Lok Sabha Election: ਭਾਜਪਾ ਨੂੰ ਪਹਿਲਾ ਝਟਕਾ ! ਟਿਕਟ ਮਿਲਦਿਆਂ ਹੀ 'ਸੁਪਰਸਟਾਰ' ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ, ਜਾਣੋ ਕੀ ਵਜ੍ਹਾ
Lok Sabha Election: ਭਾਜਪਾ ਨੇ ਪਵਨ ਸਿੰਘ ਨੂੰ ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਟਿਕਟ ਦਿੱਤੀ ਸੀ। ਇੱਥੋਂ ਮੌਜੂਦਾ ਸਮੇਂ ਵਿੱਚ ਤ੍ਰਿਣਮੂਲ ਕਾਂਗਰਸ ਤੋਂ ਸ਼ੱਤਰੂਗਨ ਸਿਨ੍ਹਾ ਸੰਸਦ ਹਨ।
Pawan Singh on Lok Sabha Election: ਭਾਰਤੀ ਜਨਤਾ ਪਾਰਟੀ ਵੱਲੋਂ 2 ਮਾਰਚ ਸ਼ਾਮ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿੱਚ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨੂੰ ਟਿਕਟ ਦਿੱਤਾ ਗਿਆ ਸੀ। ਪਾਰਟੀ ਨੇ ਪਵਨ ਸਿੰਘ ਨੂੰ ਪੱਛਮੀ ਬੰਗਾਮ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਹਾਲਾਂਕਿ ਟਿਕਟ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਪਵਨ ਸਿੰਘ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਭੋਜਪੁਰੀ ਸੁਪਰਸਟਾਰ ਨੇ ਸੋਸ਼ਲ ਮੀਡੀਆ ਉੱਤੇ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਦਿਲ ਤੋਂ ਧੰਨਵਾਦ ਕਰਦਾ ਹਾਂ, ਪਾਰਟੀ ਨੇ ਮੇਰੇ ਉੱਤੇ ਵਿਸ਼ਵਾਸ ਕਰਕੇ ਆਸਨਸੋਲ ਦਾ ਉਮੀਦਵਾਰ ਐਲਾਨਿਆ ਗਿਆ ਹੈ ਪਰ ਕਿਸੇ ਕਾਰਨ ਕਰਕੇ ਮੈਂ ਚੋਣ ਨਹੀਂ ਲੜ ਸਕਦਾਂ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਟੈਗ ਕੀਤਾ ਹੈ।
भारतीय जनता पार्टी के शीर्ष नेतृत्व को दिल से आभार प्रकट करता हु।
— Pawan Singh (@PawanSingh909) March 3, 2024
पार्टी ने मुझ पर विश्वास करके आसनसोल का उम्मीदवार घोषित किया लेकिन किसी कारण वश में आसनसोल से चुनाव नहीं लड़ पाऊंगा…@JPNadda
ਦਰਅਸਲ, ਜਿਵੇਂ ਹੀ ਪਵਨ ਸਿੰਘ ਦਾ ਨਾਂਅ ਆਸਨਸੋਲ ਸੀਟ ਤੋਂ ਭਾਜਪਾ ਦੇ ਉਮੀਦਵਾਰ ਦੇ ਤੌਰ ਉੱਤੇ ਐਲਾਨਿਆਂ ਗਿਆ ਉਵੇਂ ਹੀ ਤ੍ਰਿਣਮੂਲ ਕਾਂਗਰਸ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਟੀਐਮਸੀ ਨੇ ਪਵਨ ਸਿੰਘ ਦੇ ਜ਼ਰੀਏ ਬੰਗਾਲੀ ਔਰਤਾਂ ਨੂੰ ਲੈ ਕੇ ਗਾਏ ਗਾਣਿਆਂ ਨੂੰ ਲੈਕੇ ਨਿਸ਼ਾਨਾ ਸਾਧਿਆ ਹੈ। ਟੀਐਮਸੀ ਨੇਤਾਵਾਂ ਨੇ ਪਵਨ ਸਿੰਘ ਦੇ ਗਾਣਿਆਂ ਦੇ ਪੋਸਟਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਬੰਗਾਲੀ ਗੀਤ, ਸੰਸਕ੍ਰਿਤੀ ਤੇ ਮਹਿਲਾਵਾਂ ਦਾ ਅਪਮਾਨ ਕੀਤਾ ਹੈ ਉਸ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਹੈ।
ਟੀਐਮਸੀ ਦੇ ਕੁਝ ਲੀਡਰਾਂ ਨੇ ਸੋਸ਼ਲ ਮੀਡੀਆ ਉੱਤੇ ਭੋਜਪੁਰੀ ਗਾਇਕ ਦੇ ਕੁਝ ਗਾਣਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਤੇ ਕਿਹਾ ਕਿ ਇਨ੍ਹਾਂ ਵਿੱਚ ਸਾਫ਼ ਤੌਰ ਉੱਤੇ ਉਹ ਮਹਿਲਾਵਾਂ ਦਾ ਅਪਮਾਨ ਕਰ ਰਿਹਾ ਹੈ। ਟੀਐਮਸੀ ਸਕੱਤਰ ਅਭਿਸ਼ੇਕ ਬੈਨਰਜੀ, ਪਾਰਟੀ ਦੇ ਰਾਜ ਸਭਾ ਮੈਂਬਰ ਸਾਕੇਤ ਗੋਖਲੇ ਸਮੇਤ ਕਈ ਲੀਡਰਾਂ ਨੇ ਪਵਨ ਸਿੰਘ ਦੀ ਉਮੀਦਵਾਰੀ ਉੱਤੇ ਸਵਾਲ ਖੜ੍ਹੇ ਕੀਤੇ ਹਨ।
I’m really sorry to bring this on your newsfeeds on a Sunday morning but this is crucial to show Modi’s misogyny & hypocrisy.
— Saket Gokhale (@SaketGokhale) March 3, 2024
BJP yesterday announced Bhojpuri singer Pawan Singh as their Lok Sabha candidate from Asansol, West Bengal.
Pawan Singh makes videos that are… pic.twitter.com/4kXCKqxUj7
The INDOMITABLE SPIRIT AND POWER OF THE PEOPLE OF WEST BENGAL. 💪🏻#Jonogorjon https://t.co/UnF6MybwCF
— Abhishek Banerjee (@abhishekaitc) March 3, 2024