ਪੜਚੋਲ ਕਰੋ
Advertisement
ਬੀਜੇਪੀ ਉਮੀਦਵਾਰ ਨੇ ਕੀਤੀ ਜਿਨਾਹ ਦੀ ਤਾਰੀਫ਼, ਹੁਣ ਉਸ ਨੂੰ ਪਾਕਿਸਤਾਨ ਜਾਣ ਲਈ ਕਹੇਗੀ ਪਾਰਟੀ..?
ਗੁਮਾਨ ਸਿੰਘ ਆਪਣੀ ਪਾਰਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਫੜੀ ਹੋਈ ਲਾਈਨ 'ਤੇ ਚੱਲਦਿਆਂ ਨਹਿਰੂ ਗਾਂਧੀ ਪਰਿਵਾਰ 'ਤੇ ਹਮਲਾਵਰ ਸਨ, ਪਰ ਅਣਜਾਣੇ ਵਿੱਚ ਉਹ ਆਪਣੀ ਪਾਰਟੀ ਮੁਤਾਬਕ ਅੱਤਵਾਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਾਰੀਫ਼ ਵੀ ਕਰ ਗਏ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਰਮਿਆਨ ਮੱਧ ਪ੍ਰਦੇਸ਼ ਦੇ ਰਤਲਾਮ ਝਾਬੂਆ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਮਾਨ ਸਿੰਘ ਨੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇਸ਼ ਵੰਡ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਇਆਂ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕੀਤੀ।
ਗੁਮਾਨ ਸਿੰਘ ਨੇ ਕਿਹਾ, "ਮੁਹੰਮਦ ਅਲੀ ਜਿਨਾਹ ਵਿਦਵਾਨ ਵਿਅਕਤੀ ਤੇ ਚੰਗੇ ਵਕੀਲ ਸਨ। ਜੇਕਰ ਉਸ ਸਮੇਂ ਫੈਸਲਾ ਲਿਆ ਹੁੰਦਾ ਕਿ ਸਾਡਾ ਪ੍ਰਧਾਨ ਮੰਤਰੀ ਜਿਨਾਹ ਬਣੇਗਾ ਤਾਂ ਦੇਸ਼ ਦੇ ਟੁਕੜੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਆਜ਼ਾਦੀ ਸਮੇਂ ਨਹਿਰੂ ਨੇ ਜ਼ਿੱਦ ਨਾ ਕੀਤੀ ਹੁੰਦੀ ਤਾਂ ਦੇਸ਼ ਦੇ ਦੋ ਟੁਕੜੇ ਨਾ ਹੁੰਦੇ।"
ਝਾਬੂਆ ਦੇ ਰਾਣਾਪੁਰ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇਸ਼ ਵੰਡ ਲਈ ਨਹਿੂਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ, ਗੁਮਾਨ ਸਿੰਘ ਆਪਣੀ ਪਾਰਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਫੜੀ ਹੋਈ ਲਾਈਨ 'ਤੇ ਚੱਲਦਿਆਂ ਨਹਿਰੂ ਗਾਂਧੀ ਪਰਿਵਾਰ 'ਤੇ ਹਮਲਾਵਰ ਸਨ, ਪਰ ਅਣਜਾਣੇ ਵਿੱਚ ਉਹ ਆਪਣੀ ਪਾਰਟੀ ਮੁਤਾਬਕ ਅੱਤਵਾਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਾਰੀਫ਼ ਵੀ ਕਰ ਗਏ।
ਕੀ ਹੁਣ ਉਨ੍ਹਾਂ ਨੂੰ ਕੋਈ ਪਾਕਿਸਤਾਨ ਜਾਣ ਦੀ ਸਲਾਹ ਦੇਵੇਗਾ, ਜਿਵੇਂ ਭਾਜਪਾ ਦੇ ਕਈ ਲੀਡਰ ਕਿਸੇ ਵੀ ਵਿਅਕਤੀ ਵੱਲੋਂ ਕੀਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਦਮਨ ਕਰਨ ਲਈ ਬੇਸ਼ਰਮੀ ਭਰੇ ਲਹਿਜ਼ੇ ਵਿੱਚ ਕਹਿ ਦਿੰਦੇ ਹਨ ਕਿ ਤੁਸੀਂ ਪਾਕਿਸਤਾਨ ਚਲੇ ਜਾਓ।
ਦੇਖੋ ਵੀਡੀਓ-
#WATCH Gumansingh Damor, BJP candidate from Ratlam-Jhabua LS seat: Azadi ke samay agar Nehru zidd nahi karte, to is desh ke 2 tukde nahi hote. Mohd Jinnah, ek advocate, ek vidwan vyakti, agar us waqt decision liya hota ki hamara PM Md. Jinnah banega, to is desh ke tukde nahi hote pic.twitter.com/w9mRk9K9ju
— ANI (@ANI) May 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
Advertisement