ਪੜਚੋਲ ਕਰੋ
Advertisement
ਕੇਜਰੀਵਾਲ ਨੇ ਮਨੋਹਰ ਪਾਰੀਕਰ ਦੇ ਬੇਟੇ ਉਤਪਲ ਨੂੰ AAP 'ਚ ਸ਼ਾਮਲ ਹੋਣ ਦਾ ਦਿੱਤਾ ਆਫ਼ਰ , ਕਿਹਾ- ਪਾਰਟੀ ਟਿਕਟ 'ਤੇ ਲੜੋ ਗੋਆ ਚੋਣ
ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ (Manohar Parrikar) ਦੇ ਪੁੱਤਰ ਉਤਪਲ ਪਾਰੀਕਰ (Utpal Parrikar) ਨੂੰ ਗੋਆ ਚੋਣਾਂ ਲੜਨ ਲਈ ‘ਆਪ’ ਵੱਲੋਂ ਉਮੀਦਵਾਰ ਬਣਾਏ ਜਾਣ ਦਾ ਆਫਰ ਦਿੱਤਾ ਹੈ।
ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ (Manohar Parrikar) ਦੇ ਪੁੱਤਰ ਉਤਪਲ ਪਾਰੀਕਰ (Utpal Parrikar) ਨੂੰ ਗੋਆ ਚੋਣਾਂ ਲੜਨ ਲਈ ‘ਆਪ’ ਵੱਲੋਂ ਉਮੀਦਵਾਰ ਬਣਾਏ ਜਾਣ ਦਾ ਆਫਰ ਦਿੱਤਾ ਹੈ।
ਅਰਵਿੰਦ ਕੇਜਰੀਵਾਲ ਨੇ ਜਨਤਕ ਤੌਰ 'ਤੇ ਆਪਣਾ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਨੇ ਇੱਕ ਨਿੱਜੀ ਚੈਨਲ ਦੀ ਵੀਡੀਓ ਟਵੀਟ ਕਰਕੇ ਆਪਣਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਵੀਡੀਓ 'ਚ ਦੱਸਿਆ ਗਿਆ ਕਿ ਕਿਵੇਂ ਉਤਪਲ ਦੀ ਪਾਰਟੀ ਭਾਜਪਾ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਹਲਕੇ ਪਣਜੀ ਤੋਂ ਚੋਣ ਨਹੀਂ ਲੜਨ ਦੇ ਰਹੀ ਹੈ।
ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, 'ਗੋਆ ਦੇ ਲੋਕ ਬਹੁਤ ਦੁਖੀ ਹਨ ਕਿ ਭਾਜਪਾ ਨੇ ਪਾਰੀਕਰ ਪਰਿਵਾਰ ਨਾਲ ਵੀ 'ਵਰਤੋਂ ਅਤੇ ਸੁੱਟੋ' ਦੀ ਨੀਤੀ ਅਪਣਾਈ ਹੈ। ਮੈਂ ਹਮੇਸ਼ਾ ਮਨੋਹਰ ਪਾਰੀਕਰ ਜੀ ਦਾ ਸਨਮਾਨ ਕੀਤਾ ਹੈ। 'ਆਪ' ਦੀ ਟਿਕਟ 'ਤੇ ਚੋਣ ਲੜਨ ਲਈ ਉਤਪਲ ਜੀ ਦਾ ਸੁਆਗਤ ਹੈ।
ਦੱਸ ਦੇਈਏ ਕਿ ਮਨੋਹਰ ਪਾਰੀਕਰ ਦਾ 2019 ਵਿੱਚ ਦਿਹਾਂਤ ਹੋ ਗਿਆ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਗੋਆ 'ਚ ਖਬਰਾਂ ਨਾਲ ਗੱਲ ਕਰਦੇ ਹੋਏ ਉਤਪਲ ਪਾਰੀਕਰ ਨੇ ਕਿਹਾ, ''ਮੈਂ ਜਲਦ ਹੀ ਆਪਣਾ ਸਟੈਂਡ ਸਪੱਸ਼ਟ ਕਰਾਂਗਾ।'' ਬਲਾਤਕਾਰ ਦਾ ਦੋਸ਼ ਹੈ। ਭਾਜਪਾ ਨੇ ਪਣਜੀ ਹਲਕੇ ਤੋਂ ਵਿਵਾਦਗ੍ਰਸਤ ਵਿਧਾਇਕ ਅਤਾਨਾਸੀਓ ਬਾਬੂਸ਼ ਮੋਨਸੇਰੇਟ ਨੂੰ ਟਿਕਟ ਦਿੱਤੀ ਹੈ, ਜਿਸ 'ਤੇ 2016 'ਚ ਇਕ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।
ਇਸ ਦੇ ਨਾਲ ਹੀ ਭਾਜਪਾ ਨੇ ਵੀਰਵਾਰ ਨੂੰ ਗੋਆ ਵਿਧਾਨ ਸਭਾ ਚੋਣਾਂ ਲਈ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੂੰ ਸਨਕਲੀਮ ਤੋਂ ਉਮੀਦਵਾਰ ਬਣਾਇਆ ਗਿਆ ਹੈ ,ਜਦਕਿ ਪਾਰਟੀ ਨੇ 6 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ 34 ਉਮੀਦਵਾਰਾਂ ਵਿੱਚੋਂ 9 ਈਸਾਈ ਭਾਈਚਾਰੇ ਨਾਲ ਸਬੰਧਤ ਹਨ, ਜਦਕਿ ਤਿੰਨ ਜਨਰਲ ਸੀਟਾਂ ’ਤੇ ਅਨੁਸੂਚਿਤ ਜਨਜਾਤੀ ਦੇ ਆਗੂਆਂ ਵੱਲੋਂ ਨਾਮਜ਼ਦਗੀ ਕੀਤੀ ਗਈ ਹੈ। ਪਾਰਟੀ ਨੇ 9 ਜਰਨਲ ਜਾਤੀ ਦੇ ਆਗੂਆਂ ਨੂੰ ਉਮੀਦਵਾਰ ਬਣਾਇਆ ਹੈ ,ਜਦਕਿ ਇੱਕ ਪੱਤਰਕਾਰ ਨੂੰ ਵੀ ਟਿਕਟ ਦਿੱਤੀ ਗਈ ਹੈ। ਗੋਆ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਨੂੰ ਪਣਜੀ ਸੀਟ ਤੋਂ ਟਿਕਟ ਨਹੀਂ ਦਿੱਤੀ ਗਈ ਹੈ। ਗੋਆ ਦੀ 40 ਮੈਂਬਰੀ ਵਿਧਾਨ ਸਭਾ ਲਈ 14 ਫਰਵਰੀ ਨੂੰ ਵੋਟਿੰਗ ਹੋਣੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement