ਸੁਖਬੀਰ ਬਾਦਲ ਨੇ ਖੇਡੀ ਚੈੱਕ ਮੇਟ ਦੀ ਸਿਆਸਤ, ਬੀਜੇਪੀ ਖਿਲਾਫ ਉਤਾਰਿਆ ਉਨ੍ਹਾਂ ਦਾ ਹੀ ਵਿਧਾਇਕ
ਪਹਿਲਾਂ ਅਕਾਲੀ ਦਲ ਵਿਧਾਇਕ ਬਲਕੌਰ ਸਿੰਘ ਨੇ ਬੀਜੇਪੀ ਦਾ ਪੱਲਾ ਫੜਿਆ ਤੇ ਬੀਜੇਪੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤੇ ਹੁਣ ਅਕਾਲੀ ਦਲ ਨੇ ਵੀ ਬੀਜੇਪੀ ਦੇ ਵਿਧਾਇਕ ਨੂੰ ਟਿਕਟ ਦੇ ਦਿੱਤੀ ਹੈ ਜੋ ਬੀਜੇਪੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਰੋਹਤਕ: ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਨਾ ਹੋਣ 'ਤੇ ਪਾਰਟੀਆਂ ਆਹਮੋ ਸਾਹਮਣੇ ਆ ਗਈਆਂ ਹਨ ਤੇ ਇੱਕ ਦੂਜੇ ਦੇ ਉਮੀਦਵਾਰਾਂ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲਾਂ ਅਕਾਲੀ ਦਲ ਵਿਧਾਇਕ ਬਲਕੌਰ ਸਿੰਘ ਨੇ ਬੀਜੇਪੀ ਦਾ ਪੱਲਾ ਫੜਿਆ ਤੇ ਬੀਜੇਪੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤੇ ਹੁਣ ਅਕਾਲੀ ਦਲ ਨੇ ਵੀ ਬੀਜੇਪੀ ਦੇ ਵਿਧਾਇਕ ਨੂੰ ਟਿਕਟ ਦੇ ਦਿੱਤੀ ਹੈ ਜੋ ਬੀਜੇਪੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
S Sukhbir Singh Badal announced S Rajinder Singh Desu Jodha as SAD candidate from Kalianwali assembly in Haryana. He joined SAD today and he was official candidate of BJP in the last assembly elections.
— Dr Daljit S Cheema (@drcheemasad) October 1, 2019
ਹਰਿਆਣਾ ਦੇ ਕਾਲਿਆਂਵਾਲੀ ਹਲਕੇ ਦੇ ਬਲਕੌਰ ਸਿੰਘ ਜੇ ਬੀਜੇਪੀ ਜੁਆਇਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਗਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਘੱਟ ਨਾ ਗੁਜ਼ਾਰੀ। ਕਾਲਿਆਂਵਾਲੀ ਤੋਂ ਹੀ ਬੀਜੇਪੀ ਦੇ ਉਮੀਦਵਾਰ ਰਾਜਿੰਦਰ ਸਿੰਘ ਦੇਸੂਜੋਧਾ ਬੀਜੇਪੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਆ ਪਹੁੰਚੇ ਹਨ।
ਸੁਖਬੀਰ ਬਾਦਲ ਨੇ ਇਸ ਨੂੰ ਚੈੱਕ ਮੇਟ ਦੀ ਸਿਆਸਤ ਕਿਹਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸ਼ੁਰੂਆਤੀ ਦੌਰ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਬੈਠਕ ਕਰ ਚੁੱਕੇ ਹਨ ਪਰ ਸੀਟਾਂ ਦੀ ਵੰਡ ਸਿਰੇ ਨਾ ਚੜ੍ਹਨ 'ਤੇ ਪਾਰਟੀਆਂ ਦਾ ਗੱਠਜੋੜ ਨਹੀਂ ਹੋ ਸਕਿਆ।
ਇਸ ਤੋਂ ਬਾਅਦ ਹਰਿਆਣਾ ਦੀ ਬੀਜੇਪੀ ਨੇ ਪਹਿਲਾਂ ਅਕਾਲੀ ਦਲ ਦਾ ਉਮੀਦਵਾਰ ਬੀਜੇਪੀ ਵਿੱਚ ਸ਼ਾਮਿਲ ਕੀਤਾ ਫਿਰ ਅਕਾਲੀ ਦਲ ਦਾ ਬਰਾਬਰ ਦਾ ਵਾਰ ਬੀਜੇਪੀ 'ਤੇ ਕੁਝ ਹੀ ਦਿਨ ਬਾਅਦ ਕੀਤਾ ਗਿਆ।