Prophet Row: ਨੂਪੁਰ ਸ਼ਰਮਾ ਦੀ ਟਿੱਪਣੀ 'ਤੇ ਬਵਾਲ, ਅਲਕਾਇਦਾ ਨੇ ਦਿੱਲੀ, ਮੁੰਬਈ, ਗੁਜਰਾਤ ਤੇ ਯੂਪੀ 'ਚ ਹਮਲੇ ਦੀ ਦਿੱਤੀ ਧਮਕੀ
ਅੱਤਵਾਦੀ ਸੰਗਠਨ ਅਲ-ਕਾਇਦਾ (Al-Qaeda) ਨੇ ਭਾਜਪਾ ਨੇਤਾਵਾਂ ਵਲੋਂ ਪੈਗੰਬਰ ਮੁਹੰਮਦ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਭਾਰਤ 'ਚ ਆਤਮਘਾਤੀ ਹਮਲਾ (Suicide Attack) ਕਰਨ ਦੀ ਧਮਕੀ ਦਿੱਤੀ ਹੈ।
Al-Qaeda Threat: ਅੱਤਵਾਦੀ ਸੰਗਠਨ ਅਲ-ਕਾਇਦਾ (Al-Qaeda) ਨੇ ਭਾਜਪਾ ਨੇਤਾਵਾਂ ਵਲੋਂ ਪੈਗੰਬਰ ਮੁਹੰਮਦ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਭਾਰਤ 'ਚ ਆਤਮਘਾਤੀ ਹਮਲਾ (Suicide Attack) ਕਰਨ ਦੀ ਧਮਕੀ ਦਿੱਤੀ ਹੈ। ਅੱਤਵਾਦੀ ਸੰਗਠਨ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਭਾਜਪਾ ਦੇ ਬੁਲਾਰਿਆਂ ਨੇ ਟੀਵੀ 'ਤੇ ਇਸਲਾਮ ਅਤੇ ਪੈਗੰਬਰ ਮੁਹੰਮਦ ਦਾ ਅਪਮਾਨ ਕੀਤਾ ਹੈ। ਅਲਕਾਇਦਾ ਨੇ ਗੁਜਰਾਤ, ਯੂਪੀ, ਮੁੰਬਈ ਅਤੇ ਦਿੱਲੀ 'ਚ ਆਤਮ ਘਾਤੀ ਹਮਲੇ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਐਤਵਾਰ ਨੂੰ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਕਰਨ ਲਈ ਨੂਪੁਰ ਸ਼ਰਮਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਹੈ।
ਨਵੀਨ ਕੁਮਾਰ ਜਿੰਦਲ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਨਵੀਨ ਕੁਮਾਰ ਜਿੰਦਲ ਦਿੱਲੀ ਭਾਜਪਾ ਦੇ ਮੀਡੀਆ ਮੁਖੀ ਸੀ। ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਨੂਪੁਰ ਸ਼ਰਮਾ ਨੇ 27 ਮਈ ਨੂੰ ਇੱਕ ਨਿੱਜੀ ਚੈਨਲ ਦੀ ਬਹਿਸ ਵਿੱਚ ਹਿੱਸਾ ਲਿਆ। ਇਸ ਦੌਰਾਨ ਗਿਆਨਵਾਪੀ ਮਸਜਿਦ ਦੇ ਵਿਵਾਦ ਨੂੰ ਲੈ ਕੇ ਚਰਚਾ ਕੀਤੀ ਗਈ।
ਪੈਗੰਬਰ ਮੁਹੰਮਦ 'ਤੇ ਟਿੱਪਣੀ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ
ਇਸ ਦੌਰਾਨ ਨੂਪੁਰ ਸ਼ਰਮਾ ਨੇ ਕਥਿਤ ਤੌਰ 'ਤੇ ਪੈਗੰਬਰ ਮੁਹੰਮਦ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਨੂਪੁਰ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਉਸ 'ਤੇ ਪੈਗੰਬਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਦੇਸ਼ ਭਰ 'ਚ ਭਾਜਪਾ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਹੋਇਆ ਅਤੇ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਵੀ ਉੱਠੀ।
ਖਾੜੀ ਦੇਸ਼ਾਂ ਵਿੱਚ ਵੀ ਗੁੱਸਾ ਹੈ
ਦੱਸ ਦੇਈਏ ਕਿ ਭਾਜਪਾ ਨੇਤਾਵਾਂ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੁਸਲਿਮ ਦੇਸ਼ਾਂ 'ਚ ਕਾਫੀ ਨਰਾਜ਼ਗੀ ਹੈ। ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਕਈ ਖਾੜੀ ਦੇਸ਼ਾਂ ਨੇ ਅਧਿਕਾਰਤ ਤੌਰ 'ਤੇ ਭਾਰਤ ਕੋਲ ਵਿਰੋਧ ਦਰਜ ਕਰਵਾਇਆ ਹੈ। ਦੂਜੇ ਪਾਸੇ ਕੁਵੈਤ, ਕਤਰ ਅਤੇ ਈਰਾਨ ਨੇ ਐਤਵਾਰ ਨੂੰ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ ਸੀ। ਖਾੜੀ ਦੇ ਮਹੱਤਵਪੂਰਨ ਦੇਸ਼ਾਂ ਨੇ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕਰਦੇ ਹੋਏ ਆਪਣਾ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ।