(Source: ECI/ABP News)
ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡੇ ਝਟਕੇ, 100 ਵਿਧਾਇਕ ਸੰਪਰਕ 'ਚ, ਰੋਜ਼ਾਨਾ ਲੱਗਣਗੇ ਬੀਜੇਪੀ ਨੂੰ ਇੰਜੈਕਸ਼ਨ: ਅਸਤੀਫੇ ਮਗਰੋਂ ਵਰਮਾ ਦਾ ਦਾਅਵਾ
ਵਰਮਾ ਨੇ ਵੀਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਹਾ, ''ਸਵਾਮੀ ਪ੍ਰਸਾਦ ਮੌਰਿਆ ਸਾਡੇ ਨੇਤਾ ਹਨ ਤੇ ਉਹ ਜੋ ਵੀ ਫੈਸਲਾ ਕਰਨਗੇ, ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ।''
![ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡੇ ਝਟਕੇ, 100 ਵਿਧਾਇਕ ਸੰਪਰਕ 'ਚ, ਰੋਜ਼ਾਨਾ ਲੱਗਣਗੇ ਬੀਜੇਪੀ ਨੂੰ ਇੰਜੈਕਸ਼ਨ: ਅਸਤੀਫੇ ਮਗਰੋਂ ਵਰਮਾ ਦਾ ਦਾਅਵਾ Big shocks to BJP before polls, 100 MLAs in touch, daily injections to BJP: Verma claims after resignation ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡੇ ਝਟਕੇ, 100 ਵਿਧਾਇਕ ਸੰਪਰਕ 'ਚ, ਰੋਜ਼ਾਨਾ ਲੱਗਣਗੇ ਬੀਜੇਪੀ ਨੂੰ ਇੰਜੈਕਸ਼ਨ: ਅਸਤੀਫੇ ਮਗਰੋਂ ਵਰਮਾ ਦਾ ਦਾਅਵਾ](https://feeds.abplive.com/onecms/images/uploaded-images/2022/01/13/49a4c47346c9d4182f93cf59d4378cb9_original.jpeg?impolicy=abp_cdn&imwidth=1200&height=675)
UP Election 2022, ਫਿਰੋਜ਼ਾਬਾਦ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (BJP) ਨੂੰ ਵੱਡੇ ਝਟਕੇ ਲੱਗ ਰਹੇ ਹਨ। ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਦਿਨੀਂ ਸਵਾਮੀ ਪ੍ਰਸਾਦ ਮੌਰਿਆ ਤੇ ਦਾਰਾ ਸਿੰਘ ਸਮੇਤ ਕਈ ਅਸਤੀਫ਼ਿਆਂ ਤੋਂ ਬਾਅਦ ਹੁਣ ਫਿਰੋਜ਼ਾਬਾਦ ਦੀ ਸ਼ਿਕੋਹਾਬਾਦ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਮੁਕੇਸ਼ ਵਰਮਾ ਨੇ ਬਗਾਵਤ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਵਿੱਚ ਉਹ ਸੱਤਵੇਂ ਵਿਧਾਇਕ ਹਨ ਜਿਨ੍ਹਾਂ ਨੇ ਭਾਜਪਾ ਤੋਂ ਮੂੰਹ ਮੋੜਿਆ ਹੈ।
ਵਰਮਾ ਨੇ ਭਾਰੀ ਸਮਰਥਨ ਦਾ ਦਾਅਵਾ ਕਰਦੇ ਹੋਏ ਕਿਹਾ, 'ਸਾਡੇ ਨਾਲ 100 ਵਿਧਾਇਕ ਹਨ ਤੇ ਭਾਜਪਾ ਨੂੰ ਰੋਜ਼ਾਨਾ ਟੀਕੇ ਲੱਗਦੇ ਰਹਿਣਗੇ।' ਉਨ੍ਹਾਂ ਕਿਹਾ ਕਿ ਭਾਜਪਾ ਅਮੀਰਾਂ ਦੀ ਪਾਰਟੀ ਹੈ ਤੇ ਇਸ ਵਿੱਚ ਦਲਿਤਾਂ ਤੇ ਪਿਛੜਿਆਂ ਦਾ ਕੋਈ ਸਨਮਾਨ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਪਿਛੜੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨੌਕਰੀਆਂ ਨਹੀਂ ਦੇਣ ਦਿੱਤੀਆਂ ਗਈਆਂ। ਵਰਮਾ ਨੇ ਕਿਹਾ ਕਿ ਭਾਜਪਾ ਦਲਿਤ, ਘੱਟ ਗਿਣਤੀ ਤੇ ਪਛੜਾ ਵਿਰੋਧੀ ਹੈ।
ਵਰਮਾ ਨੇ ਵੀਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਕਿਹਾ, ''ਸਵਾਮੀ ਪ੍ਰਸਾਦ ਮੌਰਿਆ ਸਾਡੇ ਨੇਤਾ ਹਨ ਤੇ ਉਹ ਜੋ ਵੀ ਫੈਸਲਾ ਕਰਨਗੇ, ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ।'' ਵਰਮਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਆਗੂ ਉਨ੍ਹਾਂ ਨਾਲ ਜੁੜਨਗੇ।
ਇੱਕ ਟਵੀਟ ਵਿੱਚ ਵਰਮਾ ਨੇ ਕਿਹਾ- ਭਾਜਪਾ ਸਰਕਾਰ ਵੱਲੋਂ 5 ਸਾਲਾਂ ਦੇ ਕਾਰਜਕਾਲ ਦੌਰਾਨ ਦਲਿਤ, ਪਛੜੇ ਤੇ ਘੱਟ ਗਿਣਤੀ ਵਰਗ ਦੇ ਨੇਤਾਵਾਂ ਤੇ ਜਨ ਪ੍ਰਤੀਨਿਧੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਦਲਿਤਾਂ, ਪਛੜੇ ਕਿਸਾਨਾਂ ਤੇ ਬੇਰੁਜ਼ਗਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ਕਾਰਨ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)