। ਇਹ ਮਾਸ ਬਿਲਕੁੱਲ ਬੱਕਰੇ ਦੇ ਮਾਸ ਜਿਹਾ ਹੀ ਹੋਵੇਗਾ ਤੇ ਇਸ ਦਾ ਸਵਾਦ, ਰੰਗ ਬਿਲਕੁੱਲ ਇਸੇ ਤਰ੍ਹਾਂ ਦਾ ਹੋਵੇਗਾ। ਇਹ ਬੋਨਲੈੱਸ ਮੀਟ ‘ਅਹਿੰਸਾ ਮੀਟ’ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਮੀਟ ਲਈ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਦੇਸ਼ ਦੇ ਪਹਿਲੇ ਸੈਂਟਰ ਫਾਰ ਸੈਲਿਊਲਰ ਐਂਡ ਮੋਲੀਕਿਊਲਰ ਬਾਇਓਲੌਜੀ ਤੇ ਨੈਸ਼ਨਲ ਰਿਸਰਚ ਸੈਂਟਰ ਆਨ ਮੀਟ ਨੇ ਮਿਲ ਕੇ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ‘ਚ ਭਾਰਤ ਸਰਕਾਰ ਨੇ ਕਾਫੀ ਦਿਲਚਸਪੀ ਦਿਖਾਈ ਹੈ ਤੇ ਬਾਇਓਟੈਕਨੋਲੋਜੀ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ 4.5 ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਵਿਗਿਆਨੀਆ ਦਾ ਕਹਿਣਾ ਹੈ ਕਿ ਇੱਥੇ ਆਰਟੀਫੀਸ਼ੀਅਲ ਤਰੀਕੇ ਨਾਲ ਮਟਨ ਤੇ ਚਿਕਨ ਬਣਾਇਆ ਜਾਵੇਗਾ। ਜੇਕਰ ਇਹ ਪ੍ਰਯੋਗ ਕਾਮਯਾਬ ਰਹਿੰਦਾ ਹੈ ਤਾਂ ਦੇਸ਼ ‘ਚ ਮੀਟ ਲਈ ਪਸ਼ੂਆਂ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਪਹਿਲਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਸੀਸੀਐਮਬੀ ਨੂੰ ਅਗਲੇ ਪੰਜ ਸਾਲ ‘ਚ ਇਸ ਤਰੀਕੇ ਨਾਲ ਮੀਟ ਉਤਪਾਦਨ ਦੀ ਅਪੀਲ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















