ਪੜਚੋਲ ਕਰੋ
Advertisement
ਥਾਣੇਦਾਰ ਨੂੰ ਗੋਲ਼ੀ ਮਾਰਨ ਵਾਲਾ ਫੌਜੀ ਗ੍ਰਿਫ਼ਤਾਰ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਗਊ ਹੱਤਿਆ ਦੇ ਸ਼ੱਕ ਬਾਅਦ ਭੜਕੀ ਹਿੰਸਾ ਵਿੱਚੋਂ ਇੰਸਪੈਕਟਰ ਸੁਬੋਧ ਸਿੰਘ ’ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਜਤੇਂਦਰ ਮਲਿਕ ਉਰਫ ਜਤੇਂਦਰ ਫੌਜੀ ਨੂੰ ਯੂਪੀ ਐਸਟੀਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ। ਯੂਪੀ ਐਸਟੀਐਫ ਦੇ ਐਸਐਸਪੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਫੌਜ ਨੇ ਰਾਤ 12:50 ਮਿੰਟ ’ਤੇ ਜਤੇਂਦਰ ਨੂੰ ਉਨ੍ਹਾਂ ਦੇ ਹਵਾਲੇ ਕੀਤਾ। ਸ਼ੁਰੂਆਤੀ ਪੁੱਛਗਿੱਛ ਵਿੱਚ ਉਸ ਨੇ ਦੱਸਿਆ ਕਿ ਜਦੋਂ ਭੀੜ ਇਕੱਠੀ ਹੋ ਰਹੀ ਸੀ ਤਾਂ ਉਹ ਉੱਥੇ ਹੀ ਖੜ੍ਹਾ ਸੀ।
ਐਸਐਸਪੀ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿੱਚ ਹਾਲੇ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਇਸ ਨੇ ਥਾਣੇਦਾਰ ਜਾਂ ਨੌਜਵਾਨ ਸੁਮਿਤ ਨੂੰ ਗੋਲੀ ਮਾਰੀ ਸੀ ਜਾਂ ਨਹੀਂ। ਅੱਜ ਜਤੇਂਦਰ ਨੂੰ ਬੁਲੰਦਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਫਿਲਹਾਲ ਉਸ ਨੇ ਥਾਣੇਦਾਰ ਦੇ ਕਤਲ ਵਿੱਚ ਆਪਣੀ ਸ਼ਮੂਲੀਅਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ।SSP STF Abhishek Singh in Meerut, on #Bulandshahr case: We've arrested Army jawan Jitendra Malik(pic 2), he was handed over by Army at 12:50 am today.Preliminary interrogation has been done.He is being sent to Bulandshahr(pic 3), will be produced before court for judicial custody pic.twitter.com/i4NohtsdaL
— ANI UP (@ANINewsUP) December 9, 2018
ਪੁਲਿਸ ਨੂੰ ਜਤੇਂਦਰ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ ਫੌਜ ਨੇ ਕਿਹਾ ਹੈ ਕਿ ਉਹ ਜਾਂਚ ਵਿੱਚ ਪੁਲਿਸ ਦਾ ਪੂਰਾ ਸਾਥ ਦੇਣਗੇ। ਜਤੇਂਦਰ ਫੌਜੀ 22 ਕੌਮੀ ਰਾਈਫਲਸ ਦਾ ਹਿੱਸਾ ਹੈ। ਉਹ ਜੰਮੂ ਕਸ਼ਮੀਰ ਦੇ ਸੋਪੋਰ ਵਿੱਚ ਤਾਇਨਾਤ ਸੀ ਤੇ 15 ਦਿਨਾਂ ਦੀ ਛੁੱਟੀ ਲੈ ਕੇ ਪਿੰਡ ਆਇਆ ਹੋਇਆ ਸੀ।Army has handed over jawan Jitendra Malik, named in FIR filed in #Bulandshahr case, to Uttar Pradesh STF (Special Task Force) team in Meerut. pic.twitter.com/mjHEWjZi8w
— ANI UP (@ANINewsUP) December 8, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਮਨੋਰੰਜਨ
ਕ੍ਰਿਕਟ
ਪੰਜਾਬ
Advertisement