Bengaluru Clashes: ਕਾਹਦੀ ਆਜ਼ਾਦੀ! ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਤਾਂ ਕੁੱਟ-ਕੁੱਟ ਕਰ ਦਿੱਤਾ ਬੂਰਾ ਹਾਲ, ਜਾਣੋ ਪੂਰਾ ਮਾਮਲਾ
Bengaluru Clashes: ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਵਿੱਚ ਨਾਬਾਲਗ ਮੁੰਡੇ ਵੀ ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਦੰਗਾ ਕਰਨ ਵਰਗੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
Bengaluru News: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਣ ਨੂੰ ਲੈ ਕੇ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ, ਜਿਸ 'ਚ ਦੋ ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਦੰਗਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਦੋ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ। ਇਹ ਘਟਨਾ ਰਾਮ ਨੌਮੀ ਵਾਲੇ ਦਿਨ ਬੁੱਧਵਾਰ (17 ਅਪ੍ਰੈਲ) ਨੂੰ ਵਾਪਰੀ।
ਕਿਵੇਂ ਵਾਪਰੀ ਘਟਨਾ?
ਪੁਲਿਸ ਨੇ ਦੱਸਿਆ ਕਿ ਪਵਨ ਕੁਮਾਰ, ਰਾਹੁਲ ਅਤੇ ਬਿਨਾਇਕ ਨਾਮ ਦੇ ਤਿੰਨ ਵਿਅਕਤੀ ਕਾਰ ਰਾਹੀਂ ਸੈਕਿੰਡ ਹੈਂਡ ਦੋਪਹੀਆ ਵਾਹਨ ਖਰੀਦਣ ਜਾ ਰਹੇ ਸਨ। ਉਨ੍ਹਾਂ ਕੋਲ ਭਗਵੇਂ ਝੰਡੇ ਸਨ ਅਤੇ ਸਾਰੇ ਰਸਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਂਦੇ ਜਾ ਰਹੇ ਸਨ।
ਰਸਤੇ 'ਚ ਬਾਈਕ 'ਤੇ ਜਾ ਰਹੇ ਫਰਮਾਨ ਅਤੇ ਸਮੀਰ ਨਾਂ ਦੇ ਦੋ ਲੋਕਾਂ ਨੇ ਉੱਤਰੀ ਬੈਂਗਲੁਰੂ ਦੇ ਚਿੱਕਾਬੇਟਾਹੱਲੀ 'ਚ ਉਨ੍ਹਾਂ ਨੂੰ ਰੋਕਿਆ ਅਤੇ ਪੁੱਛਿਆ ਕਿ ਉਹ ਨਾਅਰੇ ਕਿਉਂ ਲਗਾ ਰਹੇ ਹਨ। ਐਫਆਈਆਰ ਮੁਤਾਬਕ, ਫਰਮਾਨ-ਸਮੀਰ ਨੇ ਉਨ੍ਹਾਂ ਨੂੰ ਸਿਰਫ਼ 'ਅੱਲ੍ਹਾ-ਹੂ-ਅਕਬਰ' ਬੋਲਣ ਲਈ ਕਿਹਾ।
NDTV ਦੀ ਰਿਪੋਰਟ ਦੇ ਅਨੁਸਾਰ, ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਫਰਮਾਨ ਨੇ ਤਿੰਨ ਲੋਕਾਂ ਤੋਂ ਝੰਡਾ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਦੋ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਭਜਾਇਆ। ਸਮੀਰ ਨੇ ਇਹ ਸਭ ਦੇਖਿਆ ਅਤੇ ਉੱਥੋਂ ਭੱਜ ਗਿਆ। ਕੁਝ ਦੇਰ ਬਾਅਦ ਉਹ ਦੋਵੇਂ ਫਿਰ ਕਾਰ ਵਿੱਚ ਵਾਪਸ ਆਏ। ਜਦੋਂ ਉਹ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਦੇ ਹੱਥ ਵਿੱਚ ਡੰਡਾ ਸੀ।"
ਇਹ ਵੀ ਪੜ੍ਹੋ: UNFPA Report: ਭਾਰਤ ਦੀ ਆਬਾਦੀ ਦੇ ਤਾਜ਼ਾ ਅੰਕੜੇ ਪੇਸ਼, ਸੰਯੁਕਤ ਰਾਸ਼ਟਰ ਦਾ ਨਵਾਂ ਖੁਲਾਸਾ, ਦੁਨੀਆਂ ਭਰ ਦੇ ਇੰਡੀਆ ਨੇ ਤੋੜੇ ਰਿਕਾਰਡ
ਪੁਲਸ ਨੇ ਦੱਸਿਆ ਕਿ ਸਮੀਰ ਅਤੇ ਫਰਮਾਨ ਨਾਲ ਦੋ ਹੋਰ ਲੜਕੇ ਸਨ, ਜਿਨ੍ਹਾਂ 'ਚੋਂ ਇਕ ਨਾਬਾਲਗ ਹੈ, ਜਦਕਿ ਦੂਜੇ ਦੀ ਉਮਰ ਦਾ ਪਤਾ ਲਗਾਇਆ ਜਾ ਰਿਹਾ ਹੈ। ਚਾਰਾਂ ਨੇ ਮਿਲ ਕੇ ਕਾਰ ਸਵਾਰ ਪਵਨ ਕੁਮਾਰ, ਰਾਹੁਲ ਅਤੇ ਬਿਨਾਇਕ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸਮੀਰ ਅਤੇ ਫਰਮਾਨ ਨੇ ਰਾਹੁਲ ਅਤੇ ਬਿਨਾਇਕ ਨੂੰ ਬਹੁਤ ਕੁੱਟਿਆ। ਰਾਹੁਲ 'ਤੇ ਡੰਡੇ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੇ ਸਿਰ 'ਚ ਸੱਟ ਲੱਗੀ, ਜਦਕਿ ਬਿਨਾਇਕ ਦੇ ਨੱਕ 'ਤੇ ਸੱਟ ਲੱਗੀ।
ਕੁੱਟਮਾਰ ਤੋਂ ਬਾਅਦ ਚਾਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪਵਨ, ਰਾਹੁਲ ਅਤੇ ਬਿਨਾਇਕ ਨੂੰ ਥਾਣੇ ਲਿਜਾਇਆ ਗਿਆ, ਜਿੱਥੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਫਰਮਾਨ ਅਤੇ ਸਮੀਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਨਾਬਾਲਗ ਨੂੰ ਹਿਰਾਸਤ 'ਚ ਲਿਆ ਹੈ।
ਇਹ ਵੀ ਪੜ੍ਹੋ: EVMs VVPAT Machines: ਇਸ ਵਾਰ EVM ਜਾਂ VVPAT ਰਾਹੀਂ ਹੋਵੇਗੀ ਵੋਟਿੰਗ ? ਸੁਪਰੀਮ ਕੋਰਟ ਸੁਣਾਵੇਗਾ ਅੱਜ ਵੱਡਾ ਫੈਸਲਾ