ਪੜਚੋਲ ਕਰੋ
Advertisement
NIA ਨੇ ISIS ਨਾਲ ਸਬੰਧਾਂ ਦੇ ਇਲਜ਼ਾਮ 'ਚ ਬੰਗਲੁਰੂ ਦਾ ਡਾਕਟਰ ਕੀਤਾ ਗ੍ਰਿਫਤਾਰ
NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਬੰਗਲੁਰੂ ਦੇ ਮੈਡੀਕਲ ਕਾਲਜ ਦੇ ਅੱਖਾਂ ਦੇ ਡਾਕਟਰ ਨੂੰ ਅੱਤਵਾਦੀ ਸੰਗਠਨ ISIS ਦੇ ਮੈਂਬਰਾਂ ਨਾਲ ਸੰਪਰਕ ਰੱਖਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ।
ਬੰਗਲੁਰੂ: ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਮੈਂਬਰਾਂ ਦੇ ਸੰਪਰਕ ਵਿੱਚ ਰਹਿਣ ਦੇ ਦੋਸ਼ 'ਚ ਬੰਗਲੁਰੂ ਦੇ ਮੈਡੀਕਲ ਕਾਲਜ ਦੇ ਅੱਖਾਂ ਦੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਜਾਣਕਾਰੀ ਮੰਗਲਵਾਰ ਨੂੰ ਅਧਿਕਾਰੀਆਂ ਨੇ ਦਿੱਤੀ। ਦੱਸ ਦਈਏ ਕਿ ਡਾਕਟਰ ਆਈਐਸ ਅੱਤਵਾਦੀਆਂ ਲਈ ਮੈਡੀਕਲ ਤੇ ਹੋਰ ਐਪਸ ਤਿਆਰ ਕਰ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਐਮਐਸ ਰਮੱਈਆ ਮੈਡੀਕਲ ਕਾਲਜ ਵਿੱਚ ਕੰਮ ਕਰ ਰਹੇ 28 ਸਾਲਾ ਅਬਦੁਰ ਰਹਿਮਾਨ ਨੂੰ ਸੋਮਵਾਰ ਨੂੰ ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ (ਆਈਐਸਕੇਪੀ) ਮਾਮਲੇ ਵਿੱਚ ਏਜੰਸੀ ਵੱਲੋਂ ਕੀਤੀ ਜਾਂਚ ਦੇ ਸਿਲਸਿਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਆਈਐਸਕੇਪੀ ਦਾ ਕੇਸ ਮਾਰਚ 2020 ਵਿੱਚ ਰਾਸ਼ਟਰੀ ਰਾਜਧਾਨੀ ਦੇ ਜਾਮਿਆ ਨਗਰ ਦੇ ਓਖਲਾ ਵਿਹਾਰ ਤੋਂ ਕਸ਼ਮੀਰੀ ਜੋੜਾ ਜਹਾਂ ਜੈਬ ਸਾਮੀ ਵਾਨੀ ਤੇ ਉਸ ਦੀ ਪਤਨੀ ਹਿਨਾ ਬਸ਼ੀਰ ਬੇਗ ਦੀ ਗ੍ਰਿਫਤਾਰੀ ਤੋਂ ਬਾਅਦ ਮਾਰਚ 2020 ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੁਆਰਾ ਦਰਜ ਕੀਤਾ ਗਿਆ ਸੀ।
ਐਨਆਈਏ ਦੀ ਬੁਲਾਰੇ ਸੋਨੀਆ ਨਾਰੰਗ ਨੇ ਕਿਹਾ ਕਿ ਅਬਦੁਰ ਰਹਿਮਾਨ ਜ਼ਖਮੀ ਆਈਐਸਆਈਐਸ ਕੇਡਰ ਦੀ ਮਦਦ ਲਈ ਮੈਡੀਕਲ ਐਪ ਤੇ ਹਥਿਆਰਾਂ ਨਾਲ ਸਬੰਧਤ ਐਪ ਵਿਕਸਤ ਕਰਨ ਦੀ ਤਿਆਰੀ ਵਿੱਚ ਸੀ। ਰਹਿਮਾਨ ਦੀ ਗ੍ਰਿਫਤਾਰੀ ਤੋਂ ਬਾਅਦ ਐਨਆਈਏ ਨੇ ਉਸ ਦੇ ਤਿੰਨ ਥਾਂਵਾਂ ਦੀ ਤਲਾਸ਼ੀ ਲਈ ਤੇ ਡਿਜੀਟਲ ਉਪਕਰਣ, ਮੋਬਾਈਲ ਫੋਨ, ਲੈਪਟਾਪ, ਆਦਿ ਜ਼ਬਤ ਕੀਤੇ।
ਇਸ ਦੇ ਨਾਲ ਹੀ ਜਾਂਚ ਦੌਰਾਨ ਐਨਆਈਏ ਨੂੰ ਪਤਾ ਲੱਗਿਆ ਕਿ ਰਹਿਮਾਨ ਕਥਿਤ ਤੌਰ 'ਤੇ 2014 ਵਿੱਚ 10 ਦਿਨਾਂ ਲਈ ਸੀਰੀਆ ਗਿਆ ਸੀ। ਉਸ ਦੌਰਾਨ ਉਹ ਅੱਤਵਾਦੀਆਂ ਦਾ ਇਲਾਜ ਕਰਨ ਲਈ ISIS ਦੇ ਮੈਡੀਕਲ ਕੈਂਪ ਦਾ ਦੌਰਾ ਕਰਦਾ ਸੀ ਤੇ ਬਾਅਦ ਵਿੱਚ ਉਹ ਭਾਰਤ ਪਰਤ ਆਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਦੇ ਨਾਲ ਹੀ ਨਾਰੰਗ ਨੇ ਕਿਹਾ, ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਰਹਿਮਾਨ ਨੇ ਕਬੂਲ ਕੀਤਾ ਕਿ ਉਹ ਦੋਸ਼ੀ ਸਾਮੀ ਤੇ ਸੀਰੀਆ ਸਥਿਤ ਆਈਐਸ ਦੇ ਹੋਰ ਮੈਂਬਰਾਂ ਨਾਲ ਇਸਲਾਮਿਕ ਸਟੇਟ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਜਿਸ਼ ਰਚ ਰਿਹਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement