Bharat Jodo Yatra: ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਈਆਂ ਇਹ ਦੋਵੇਂ ਐਕਟਰਸ
ਤਸਵੀਰਾਂ 'ਚ ਰਾਹੁਲ ਗਾਂਧੀ ਨਾਲ ਆਕਾਂਸ਼ਾ ਪੁਰੀ ਅਤੇ ਰਸ਼ਮੀ ਦੇਸਾਈ ਨੂੰ ਦੇਖਿਆ ਜਾ ਸਕਦਾ ਹੈ। ਇਸ ਫ਼ੋਟੋ ਦੇ ਨਾਲ ਕਾਂਗਰਸ ਪਾਰਟੀ ਨੇ ਕੈਪਸ਼ਨ 'ਚ ਲਿਖਿਆ, 'ਰਸ਼ਮੀ ਦੇਸਾਈ ਅਤੇ ਆਕਾਂਸ਼ਾ ਪੁਰੀ ਸੱਚ ਦੀ ਲੜਾਈ 'ਚ ਸ਼ਾਮਲ ਹੋ ਗਏ ਹਨ।'
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਯਾਤਰਾ ਨੂੰ ਸ਼ੁਰੂ ਹੋਏ 2 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਤੱਕ ਮਨੋਰੰਜਨ ਜਗਤ ਦੇ ਕਈ ਕਲਾਕਾਰਾਂ ਨੇ ਰਾਹੁਲ ਗਾਂਧੀ ਦਾ ਸਮਰਥਨ ਕੀਤਾ ਹੈ, ਜਿਸ 'ਚ ਪੂਜਾ ਭੱਟ, ਸੁਸ਼ਾਂਤ ਸਿੰਘ ਅਤੇ ਰੀਆ ਸੇਨ ਵਰਗੀਆਂ ਮਸ਼ਹੂਰ ਹਸਤੀਆਂ ਦੇ ਨਾਮ ਸ਼ਾਮਲ ਹਨ। ਹੁਣ ਇਸ ਲਿਸਟ 'ਚ ਬਿੱਗ ਬੌਸ ਫੇਮ ਰਸ਼ਮੀ ਦੇਸਾਈ ਅਤੇ ਅਦਾਕਾਰਾ ਆਕਾਂਸ਼ਾ ਪੁਰੀ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।
ਦੋਵਾਂ ਅਦਾਕਾਰਾਵਾਂ ਦੀ ਰਾਹੁਲ ਗਾਂਧੀ ਨਾਲ ਫ਼ੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਾਂਗਰਸ ਨੇ ਖੁਦ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਹ ਫ਼ੋਟੋ ਸ਼ੇਅਰ ਕੀਤੀ ਹੈ। ਤਸਵੀਰਾਂ 'ਚ ਰਾਹੁਲ ਗਾਂਧੀ ਨਾਲ ਆਕਾਂਸ਼ਾ ਪੁਰੀ ਅਤੇ ਰਸ਼ਮੀ ਦੇਸਾਈ ਨੂੰ ਦੇਖਿਆ ਜਾ ਸਕਦਾ ਹੈ। ਇਸ ਫ਼ੋਟੋ ਦੇ ਨਾਲ ਕਾਂਗਰਸ ਪਾਰਟੀ ਨੇ ਕੈਪਸ਼ਨ 'ਚ ਲਿਖਿਆ, 'ਰਸ਼ਮੀ ਦੇਸਾਈ ਅਤੇ ਆਕਾਂਸ਼ਾ ਪੁਰੀ ਸੱਚ ਦੀ ਲੜਾਈ 'ਚ ਸ਼ਾਮਲ ਹੋ ਗਏ ਹਨ।' ਅਦਾਕਾਰਾ ਨੇ ਕਾਂਗਰਸ ਦੀ ਇਸ ਪੋਸਟ ਨੂੰ ਰੀਟਵੀਟ ਵੀ ਕੀਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਸ਼ਮੀ ਦੇਸਾਈ ਛੋਟੇ ਪਰਦੇ 'ਤੇ ਇਕ ਵੱਡਾ ਨਾਮ ਹੈ। ਸੀਰੀਅਲ 'ਉਤਰਨ' ਨਾਲ ਉਹ ਹਰ ਘਰ 'ਚ ਆਪਣੀ ਪਛਾਣ ਬਣਾਉਣ 'ਚ ਕਾਮਯਾਬ ਰਹੀ ਸੀ । ਇਸ ਤੋਂ ਇਲਾਵਾ ਉਹ ਬਿੱਗ ਬੌਸ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਬਣ ਚੁੱਕੀ ਹੈ। ਆਕਾਂਸ਼ਾ ਪੁਰੀ ਦੀ ਗੱਲ ਕਰੀਏ ਤਾਂ ਉਹ ਕਈ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣ ਭਾਰਤ 'ਚ ਵੀ ਕਾਫੀ ਕੰਮ ਕੀਤਾ ਹੈ। ਹਾਲ ਹੀ 'ਚ ਉਹ 'ਮੀਕਾ ਦੀ ਵਹੁਟੀ' 'ਚ ਵੀ ਨਜ਼ਰ ਆਈ ਸੀ। ਇਸ ਸ਼ੋਅ 'ਚ ਉਨ੍ਹਾਂ ਨੇ ਸਾਰਿਆਂ ਨੂੰ ਪਿੱਛੇ ਛੱਡ ਕੇ ਜਿੱਤ ਹਾਸਲ ਕੀਤੀ ਸੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਸਤੰਬਰ 'ਚ ਕੰਨਿਆਕੁਮਾਰੀ ਤੋਂ 'ਭਾਰਤ ਜੋੜੋ ਯਾਤਰਾ' ਸ਼ੁਰੂ ਕੀਤੀ ਗਈ ਸੀ। ਕੁਝ ਦਿਨ ਪਹਿਲਾਂ ਮਹਾਰਾਸ਼ਟਰ 'ਚ ਉਨ੍ਹਾਂ ਨਾਲ ਅਦਾਕਾਰਾ ਪੂਜਾ ਭੱਟ ਵੀ ਸ਼ਾਮਲ ਹੋਈ ਸੀ, ਜਿਨ੍ਹਾਂ ਨੇ ਰਾਹੁਲ ਨਾਲ ਕਰੀਬ 10 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ।
ਫਿਰ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ 'ਚ 'ਭਾਰਤ ਜੋੜੋ ਯਾਤਰਾ' 'ਚ ਅਦਾਕਾਰ ਸੁਸ਼ਾਂਤ ਸਿੰਘ ਨੇ ਇੱਕ ਜਨਤਕ ਮੀਟਿੰਗ 'ਚ ਆਗੂਆਂ ਨਾਲ ਸਟੇਜ ਵੀ ਸਾਂਝੀ ਕੀਤੀ ਸੀ।