ਪੜਚੋਲ ਕਰੋ
Advertisement
Amit Shah in Bengal: ਮਿਦਨਾਪੁਰ ਦੇ ਸਿੱਧੇਸ਼ਵਰੀ ਕਾਲੀ ਮੰਦਿਰ ਪਹੁੰਚੇ ਅਮਿਤ ਸ਼ਾਹ, TMC ਦੇ ਕਈ ਬਾਗੀ ਹੋ ਸਕਦੇ ਹਨ ਭਾਜਪਾ ਵਿੱਚ ਸ਼ਾਮਲ
ਕੇਂਦਰੀ ਗ੍ਰਹਿ ਮੰਤਰੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅਗਲੇ ਸਾਲ ਪੱਛਮੀ ਬੰਗਾਲ ਵਿਧਾਨ ਸਭਾ ਲਈ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਰਾਤ ਨੂੰ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਕੋਲਕਾਤਾ ਪਹੁੰਚੇ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ ਹੋਇਆ ਜਦੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਬਗ਼ਾਵਤ ਦੇ ਦੌਰ ਚੋਂ ਲੰਘ ਰਹੀ ਹੈ।
ਕੋਲਕਾਤਾ: ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ 2021 ਲਈ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸ਼ਨਾਵੀਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੌਰੇ 'ਤੇ ਕੋਲਕਾਤਾ ਪਹੁੰਚੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਹਾਜ਼ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅੱਧੀ ਰਾਤ ਕੋਲਕਾਤਾ ਏਅਰਪੋਰਟ 'ਤੇ ਉਤਰਿਆ, ਜਿੱਥੇ ਭਾਜਪਾ ਨੇਤਾਵਾਂ ਅਤੇ ਵੱਡੀ ਗਿਣਤੀ 'ਚ ਮੌਜੂਦ ਭਾਜਪਾ ਵਰਕਰਾਂ ਨੇ ਅਮਿਤ ਸ਼ਾਹ ਦਾ ਭਰਵਾਂ ਸਵਾਗਤ ਕੀਤਾ।
ਪੱਛਮੀ ਬੰਗਾਲ ਪਹੁੰਚਣ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, 'ਕੋਲਕਾਤਾ ਪਹੁੰਚ ਗਿਆ! ਮੈਂ ਗੁਰੂਦੇਵ ਟੈਗੋਰ, ਈਸ਼ਵਰ ਚੰਦਰ ਵਿਦਿਆਸਾਗਰ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਮਹਾਨ ਲੋਕਾਂ ਦੀ ਇਸ ਸਤਿਕਾਰਯੋਗ ਧਰਤੀ ਨੂੰ ਮੱਥਾ ਟੇਕਦਾ ਹਾਂ।'
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਅਤੇ ਐਤਵਾਰ ਨੂੰ ਪੱਛਮੀ ਬੰਗਾਲ ਦਾ ਦੌਰਾ ਕਰਨਗੇ। ਸ਼ਨੀਵਾਰ ਨੂੰ ਅਮਿਤ ਸ਼ਾਹ ਦੇ ਪ੍ਰੋਗਰਾਮ ਦਾ ਪੂਰਾ ਸ਼ਡਿਊਲ ਇੱਥੇ ਵੇਖੋ।
ਬੰਗਾਲ ਦੌਰੇ ਦੇ ਪਹਿਲੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਵੇਰੇ 10:30 ਵਜੇ ਦੇ ਕਰੀਬ ਕੋਲਕਾਤਾ ਦੇ ਰਾਮਕ੍ਰਿਸ਼ਨ ਮਿਸ਼ਨ ਆਸ਼ਰਮ ਪਹੁੰਚੇ। ਇੱਥੇ ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਪਰਮਹਮਾਂਸ ਨੂੰ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਦੋਵਾਂ ਮਹਾਂਪੁਰਸ਼ਾਂ ਦੀਆਂ ਫੋਟੋਆਂ 'ਤੇ ਮਾਲਾ ਚੜਾਈ। ਆਪਣੇ ਕਾਰਜਕ੍ਰਮ ਮੁਤਾਬਕ ਸ਼ਾਹ ਇਸ ਤੋਂ ਬਾਅਦ ਮਿਦਨਾਪੁਰ ਵਿਚ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਦੇ ਨਾਲ ਹੀ ਖ਼ਬਰ ਹੈ ਕਿ ਸ਼ਾਹ ਇਸ ਦੌਰਾਨ ਕਿਸਾਨ ਦੇ ਘਰ ਖਾਣਾ ਖਾਣਗੇ।
- ਗ੍ਰਹਿ ਮੰਤਰੀ ਅੱਜ ਸਵੇਰੇ 10.15 ਵਜੇ ਰਾਮਕ੍ਰਿਸ਼ਨ ਮਿਸ਼ਨ ਵਿਖੇ ਸਵਾਮੀ ਵਿਵੇਕਾਨੰਦ ਨੂੰ ਮੱਥਾ ਟੇਕਣਗੇ।
- ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਲੀਕਾਪਟਰ ਰਾਹੀਂ ਮਿਦਨਾਪੁਰ ਲਈ ਰਵਾਨਾ ਹੋਣਗੇ।
- ਅਮਿਤ ਸ਼ਾਹ 12:30 ਵਜੇ ਸਿੱਧੇਸ਼ਵਰੀ ਮੰਦਰ ਵਿਚ ਅਰਦਾਸ ਕਰਨਗੇ।
- ਇਸ ਤੋਂ ਬਾਅਦ ਗ੍ਰਹਿ ਮੰਤਰੀ ਦੁਪਹਿਰ 1.15 ਵਜੇ ਦੇਵੀ ਮਹਾਮਾਇਆ ਮੰਦਿਰ ਵਿਚ ਪੂਜਾ ਕਰਨਗੇ।
- ਫਿਰ ਦੁਪਹਿਰ ਡੇਢ ਵਜੇ ਅਮਿਤ ਸ਼ਾਹ ਬੇਲੀਜੁਰੀ ਪਿੰਡ ਵਿੱਚ ਇੱਕ ਕਿਸਾਨ ਦੇ ਘਰ ਖਾਣਾ ਖਾਣਗੇ।
- ਦੁਪਹਿਰ 2.30 ਵਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਦਨਾਪੁਰ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ।
- ਅਮਿਤ ਸ਼ਾਹ ਦੁਪਹਿਰ 3.45 ਵਜੇ ਮਿਦਨਾਪੁਰ ਤੋਂ ਕੋਲਕਾਤਾ ਪਰਤਣਗੇ।
ਟੀਐਮਸੀ ਬਾਗ਼ੀ ਭਾਜਪਾ ਵਿੱਚ ਸ਼ਾਮਲ ਹੋਣਗੇ
ਦੱਸ ਦੇਈਏ ਕਿ ਅਮਿਤ ਸ਼ਾਹ ਦੀ ਇਹ ਫੇਰੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਬਗਾਵਤ ਦੇ ਦੌਰ ਚੋਂ ਲੰਘ ਰਹੀ ਹੈ। ਟੀਐਮਸੀ ਸ਼ਾਹ ਦੀ ਫੇਰੀ ਤੋਂ ਪਹਿਲਾਂ ਅਸਤੀਫਾ ਦੇ ਰਹੇ ਹਨ। ਮਮਤਾ ਦੇ ਖਾਸ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਸ਼ੁਹੇਂਦੂ ਅਧਿਕਾਰ ਨੇ ਬੁੱਧਵਾਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਿਧਾਨ ਸਭਾ ਤੋਂ ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ ਸ਼ੁਹੇਂਦੂ ਨੇ ਵੀ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅੰਮ੍ਰਿਤਸਰ
ਦੇਸ਼
Advertisement