Army Dog Zoom : ਆਰਮੀ ਦੇ ਅਸਾਲਟ Dog Zoom ਦੀ ਮੌਤ , ਗੋਲੀਆਂ ਲੱਗਣ ਤੋਂ ਬਾਅਦ ਵੀ ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ
Army Assault Dog Zoom : ਆਰਮੀ ਅਸਾਲਟ ਡੌਗ ਜ਼ੂਮ ਦੀ ਵੀਰਵਾਰ (13 ਅਕਤੂਬਰ) ਦੁਪਹਿਰ 12 ਵਜੇ ਦੇ ਕਰੀਬ ਮੌਤ ਹੋ ਗਈ ਹੈ। ਉਸ ਦਾ ਫੌਜ ਦੇ 54 ਏਐਫਵੀਐਚ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।
Army Assault Dog Zoom : ਆਰਮੀ ਅਸਾਲਟ ਡੌਗ ਜ਼ੂਮ ਦੀ ਵੀਰਵਾਰ (13 ਅਕਤੂਬਰ) ਦੁਪਹਿਰ 12 ਵਜੇ ਦੇ ਕਰੀਬ ਮੌਤ ਹੋ ਗਈ ਹੈ। ਉਸ ਦਾ ਫੌਜ ਦੇ 54 ਏਐਫਵੀਐਚ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਫੌਜ ਵੱਲੋਂ ਕਿਹਾ ਗਿਆ ਕਿ ਜ਼ੂਮ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਸੀ ਅਤੇ ਚੰਗਾ ਹੁੰਗਾਰਾ ਵੀ ਦੇ ਰਿਹਾ ਸੀ। ਕਰੀਬ 11.45 ਵਜੇ ਤੱਕ ਉਹ ਠੀਕ-ਠਾਕ ਜਾਪਦਾ ਸੀ ਪਰ ਅਚਾਨਕ ਉਸ ਨੂੰ ਸਾਹ ਚੜ੍ਹਨ ਲੱਗਾ ਅਤੇ ਫਿਰ ਉਸ ਦੀ ਮੌਤ ਹੋ ਗਈ।
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੋਮਵਾਰ (10 ਅਕਤੂਬਰ) ਸਵੇਰੇ ਫੌਜ ਦੇ ਅਸਾਲਟ ਡੌਗ ਜ਼ੂਮ ਦੀ ਮਦਦ ਨਾਲ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਮੁਕਾਬਲੇ ਦੌਰਾਨ ਜ਼ੂਮ ਨੂੰ ਵੀ ਦੋ ਗੋਲੀਆਂ ਲੱਗੀਆਂ। ਉਨ੍ਹਾਂ ਦਾ ਸ਼੍ਰੀਨਗਰ ਦੇ ਆਰਮੀ ਵੈਟਰਨਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
ਅਨੰਤਨਾਗ 'ਚ ਚਲਾਇਆ ਸੀ ਆਪਰੇਸ਼ਨ
ਜ਼ੂਮ ਦੇ ਜ਼ਖਮੀ ਹੋਣ ਤੋਂ ਬਾਅਦ ਫੌਜ ਨੇ ਕਿਹਾ, "ਗੋਲੀਆਂ ਦੇ ਬਾਵਜੂਦ ਜ਼ੂਮ ਨੇ ਆਪਣਾ ਕੰਮ ਜਾਰੀ ਰੱਖਿਆ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕੋਕਰਨਾਗ ਇਲਾਕੇ 'ਚ ਸੁਰੱਖਿਆ ਬਲਾਂ ਦੀ ਟੀਮ ਨੇ ਆਪਰੇਸ਼ਨ ਤਾਂਗੇ ਪਾਵਾਸ ਨੂੰ ਅੰਜ਼ਾਮ ਦਿੱਤਾ ਸੀ।
ਇਹ ਵੀ ਪੜ੍ਹੋ : Army Dog Zoom : ਆਰਮੀ ਦੇ ਅਸਾਲਟ Dog Zoom ਦੀ ਮੌਤ , ਗੋਲੀਆਂ ਲੱਗਣ ਤੋਂ ਬਾਅਦ ਵੀ ਅੱਤਵਾਦੀਆਂ ਨਾਲ ਕੀਤਾ ਸੀ ਮੁਕਾਬਲਾ
ਗੋਲੀ ਲੱਗਣ ਤੋਂ ਬਾਅਦ ਵੀ ਕੀਤਾ ਸੀ ਮੁਕਾਬਲਾ
ਅਸਾਲਟ ਡੌਗ ਜ਼ੂਮ ਇਸ ਟੀਮ ਦਾ ਹਿੱਸਾ ਸੀ। ਜ਼ੂਮ ਨੂੰ ਉਸ ਘਰ ਨੂੰ ਖਾਲੀ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਵਿਚ ਅੱਤਵਾਦੀ ਲੁਕੇ ਹੋਏ ਸਨ। ਜ਼ੂਮ ਨੇ ਘਰ ਦੇ ਅੰਦਰ ਜਾ ਕੇ ਅੱਤਵਾਦੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਗੋਲੀਆਂ ਚੱਲਣ ਤੋਂ ਬਾਅਦ ਵੀ ਜ਼ੂਮ ਅੱਤਵਾਦੀਆਂ ਨਾਲ ਲੜਦਾ ਰਿਹਾ।
15 ਕੋਰ ਦੀ ਅਸਾਲਟ ਯੂਨਿਟ ਦਾ ਹਿੱਸਾ ਸੀ ਜ਼ੂਮ
ਸੁਰੱਖਿਆ ਬਲਾਂ ਨਾਲ ਹੋਏ ਇਸ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਜ਼ੂਮ ਤੋਂ ਇਲਾਵਾ ਮੁਕਾਬਲੇ 'ਚ ਦੋ ਜਵਾਨ ਵੀ ਜ਼ਖਮੀ ਹੋਏ ਹਨ। ਢਾਈ ਸਾਲਾ ਜ਼ੂਮ ਪਿਛਲੇ 10 ਮਹੀਨਿਆਂ ਤੋਂ ਫੌਜ (Indian Army) ਦੀ 15 ਕੋਰ ਅਸਾਲਟ ਯੂਨਿਟ ਨਾਲ ਜੁੜਿਆ ਹੋਇਆ ਸੀ।