Bharat Band: ਭਾਰਤ ਬੰਦ ਦਾ ਜ਼ਬਰਦਸਤ ਅਸਰ, ਥਾਂ-ਥਾਂ ਲੱਗੇ ਜਾਮ
ਸੰਯੁਕਤ ਕਿਸਾਨ ਮੋਰਚਾ ਨੇ ਸਮੁੱਚੇ ਭਾਰਤ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ ਜਿਸ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਸ਼ੁੱਕਰਵਾਰ ਨੂੰ ਸੜਕਾਂ 'ਤੇ ਹਨ ਤੇ ਬੰਦ ਦਾ ਪੂਰਾ ਸਮਰਥਨ ਕਰ ਰਹੀਆਂ ਹਨ। ਸੋਨੀਪਤ ਦੇ ਕਿਸਾਨਾਂ ਨੇ ਕੁੰਡਲੀ ਮਨੇਸਰ ਪਲਵਲ ਐਕਸਪ੍ਰੈਸ ਵੇਅ ਤੇ ਹਾਈਵੇਅ 44 ਨੂੰ ਕਈ ਥਾਂਵਾਂ ਤੋਂ ਬੰਦ ਕੀਤਾ।
ਸੋਨੀਪਤ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਦੱਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ 'ਤੇ ਬੈਠੇ 4 ਮਹੀਨੇ ਹੋ ਗਏ ਹਨ ਜਿਸ ਦੇ ਨਾਲ ਕਿਸਾਨ ਹਰ ਕੁਝ ਸਮੇਂ ਬਾਅਦ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਲਈ ਰਣਨੀਤੀਆਂ ਘੜਦੇ ਰਹਿੰਦੇ ਹਨ।
ਇਸ ਤਹਿਤ ਹੁਣ 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵੱਲੋਂ ਪੂਰਾ ਭਾਰਤ ਬੰਦ ਕਰ ਦਿੱਤਾ ਗਿਆ ਹੈ। ਭਾਰਤ ਬੰਦ ਦਾ ਅਸਰ ਸੋਨੀਪਤ ਵਿੱਚ ਵੀ ਨਜ਼ਰ ਆਇਆ। ਕਿਸਾਨਾਂ ਨੇ ਸੋਨੀਪਤ ਤੋਂ ਲੰਘਦੀ ਕੁੰਡਲੀ ਮਨੇਸਰ ਪਲਵਾਲ ਤੇ ਕੁੰਡਲੀ ਗਾਜ਼ੀਆਬਾਦ ਪਲਵਲ ਐਕਸਪ੍ਰੈਸ ਵੇਅ ਨੂੰ ਰੋਕ ਲਿਆ। ਹਾਲਾਂਕਿ, ਸਿਰਫ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਸਮੁੱਚੇ ਭਾਰਤ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ ਜਿਸ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਸ਼ੁੱਕਰਵਾਰ ਨੂੰ ਸੜਕਾਂ 'ਤੇ ਹਨ ਤੇ ਬੰਦ ਦਾ ਪੂਰਾ ਸਮਰਥਨ ਕਰ ਰਹੀਆਂ ਹਨ। ਸੋਨੀਪਤ ਦੇ ਕਿਸਾਨਾਂ ਨੇ ਕੁੰਡਲੀ ਮਨੇਸਰ ਪਲਵਲ ਐਕਸਪ੍ਰੈਸ ਵੇਅ ਤੇ ਹਾਈਵੇਅ 44 ਨੂੰ ਕਈ ਥਾਂਵਾਂ ਤੋਂ ਬੰਦ ਕੀਤਾ। ਇਸ ਦਰਮਿਆਨ ਕੇਜੀਪੀ ਪੁਲ ਹੇਠ ਇੱਕ ਐਂਬੂਲੈਂਸ ਜਾਮ ਵਿਚ ਫਸ ਗਈ ਤਾਂ ਕਿਸਾਨਾਂ ਨੇ ਤੁਰੰਤ ਐਂਬੂਲੈਂਸ ਨੂੰ ਜਾਮ ਤੋਂ ਬਾਹਰ ਕੱਢ ਅੱਗੇ ਜਾਣ ਦਾ ਰਾਹ ਦਿੱਤਾ।
ਭਾਰਤ ਬੰਦ ਦਾ ਸਮਰਥਨ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਅੱਜ ਸਾਡੇ ਅੰਦੋਲਨ ਨੂੰ ਪੂਰੇ 4 ਮਹੀਨੇ ਹੋ ਚੁੱਕੇ ਹਨ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੂਰਾ ਭਾਰਤ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਅਸੀਂ ਸਿਰਫ ਜ਼ਰੂਰੀ ਵਾਹਨ ਸੇਵਾਵਾਂ ਆਉਣ ਦੇ ਰਹੇ ਹਾਂ। ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।
ਇਹ ਵੀ ਪੜ੍ਹੋ: ਤਬਲਾ ਦੀ ਬੀਟ 'ਤੇ ਆਈਫੋਨ 12 ਲਈ Apple ਨੇ ਬਣਾਈ ਕਮਾਲ ਦੀ ਐਡ, ਸੋਸ਼ਲ ਮੀਡੀਆ 'ਤੇ ਹੋ ਰਹੀ ਖੂਬ ਵਾਈਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904