Bengaluru Weather: ਗਰਮੀ ਦੇ ਕਹਿਰ ਨਾਲ ਝੁਲਸਿਆ ਬੈਂਗਲੁਰੂ, IMD ਨੇ ਜਾਰੀ ਕੀਤਾ ਹੀਟਵੇਵ ਅਲਰਟ, ਜਾਣੋ ਕਦੋਂ ਮਿਲੇਗੀ ਰਾਹਤ
Bengaluru Weather: ਦੇਸ਼ ਭਰ ਵਿੱਚ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ, ਹਾਲਾਂਕਿ ਕਈ ਸੂਬਿਆਂ ਵਿੱਚ ਬਾਰਿਸ਼ ਕਾਰਨ ਆਮ ਜਨਤਾ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲ ਰਹੀ ਹੈ। ਇਸ ਵਿਚਾਲੇ ਬੇਂਗਲੁਰੂ ਦਾ ਹਾਲ
Bengaluru Weather: ਦੇਸ਼ ਭਰ ਵਿੱਚ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ, ਹਾਲਾਂਕਿ ਕਈ ਸੂਬਿਆਂ ਵਿੱਚ ਬਾਰਿਸ਼ ਕਾਰਨ ਆਮ ਜਨਤਾ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲ ਰਹੀ ਹੈ। ਇਸ ਵਿਚਾਲੇ ਬੇਂਗਲੁਰੂ ਦਾ ਹਾਲ ਬੇਹਾਲ ਹੈ। ਦਰਅਸਲ, ਬੇਂਗਲੁਰੂ 'ਚ ਇਨ੍ਹੀਂ ਦਿਨੀਂ ਬੇਹੱਦ ਗਰਮੀ ਹੈ, ਜਿਸ ਕਾਰਨ ਲੋਕਾਂ ਦਾ ਦਿਨ ਵੇਲੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਬੈਂਗਲੁਰੂ ਦਾ ਵੱਧ ਤੋਂ ਵੱਧ ਤਾਪਮਾਨ 38.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਤਿਹਾਸ ਦਾ ਦੂਜਾ ਸਭ ਤੋਂ ਉੱਚਾ ਤਾਪਮਾਨ ਹੈ। ਇਸ ਤੋਂ ਪਹਿਲਾਂ ਅਪ੍ਰੈਲ 2016 'ਚ ਬੈਂਗਲੁਰੂ 'ਚ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਸੀ, ਜਦੋਂ ਪਾਰਾ 39.2 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ ਸੀ।
ਕਹਿਰ ਦੀ ਗਰਮੀ ਨਾਲ ਝੁਲਸਿਆ ਬੈਂਗਲੁਰੂ
ਇਹ ਪਹਿਲੀ ਵਾਰ ਹੈ ਜਦੋਂ ਬੈਂਗਲੁਰੂ ਨੇ ਲਗਾਤਾਰ ਦਿਨ ਸਭ ਤੋਂ ਗਰਮ ਦੇਖੇ ਹਨ। ਪਿਛਲੇ 10-15 ਦਿਨਾਂ ਤੋਂ, ਬੈਂਗਲੁਰੂ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ, ਜੋ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਹਾਲਾਂਕਿ, ਆਈਐਮਡੀ ਦਾ ਕਹਿਣਾ ਹੈ ਕਿ ਮਈ ਦੇ ਦੂਜੇ ਹਫ਼ਤੇ ਬੈਂਗਲੁਰੂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆ ਸਕਦੀ ਹੈ।
Heat wave to Severe Heat Wave conditions likely in isolated pockets of Rayalaseema and heat wave conditions very likely in Gangetic West Bengal, Bihar, Odisha, Coastal Andhra Pradesh & Yanam, Telangana, Tamil Nadu, Puducherry & Karaikal and interior Karnataka on 03rd May, 2024. pic.twitter.com/6R9796brPR
— India Meteorological Department (@Indiametdept) April 29, 2024
ਬੈਂਗਲੁਰੂ 'ਚ ਮੀਂਹ ਤੋਂ ਰਾਹਤ ਮਿਲੇਗੀ
ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਲਈ ਕਰਨਾਟਕ 'ਚ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੈਂਗਲੁਰੂ ਦੀ ਗੱਲ ਕਰੀਏ ਤਾਂ ਅੱਜ ਅਤੇ ਕੱਲ੍ਹ ਹਲਕੇ ਬੱਦਲ ਛਾਏ ਹੋ ਸਕਦੇ ਹਨ ਅਤੇ ਇਸ ਤੋਂ ਬਾਅਦ 1 ਤੋਂ 2 ਮਈ ਦਰਮਿਆਨ ਗਰਜ ਨਾਲ ਮੀਂਹ ਪੈ ਸਕਦਾ ਹੈ। ਆਈਐਮਡੀ ਦੇ ਅਨੁਸਾਰ, ਇਸ ਹਫ਼ਤੇ ਦੌਰਾਨ ਬੈਂਗਲੁਰੂ ਦਾ ਵੱਧ ਤੋਂ ਵੱਧ ਤਾਪਮਾਨ 37 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।