Delhi Election 2025: ਦਿੱਲੀ ਚੋਣਾਂ 'ਚ EVM ਰਾਹੀਂ 10 ਫੀਸਦੀ ਵੋਟਾਂ ਨਾਲ ਕੀਤੀ ਜਾ ਸਕਦੀ ਛੇੜਛਾੜ, ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ, ਜਾਣੋ ਹੋਰ ਕੀ ਕੁਝ ਕਿਹਾ ?
Delhi Assembly Election 2025: ਦਿੱਲੀ ਵਿਧਾਨ ਸਭਾ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਅਰਵਿੰਦ ਕੇਜਰੀਵਾਲ ਨੇ ਵੱਡਾ ਹਮਲਾ ਕੀਤਾ ਹੈ।

Delhi Assembly Polls 2025: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind kejriwal) ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਈਵੀਐਮ ਰਾਹੀਂ 10 ਪ੍ਰਤੀਸ਼ਤ ਵੋਟਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣੀ ਪਵੇਗੀ ਤਾਂ ਜੋ ਭਾਵੇਂ ਸਾਡੇ ਕੋਲ 15 ਪ੍ਰਤੀਸ਼ਤ ਦੀ ਲੀਡ ਹੋਵੇ, ਕਿਸੇ ਵੀ ਬੇਨਿਯਮੀਆਂ ਦੇ ਬਾਵਜੂਦ, ਅਸੀਂ ਫਿਰ ਵੀ 5 ਪ੍ਰਤੀਸ਼ਤ ਨਾਲ ਜਿੱਤ ਸਕਦੇ ਹਾਂ।
आम आदमी पार्टी पूरी सतर्कता से ये चुनाव लड़ेगी। https://t.co/znN45u0MuS
— Arvind Kejriwal (@ArvindKejriwal) February 3, 2025
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਹਰਿਆਣਾ ਦੇ ਚੋਣ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਸਾਵਧਾਨੀ ਦੇ ਤੌਰ 'ਤੇ ਇੱਕ ਵੈੱਬਸਾਈਟ ਬਣਾਈ ਹੈ। ਅਸੀਂ 5 ਤਰੀਕ ਦੀ ਰਾਤ ਨੂੰ ਹਰੇਕ ਪੋਲਿੰਗ ਬੂਥ ਦੀ ਜਾਣਕਾਰੀ ਵੈੱਬਸਾਈਟ 'ਤੇ ਪਾਵਾਂਗੇ। ਅਸੀਂ ਪੋਲਿੰਗ ਬੂਥ ਦਾ ਨਾਮ ਤੇ ਨੰਬਰ, ਪੋਲਿੰਗ ਬੂਥ ਦੇ ਪ੍ਰੀਜ਼ਾਈਡਿੰਗ ਅਫਸਰ, ਕੰਟਰੋਲ ਯੂਨਿਟ ਦਾ ਆਈਡੀ ਨੰਬਰ, ਉਸ ਪੋਲਿੰਗ ਬੂਥ 'ਤੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ, ਸ਼ਾਮ ਤੱਕ ਮਸ਼ੀਨ ਵਿੱਚ ਬਚੀ ਬੈਟਰੀ ਤੇ ਪਾਰਟੀ ਪੋਲਿੰਗ ਏਜੰਟ ਦਾ ਨਾਮ ਸ਼ਾਮਲ ਕਰਾਂਗੇ। ਜੇ ਤੁਸੀਂ ਉਨ੍ਹਾਂ ਨੂੰ ਈਵੀਐਮ ਦੇ ਖੇਡ ਵਿੱਚ ਹਰਾਉਣਾ ਚਾਹੁੰਦੇ ਹੋ, ਤਾਂ ਝਾੜੂ ਲਈ ਹਰ ਵੋਟ ਪਾਓ।
ਅਰਵਿੰਦ ਕੇਜਰੀਵਾਲ ਨੇ ਕਿਹਾ, "ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਇਹੀ ਕਹਿੰਦੇ ਹਨ ਕਿ ਉਹ ਵੋਟ ਤਾਂ ਤੁਹਾਨੂੰ ਦਿੰਦੇ ਨੇ ਪਰ ਕੋਈ ਨਹੀਂ ਜਾਣਦਾ ਕਿ ਇਹ ਜਾ ਕਿੱਥੇ ਰਹੀ ਹੈ। ਲੋਕ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਨੇ ਮਸ਼ੀਨਾਂ ਨਾਲ ਛੇੜਛਾੜ ਕੀਤੀ ਹੈ।"
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ






















