ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਓਵੈਸੀ ਨੇ ਕੀਤੀ ਮੋਦੀ ਨੂੰ ਤਾੜਨਾ: 300 ਸੀਟਾਂ ਜਿੱਤ ਕੇ ਨਹੀਂ ਕਰ ਸਕਦੇ ਮਨਮਾਨੀ, ਅੱਗੋਂ ਮੰਤਰੀ ਹੋਏ ਤੜਿੰਗ
ਓਵੈਸੀ ਨੇ ਬੀਜੇਪੀ 'ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਜੇ ਕੋਈ ਸਮਝ ਰਿਹਾ ਹੈ ਕਿ 300 ਸੀਟਾਂ ਜਿੱਤ ਕੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਨਮਾਨੀ ਕਰਨਗੇ ਤਾਂ ਇਹ ਨਹੀਂ ਹੋ ਪਾਏਗਾ। ਓਵੈਸੀ ਨੇ ਇਹ ਵੀ ਕਿਹਾ ਕਿ ਅਸੀਂ ਕਿਰਾਏਦਾਰ ਨਹੀਂ, ਬਲਕਿ ਹਿੱਸੇਦਾਰ ਹਾਂ।
![ਓਵੈਸੀ ਨੇ ਕੀਤੀ ਮੋਦੀ ਨੂੰ ਤਾੜਨਾ: 300 ਸੀਟਾਂ ਜਿੱਤ ਕੇ ਨਹੀਂ ਕਰ ਸਕਦੇ ਮਨਮਾਨੀ, ਅੱਗੋਂ ਮੰਤਰੀ ਹੋਏ ਤੜਿੰਗ asaduddin owaisi says i will continue to fight for rights of muslims and minorities ਓਵੈਸੀ ਨੇ ਕੀਤੀ ਮੋਦੀ ਨੂੰ ਤਾੜਨਾ: 300 ਸੀਟਾਂ ਜਿੱਤ ਕੇ ਨਹੀਂ ਕਰ ਸਕਦੇ ਮਨਮਾਨੀ, ਅੱਗੋਂ ਮੰਤਰੀ ਹੋਏ ਤੜਿੰਗ](https://static.abplive.com/wp-content/uploads/sites/5/2019/06/01154448/owaisi.jpg?impolicy=abp_cdn&imwidth=1200&height=675)
ਹੈਦਰਾਬਾਦ: ਆਲ ਇੰਡੀਆ ਮਜਲਿਸ ਐਤਿਹਾਦੁਲ ਮੁਸਲਮੀਨ (AIMIM) ਦੇ ਪ੍ਰਧਾਨ ਅਸੁਦੀਨ ਓਵੈਸੀ ਨੇ ਬੀਜੇਪੀ 'ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਜੇ ਕੋਈ ਸਮਝ ਰਿਹਾ ਹੈ ਕਿ 300 ਸੀਟਾਂ ਜਿੱਤ ਕੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮਨਮਾਨੀ ਕਰਨਗੇ ਤਾਂ ਇਹ ਨਹੀਂ ਹੋ ਪਾਏਗਾ। ਓਵੈਸੀ ਨੇ ਇਹ ਵੀ ਕਿਹਾ ਕਿ ਅਸੀਂ ਕਿਰਾਏਦਾਰ ਨਹੀਂ, ਬਲਕਿ ਹਿੱਸੇਦਾਰ ਹਾਂ।
ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਸੁਦੀਨ ਓਵੈਸੀ ਨੇ ਕਿਹਾ ਕਿ ਜੇ ਕੋਈ ਇਹ ਸਮਝ ਰਿਹਾ ਹੈ ਕਿ ਹਿੰਦੁਸਤਾਨ ਦੇ ਵਜ਼ੀਰ-ਏ-ਆਜ਼ਮ 300 ਸੀਟਾਂ ਜਿੱਤ ਕੇ ਹਿੰਦੁਸਤਾਨ 'ਤੇ ਮਨਮਾਨੀ ਕਰਨਗੇ ਤਾਂ ਨਹੀਂ ਹੋ ਸਕੇਗਾ। ਵਜ਼ੀਰ-ਏ-ਆਜ਼ਮ ਨੂੰ ਸੰਵਿਧਾਨ ਦਾ ਹਵਾਲਾ ਦੇ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੁਦੀਨ ਓਵੈਸੀ ਤੁਹਾਡੇ ਨਾਲ ਲੜੇਗਾ। ਮਜ਼ਲੂਮਾਂ ਦੇ ਇਨਸਾਫ ਲਈ ਲੜੇਗਾ।
ਓਵੈਸੀ ਨੇ ਕਿਹਾ ਕਿ ਹਿੰਦੁਸਤਾਨ ਨੂੰ ਆਬਾਦ ਰੱਖਣਾ ਹੈ। ਅਸੀਂ ਹਿੰਦੁਸਤਾਨ ਨੂੰ ਆਬਾਦ ਰੱਖਾਂਗੇ। ਅਸੀਂ ਬਰਾਬਰ ਦੇ ਨਾਗਰਿਕ ਹਾਂ। ਕਿਰਾਏਦਾਰ ਨਹੀਂ, ਹਿੱਸੇਦਾਰ ਹਾਂ। ਉੱਧਰ ਕੇਂਦਰੀ ਪਸ਼ੂਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਓਵੈਸੀ ਦੇ ਇਸ ਬਿਆਨ ਨੂੰ ਨਫ਼ਰਤ ਫੈਲਾਉਣ ਵਾਲਾ ਬਿਆਨ ਦੱਸਦਿਆਂ ਕਿਹਾ ਕਿ ਦੇਸ਼ ਵਿੱਚ ਨਫ਼ਰਤ ਫੈਲਾਉਣ ਦੀ ਸਿਆਸਤ ਕਰਨਾ ਓਵੈਸੀ ਦੀ ਆਦਤ ਹੈ।Asaduddin Owaisi, AIMIM: Agar koi ye samajh raha hai ki Hindustan ke Wazir-e-Azam 300 seat jeet ke, Hindustan pe manmani karenge, nahi ho sakega. Wazir-e-Azam se hum kehna chahte hain, Constitution ka hawala dekar, Asaduddin Owaisi aapse ladega, mazluumon ke insaaf ke liye ladega pic.twitter.com/E15KAlAyVX
— ANI (@ANI) June 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)