Viral Video: ਕੜਾਕੇ ਦੀ ਗਰਮੀ 'ਚ ਵਧੀ ਬਿਜਲੀ ਦੀ ਖਪਤ, ਦਿਵਾਲੀ ਦੇ ਪਟਾਕਿਆਂ ਵਾਂਗ ਮੱਚ ਗਿਆ ਟਰਾਂਸਫਾਰਮਰ, ਵੀਡੀਓ ਹੋਇਆ ਵਾਇਰਲ
Transformer Fire : ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਖਪਤ ਅਚਾਨਕ ਵੱਧ ਗਈ ਹੈ। ਜਿਸ ਕਰਕੇ ਹੁਣ ਟਰਾਂਸਫਾਰਮਰ ਸੜਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਉੱਤੇ ਟਰਾਂਸਫਾਰਮਰ ਸੜਨ ਦੀ
Overload Transformer: ਉੱਤਰ ਭਾਰਤ ਦੇ ਵਿੱਚ ਇਸ ਵਾਰ ਅੱਤ ਦੀ ਗਰਮੀ ਪੈ ਰਹੀ ਹੈ, ਜਿਸ ਕਰਕੇ ਤਾਪਮਾਨ 45 ਡਿਗਰੀ ਤੋਂ ਉਪਰ ਹੀ ਜਾ ਰਿਹਾ ਹੈ। ਬਹੁਤ ਸਾਰੇ ਰਾਜਾਂ ਦੇ ਵਿੱਚ 47 ਤੋਂ 50 ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਖਪਤ ਅਚਾਨਕ ਵੱਧ ਗਈ ਹੈ। ਕਹਿਰ ਦੀ ਗਰਮੀ ਵਿੱਚ ਟਰਾਂਸਫਾਰਮਰ ਸੜਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅੱਗ ਲੱਗਣ ਦਾ ਕਾਰਨ ਟਰਾਂਸਫਾਰਮਰ ਵਿੱਚ ਓਵਰਲੋਡ ਹੋਣਾ ਦੱਸਿਆ ਜਾ ਰਿਹਾ ਹੈ।
ਹਾਲ ਦੇ ਵਿੱਚ ਇੱਕ ਟਰਾਂਸਫਾਰਮਰ ਦੇ ਸੜਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿਵੇਂ ਦਿਵਾਲੀ ਦੇ ਪਟਾਕਿਆਂ ਦੇ ਵਾਂਗ ਧੂ-ਧੂ ਕਰਕੇ ਸੜਦਾ ਹੋਇਆ ਨਜ਼ਰ ਆ ਰਿਹਾ ਹੈ।
ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਸ਼ੁੱਕਰਵਾਰ ਨੂੰ ਵੀ ਸੀਐਸਈਬੀ ਦੇ ਮੁੱਖ ਟਰਾਂਸਫਾਰਮਰ ਵਿੱਚ ਓਵਰਲੋਡ ਕਾਰਨ ਅੱਗ ਲੱਗ ਗਈ ਸੀ। ਅੱਗ ਲੱਗਣ ਤੋਂ ਬਾਅਦ ਟਰਾਂਸਫਾਰਮਰ ਸੜਨਾ ਸ਼ੁਰੂ ਹੋ ਗਿਆ। ਅੱਗ ਲੱਗਣ ਸਮੇਂ ਨੇੜੇ ਕੋਈ ਵੀ ਮੌਜੂਦ ਨਹੀਂ ਸੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਬਿਜਲੀ ਦਫਤਰ ਦੇ ਟਰਾਂਸਫਾਰਮਰ ਨੂੰ ਅੱਗ ਲੱਗਣ ਕਾਰਨ ਬਿਜਲੀ ਗੁੱਲ ਹੋ ਗਈ। ਜਗਦਲਪੁਰ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਸਤਰ 'ਚ ਕੜਾਕੇ ਦੀ ਗਰਮੀ ਕਾਰਨ ਟਰਾਂਸਫਾਰਮਰ 'ਤੇ ਭਾਰੀ ਦਬਾਅ ਹੈ। ਘਰਾਂ ਵਿੱਚ ਏਅਰ ਕੰਡੀਸ਼ਨਰ, ਕੂਲਰ ਅਤੇ ਪੱਖਿਆਂ ਦੀ ਵਰਤੋਂ ਵਧ ਗਈ ਹੈ।
ਬਿਜਲੀ ਸਪਲਾਈ ਠੱਪ ਹੋ ਗਈ
ਟਰਾਂਸਫਾਰਮਰ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਦੀ ਲਪੇਟ 'ਚ ਆਉਣ ਨਾਲ ਟਰਾਂਸਫਾਰਮਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਕੜਕਦੀ ਗਰਮੀ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ये नजारा है बस्तर के मुख्य #CSEB के ऑफिस का, भीषण गर्मी की वजह से मेन #ट्रांसफार्मर में ओवर लोड बढ़ रही है,और कुछ इस तरह से आग लग रही है....@jptripathi2007 @ABPNews @Bastar pic.twitter.com/Q1bue9iwFe
— Ashok Naidu (ABP News) (@Ashok_Naidu_) May 31, 2024
ਗਰਮੀਆਂ ਵਿੱਚ ਲੋਡ ਵਧਦਾ ਹੈ, ਟਰਾਂਸਫਾਰਮਰ ਨੂੰ ਅੱਗ ਲੱਗ ਜਾਂਦੀ ਹੈ
ਸੀਐਸਈਬੀ ਦੇ ਚੀਫ ਇੰਜਨੀਅਰ ਸਹਿਦੇਵ ਠਾਕੁਰ ਨੇ ਦੱਸਿਆ ਕਿ ਤੇਜ਼ ਗਰਮੀ ਕਾਰਨ ਟਰਾਂਸਫਾਰਮਰ ’ਤੇ ਪ੍ਰੈਸ਼ਰ ਵਧ ਗਿਆ ਹੈ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਦਿਨ-ਰਾਤ ਕੂਲਰਾਂ ਅਤੇ ਪੱਖੇ ਚੱਲਣ ਕਾਰਨ ਘੱਟ ਵਾਟ ਦੇ ਟਰਾਂਸਫਾਰਮਰਾਂ ’ਤੇ ਲੋਡ ਅਚਾਨਕ ਵੱਧ ਗਿਆ ਹੈ। ਕਈ ਥਾਵਾਂ ’ਤੇ ਪੁਰਾਣੇ ਟਰਾਂਸਫਾਰਮਰ ਬਦਲੇ ਜਾ ਰਹੇ ਹਨ। ਅਚਾਨਕ ਲੋਡ ਵਧਣ ਕਾਰਨ ਘੱਟ ਵਾਟ ਦੇ ਟਰਾਂਸਫਾਰਮਰਾਂ ਨੂੰ ਅੱਗ ਲੱਗ ਰਹੀ ਹੈ। ਬਿਜਲੀ ਵਿਭਾਗ ਦੇ ਕਰਮਚਾਰੀ ਜਲਦੀ ਤੋਂ ਜਲਦੀ ਟਰਾਂਸਫਾਰਮਰ ਬਦਲਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।