(Source: ECI/ABP News)
ਮਾਰਚ ਚੜ੍ਹਦਿਆਂ ਹੀ ਮਹਿੰਗਾਈ ਦਾ ਇੱਕ ਹੋਰ ਝਟਕਾ, ਅਮੂਲ ਮਗਰੋਂ ਇੱਕ ਹੋਰ ਕੰਪਨੀ ਨੇ ਵਧਾਏ ਦੁੱਧ ਦੇ ਰੇਟ
ਮਾਰਚ ਦੇ ਪਹਿਲੇ ਦਿਨ ਹੀ ਆਮ ਜਨਤਾ 'ਤੇ ਮਹਿੰਗਾਈ ਦਾ ਬੋਝ ਵਧ ਗਿਆ ਹੈ। ਅਮੂਲ (Amul Milk Price) ਤੋਂ ਬਾਅਦ ਇੱਕ ਹੋਰ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।
![ਮਾਰਚ ਚੜ੍ਹਦਿਆਂ ਹੀ ਮਹਿੰਗਾਈ ਦਾ ਇੱਕ ਹੋਰ ਝਟਕਾ, ਅਮੂਲ ਮਗਰੋਂ ਇੱਕ ਹੋਰ ਕੰਪਨੀ ਨੇ ਵਧਾਏ ਦੁੱਧ ਦੇ ਰੇਟ Another blow to inflation, after Amul another company raises milk rates ਮਾਰਚ ਚੜ੍ਹਦਿਆਂ ਹੀ ਮਹਿੰਗਾਈ ਦਾ ਇੱਕ ਹੋਰ ਝਟਕਾ, ਅਮੂਲ ਮਗਰੋਂ ਇੱਕ ਹੋਰ ਕੰਪਨੀ ਨੇ ਵਧਾਏ ਦੁੱਧ ਦੇ ਰੇਟ](https://feeds.abplive.com/onecms/images/uploaded-images/2022/01/23/24a5df5c8d503b4f0e31cd9993e35bd2_0.jpg?impolicy=abp_cdn&imwidth=1200&height=675)
Milk Price Delhi: ਮਾਰਚ ਦੇ ਪਹਿਲੇ ਦਿਨ ਹੀ ਆਮ ਜਨਤਾ 'ਤੇ ਮਹਿੰਗਾਈ ਦਾ ਬੋਝ ਵਧ ਗਿਆ ਹੈ। ਅਮੂਲ (Amul Milk Price) ਤੋਂ ਬਾਅਦ ਇੱਕ ਹੋਰ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਡੇਅਰੀ ਫਰਮ ਪਰਾਗ ਮਿਲਕ ਫੂਡਜ਼ ਲਿਮਟਿਡ ਨੇ ਮੰਗਲਵਾਰ ਨੂੰ ਦੁੱਧ ਦੇ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ 1 ਮਾਰਚ ਤੋਂ ਗੋਵਰਧਨ ਬ੍ਰਾਂਡ ਦੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।
ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ
ਕੰਪਨੀ ਨੇ ਗਾਂ ਦੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਅਮੂਲ ਬ੍ਰਾਂਡ ਤਹਿਤ ਦੁੱਧ ਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ, ਨੇ ਸੋਮਵਾਰ ਨੂੰ ਕਿਹਾ ਸੀ ਕਿ ਮੰਗਲਵਾਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇਗਾ।
ਨਵੀਨਤਮ ਦਰਾਂ ਵੇਖੋ
ਪਰਾਗ ਮਿਲਕ ਨੇ ਇੱਕ ਬਿਆਨ 'ਚ ਕਿਹਾ ਕਿ ਕੀਮਤਾਂ 'ਚ ਵਾਧੇ ਨਾਲ ਗੋਵਰਧਨ ਗੋਲਡ ਦੁੱਧ ਦੀ ਕੀਮਤ ਹੁਣ 48 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 50 ਰੁਪਏ ਹੋ ਜਾਵੇਗੀ। ਗੋਵਰਧਨ ਫਰੈਸ਼, ਜੋ ਟੋਂਡ ਦੁੱਧ ਹੈ, ਦੀ ਕੀਮਤ 46 ਰੁਪਏ ਪ੍ਰਤੀ ਲੀਟਰ ਤੋਂ ਹੁਣ 48 ਰੁਪਏ ਪ੍ਰਤੀ ਲੀਟਰ ਹੋਵੇਗੀ।
ਕਿਉਂ ਵਧੀਆਂ ਕੀਮਤਾਂ?
ਪਰਾਗ ਮਿਲਕ ਫੂਡਜ਼ ਦੇ ਪ੍ਰਧਾਨ ਦੇਵੇਂਦਰ ਸ਼ਾਹ ਨੇ ਕਿਹਾ ਕਿ ਕੀਮਤਾਂ 'ਚ ਵਾਧਾ ਬਿਜਲੀ, ਪੈਕੇਜਿੰਗ, ਲੌਜਿਸਟਿਕਸ ਤੇ ਪਸ਼ੂ ਖੁਰਾਕ ਦੀਆਂ ਕੀਮਤਾਂ ਵਧਣ ਕਾਰਨ ਹੋਇਆ ਹੈ।
ਦਰਾਂ ਦੂਜੀ ਵਾਰ ਵਧੀਆਂ
ਦੁੱਧ ਕੰਪਨੀਆਂ ਨੇ ਚਾਲੂ ਵਿੱਤੀ ਸਾਲ 'ਚ ਦੂਜੀ ਵਾਰ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜੂਨ 2021 ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)