Ajit Pawar: ਸ਼ਰਦ ਪਵਾਰ ਨੂੰ ਲੱਗਿਆ ਵੱਡਾ ਝਟਕਾ, ਅਜੀਤ ਪਵਾਰ ਧੜਾ ਹੀ ਅਸਲੀ NCP, ਚੋਣ ਕਮਿਸ਼ਨ ਦਾ ਵੱਡਾ ਫੈਸਲਾ
Ajit Pawar News: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਵੱਡੀ ਜਿੱਤ ਮਿਲੀ ਹੈ। ਚੋਣ ਕਮਿਸ਼ਨ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਅਸਲ ਐਨਸੀਪੀ ਅਜੀਤ ਪਵਾਰ ਦਾ ਧੜਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਰਦ ਪਵਾਰ ਲਈ ਇਹ ਵੱਡਾ ਝਟਕਾ ਹੈ।
Maharashtra News: ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਰਾਸ਼ਟਰ ਦੀ ਸਿਆਸਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਚੋਣ ਕਮਿਸ਼ਨ ਨੇ ਅਜੀਤ ਪਵਾਰ ਦੇ ਗਰੁੱਪ ਨੂੰ ਅਸਲੀ ਐਨ.ਸੀ.ਪੀ. ਕਰਾਰ ਦਿੱਤਾ ਹੈ। ਇਹ ਅਜੀਤ ਪਵਾਰ ਲਈ ਵੱਡੀ ਜਿੱਤ ਹੈ ਅਤੇ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਚਾਚਾ ਸ਼ਰਦ ਪਵਾਰ ਲਈ ਇੱਕ ਵੱਡਾ ਝਟਕਾ ਹੈ।
ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਦ ਪਵਾਰ ਨੂੰ ਆਪਣੇ ਨਵੇਂ ਸਿਆਸੀ ਗਠਨ ਦਾ ਨਾਂ ਦੇਣ ਲਈ ਵਿਸ਼ੇਸ਼ ਛੋਟ ਦਿੱਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ‘ਟੈਸਟ ਆਫ ਲੈਜਿਸਲੇਟਿਵ ਮੇਜਾਰਿਟੀ’ ਨੇ ਵਿਵਾਦਤ ਅੰਦਰੂਨੀ ਜਥੇਬੰਦਕ ਚੋਣਾਂ ਦੇ ਮੱਦੇਨਜ਼ਰ ਅਜੀਤ ਪਵਾਰ ਧੜੇ ਨੂੰ ਐਨਸੀਪੀ ਦਾ ਚੋਣ ਨਿਸ਼ਾਨ ਹਾਸਲ ਕਰਨ ਵਿੱਚ ਮਦਦ ਕੀਤੀ।
ਇਹ ਵੀ ਪੜ੍ਹੋ: Punjab School: ਪੰਜਾਬ ਦੇ ਸਕੂਲਾਂ 'ਚ ਕਰਵਾਈ ਜਾਵੇਗੀ ਆਨਲਾਈਨ ਧੋਖਾਧੜੀ ਤੋਂ ਬਚਣ ਦੀ ਪੜ੍ਹਾਈ, ਜਾਣੋ ਹਰ ਜਾਣਕਾਰੀ
2 ਜੁਲਾਈ ਨੂੰ ਮਹਾਰਾਸ਼ਟਰ ਸਰਕਾਰ 'ਚ ਸ਼ਾਮਲ ਹੋਏ ਸਨ ਅਜੀਤ ਪਵਾਰ
ਤੁਹਾਨੂੰ ਦੱਸ ਦਈਏ ਕਿ 2 ਜੁਲਾਈ 2023 ਨੂੰ ਐਨਸੀਪੀ ਵਿੱਚ ਫੁੱਟ ਪੈ ਗਈ ਸੀ। ਅਜੀਤ ਪਵਾਰ ਆਪਣੇ ਕੈਂਪ ਦੇ ਵਿਧਾਇਕਾਂ ਸਮੇਤ ਐਨਡੀਏ ਵਿੱਚ ਸ਼ਾਮਲ ਹੋ ਗਏ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਬਣਾਏ ਗਏ। ਉਹ ਮਹਾਰਾਸ਼ਟਰ ਦੀ ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਸਰਕਾਰ ਵਿੱਚ ਸ਼ਾਮਲ ਹੋਏ। NCP ਤੋਂ ਵੱਖ ਹੋਣ ਤੋਂ ਬਾਅਦ ਅਜੀਤ ਪਵਾਰ ਨੇ NCP 'ਤੇ ਆਪਣਾ ਦਾਅਵਾ ਜਤਾਇਆ ਸੀ।
ਇਸ ਤੋਂ ਬਾਅਦ ਇਹ ਮਾਮਲਾ ਚੋਣ ਕਮਿਸ਼ਨ ਦੀ ਹੱਦ ਤੱਕ ਪਹੁੰਚ ਗਿਆ। ਦੋਵਾਂ ਧੜਿਆਂ ਨੇ ਚੋਣ ਕਮਿਸ਼ਨ ਅੱਗੇ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ। ਹੁਣ ਚੋਣ ਕਮਿਸ਼ਨ ਨੇ ਅਸਲੀ ਐਨ.ਸੀ.ਪੀ. ਦਾ ਫੈਸਲਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Iran visa free: ਹੁਣ ਭਾਰਤੀ ਨਾਗਰਿਕ 15 ਦਿਨਾਂ ਲਈ ਬਿਨਾਂ ਵੀਜ਼ੇ ਤੋਂ ਜਾ ਸਕਣਗੇ ਈਰਾਨ, ਲਾਗੂ ਹੋਣਗੀਆਂ ਇਹ ਸ਼ਰਤਾਂ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।