ਪੰਜਾਬ ਕਾਂਗਰਸ 'ਚ ਹੋਏਗਾ ਵੱਡਾ ਫੇਰਬਦਲ, ਲਾਗੂ ਹੋਏਗਾ ਰਾਹੁਲ ਗਾਂਧੀ ਦਾ 'ਫਾਰਮੂਲਾ'
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਵੱਡੇ ਫੇਰਬਦਲ ਤੋਂ ਬਾਅਦ ਪਾਰਟੀ ਲੀਡਰ ਰਾਹੁਲ ਗਾਂਧੀ ਨੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਤਜ਼ਰਬੇ ਤੇ ਨੌਜਵਾਨੀ ਦੇ ਮਿਸ਼ਰਣ ਨਾਲ ਉੱਤਰੇਗੀ।

ਚੰਡੀਗੜ੍ਹ: ਕਾਂਗਰਸ ਦਾ ਮੂੰਹ-ਮੁਹਾਂਦਰਾ ਬਦਲਣ ਵਾਲਾ ਹੈ। ਪਾਰਟੀ ਅੰਦਰ ਨਵਾਂ ਜੋਸ਼ ਭਰਨ ਲਈ ਕਮਾਨ ਨੌਜਵਾਨਾਂ ਹੱਥ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਨਵਜੋਤ ਸਿੱਧੂ ਨੂੰ ਇਸੇ ਫਾਰਮੂਲੇ ਤਹਿਤ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ। ਇਸ ਲਈ ਅਗਲੇ ਸਮੇਂ ਵਿੱਚ ਪਾਰਟੀ ਅੰਦਰ ਵੱਡੇ ਫੇਰ-ਬਦਲ ਵੇਖਣ ਨੂੰ ਮਿਲ ਸਕਦੇ ਹਨ।
ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਵੱਡੇ ਫੇਰਬਦਲ ਤੋਂ ਬਾਅਦ ਪਾਰਟੀ ਲੀਡਰ ਰਾਹੁਲ ਗਾਂਧੀ ਨੇ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਤਜ਼ਰਬੇ ਤੇ ਨੌਜਵਾਨੀ ਦੇ ਮਿਸ਼ਰਣ ਨਾਲ ਉੱਤਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਸੂਬੇ ਦੀਆਂ ਪਾਰਟੀ ਇਕਾਈਆਂ 'ਚ ਹੋਰ ਨਿਯੁਕਤੀਆਂ ਵੀ ਇਸੇ ਸੋਚ ਨਾਲ ਹੋਣਗੀਆਂ।
ਚਾਰ ਨਵੇਂ ਕਾਰਜਕਾਰੀ ਪ੍ਰਧਾਨਾਂ 'ਚ ਦੋ (ਕੁਲਜੀਤ ਨਾਗਰਾ ਤੇ ਸੁਖਵਿੰਦਰ ਡੈਨੀ) ਨੌਜਵਾਨ ਆਗੂਆਂ ਨੂੰ ਥਾਂ ਦਿੱਤੀ ਗਈ ਹੈ, ਜੋ ਰਾਹੁਲ ਗਾਂਧੀ ਦੀ ਯੁਵਾ ਬ੍ਰਿਗੇਡ ਸੋਚ ਨੂੰ ਸਾਫ਼ ਦਰਸਾਉਂਦਾ ਹੈ। ਰਾਹੁਲ ਗਾਂਧੀ ਕਾਫੀ ਸਮੇਂ ਤੋਂ ਇਸ ਗੱਲ 'ਤੇ ਜ਼ੋਰ ਰਹੇ ਹਨ ਕਿ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾਵੇ।
ਸੂਬੇ ਦੇ ਇਕਾਈ ਦੇ ਪੁਨਰਗਠਨ ਤੋਂ ਪਹਿਲਾਂ ਹੋਏ ਵਿਚਾਰ-ਵਟਾਂਦਰਾ ਦੀ ਜਾਣਕਾਰੀ ਰੱਖਣ ਵਾਲੇ ਪਾਰਟੀ ਆਗੂਆਂ ਦਾ ਸੁਝਾਅ ਹੈ ਕਿ ਵਿਧਾਨ ਸਭਾ ਚੋਣਾਂ 'ਚ ਨੌਜਵਾਨ ਸ਼ਕਤੀ ਜਾਂ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਇਸੇ ਫਾਰਮੂਲੇ ਤਹਿਤ ਪੱਛਮੀ ਬੰਗਾਲ 'ਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਮਮਤਾ ਬੈਨਰਜੀ ਦੀ ਟੀਐਮਸੀ ਲਈ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਉੱਥੇ ਵੀ ਚਾਰ ਉਪ ਪ੍ਰਧਾਨਾਂ ਦੀ ਨਿਯੁਕਤੀ 'ਚ ਜਾਤੀ ਤੇ ਖੇਤਰੀ ਸੰਤੁਲਨ ਬਣਾਇਆ ਗਿਆ ਹੈ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਸੂਬੇ ਦੀ ਸਿਆਸਤ 'ਚ ਨੌਜਵਾਨ ਪੀੜ੍ਹੀ ਨੂੰ ਮੌਕਾ ਦਿੰਦੇ ਹੋਏ ਸੋਸ਼ਲ ਇੰਜਨੀਅਰਿੰਗ ਦਾ ਮਾਡਲ ਅਪਣਾ ਰਹੀ ਹੈ। ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਖ਼ਾਸਕਰ ਪੰਜਾਬ ਕਾਂਗਰਸ 'ਚ ਕਾਟੋ-ਕਲੇਸ਼ ਵਿਚਕਾਰ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਘੱਟੋ-ਘੱਟ 25 ਫ਼ੀਸਦੀ ਨਵੇਂ ਚਿਹਰੇ ਨਜ਼ਰ ਆ ਸਕਦੇ ਹਨ। ਇਹ ਸੂਬਾ ਪਾਰਟੀ ਇਕਾਈ ਦੇ ਕਈ ਦਿੱਗਜਾਂ ਲਈ ਸਿਆਸੀ ਸਫ਼ਰ ਦੇ ਅੰਤ ਦੀ ਤਰ੍ਹਾਂ ਲੱਗ ਸਕਦਾ ਹੈ।
ਸੂਤਰਾਂ ਨੇ ਕਿਹਾ ਕਿ ਸਰਕਾਰ ਵਿਰੁੱਧ ਚੱਲ ਰਹੀ ਸੱਤਾ ਵਿਰੋਧੀ ਲਹਿਰ ਤੇ ਚੋਣਾਂ ਨੂੰ ਵੇਖਦਿਆਂ ਮੁੱਖ ਮੰਤਰੀ ਦੀ ਪ੍ਰਸਿੱਧੀ ਚਾਰਟ 'ਚ ਗਿਰਾਵਟ ਕਰਕੇ ਰਾਜਨੀਤਕ ਰਣਨੀਤੀਕਾਰ ਨੇ ਪਾਰਟੀ ਹਾਈਕਮਾਨ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਨੂੰ ਵੀ ਤਾਜ਼ਗੀ ਦੇਣ ਦੀ ਤੁਰੰਤ ਲੋੜ ਹੈ।






















