Lok Sabha Elections 2024: ਚੌਥੀ ਲਿਸਟ 'ਚ ਭਾਜਪਾ ਨੇ 2 ਸੂਬਿਆਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ, 2 ਔਰਤਾਂ ਵੀ ਸ਼ਾਮਲ
BJP Candidates Fourth List: ਭਾਜਪਾ ਨੇ ਉਮੀਦਵਾਰਾਂ ਦੀ ਚੌਥੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਸਿਰਫ਼ 15 ਨਾਮ ਸ਼ਾਮਲ ਹਨ, ਜਿਨ੍ਹਾਂ ਵਿਚੋਂ 2 ਨਾਮ ਔਰਤਾਂ ਦੇ ਹਨ।
Lok Sabha Elections 2024: ਭਾਰਤੀ ਜਨਤਾ ਪਾਰਟੀ (BJP) ਨੇ ਸ਼ੁੱਕਰਵਾਰ (22 ਮਾਰਚ, 2024) ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੇ ਨਾਵਾਂ ਦੀ ਚੌਥੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਦੋ ਸੂਬਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੂਚੀ ਵਿੱਚ ਸਿਰਫ਼ 15 ਨਾਮ ਹਨ, ਜਿਨ੍ਹਾਂ ਵਿੱਚੋਂ ਇੱਕ ਪੁਡੂਚੇਰੀ ਦਾ ਹੈ, ਜਦਕਿ ਬਾਕੀ 14 ਤਾਮਿਲਨਾਡੂ ਦੇ ਹਨ। ਇਨ੍ਹਾਂ ਸਾਰੇ 15 ਉਮੀਦਵਾਰਾਂ ਵਿੱਚ ਦੋ ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।
ਪੁਡੂਚੇਰੀ ਤੋਂ ਭਾਜਪਾ ਨੇ ਏ. ਨਮਸਿਸਵਯਮ ਨੂੰ ਮੌਕਾ ਦਿੱਤਾ ਹੈ, ਜਦਕਿ ਤਾਮਿਲਨਾਡੂ ਤੋਂ ਪੌਨ.ਵੀ ਬਾਲਗਨਪਤੀ, ਚੇਨਈ ਨਾਰਥ ਤੋਂ ਆਰ ਸੀ ਪੌਲ ਕਨਗਰਾਜ, ਤਿਰੂਵੱਨਾਮਲਾਈ ਤੋਂ ਏ ਅਸ਼ਵਥਮਨ, ਨਮੱਕਨ ਤੋਂ ਕੇਪੀ ਰਾਮਾਲਿੰਗਮ, ਤਿਰੂਪੁਰ ਤੋਂ ਏਪੀ ਮੁਰੂਗਨੰਦਮ, ਪੋਲੱਚੀ ਤੋਂ ਕੇ. ਵਸੰਤਰਾਜਨ, ਕਰੂਰ ਤੋਂ ਵੀਵੀ ਸੇਂਥਿਲਨਾਥਨ, ਚਿੰਦਬਰਮ ਤੋਂ ਕਾਰਿਤਯਯਿਨੀ, ਨਾਗਪੱਤੀਨਮ (SC) ਤੋਂ ਐਸਜੀਐਮ ਰਮੇਸ਼, ਥੰਜੂਵਰ ਤੋਂ ਐਮ ਮੁਰੂਗਨੰਦਨਮ, ਸਿਵਾਗੰਗਾ ਤੋਂ ਡਾ. ਦੇਵਨਾਥਨ ਯਾਦਵ, ਮਦੁਰਾਈ ਤੋਂ ਪ੍ਰੋਫੈਸਰ ਰਾਮਾ ਸ੍ਰੀਨਿਵਾਸਨ, ਵਿਰੂਧੁਨਗਰ ਤੋਂ ਰਾਧਿਕਾ ਸਰਥਕੁਮਾਰ ਅਤੇ ਤੇਨਕਾਸੀ (ਐਸਸੀ) ਤੋਂ ਬੀ ਜੌਨ ਪਾਂਡੀਅਨ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Arvind Kejriwal Arrest: ਕੇਜਰੀਵਾਲ ਨੂੰ ਲੈ ਕੇ ਸੱਤਿਆਪਾਲ ਮਲਿਕ ਦੀ ਭਵਿੱਖਬਾਣੀ ਸੱਚ, ਸਾਲ ਪਹਿਲਾਂ ਗ੍ਰਿਫ਼ਤਾਰੀ ਦੀ ਕੀਤੀ ਸੀ ਪੁਸ਼ਟੀ
ਇਸ ਤੋਂ ਇੱਕ ਦਿਨ ਪਹਿਲਾਂ ਭਾਜਪਾ ਨੇ ਆਮ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਸੀ। ਪਾਰਟੀ ਦੀ ਇਸ ਸੂਚੀ ਵਿੱਚ ਸਾਬਕਾ ਰਾਜਪਾਲ ਤਮਿਲੀਸਾਈ ਸੁੰਦਰਰਾਜਨ, ਭਾਜਪਾ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ. ਅੰਨਾਮਾਲਾਈ ਅਤੇ ਕੇਂਦਰੀ ਮੰਤਰੀ ਐਲ ਮੁਰੂਗਨ ਸਮੇਤ ਸੂਬੇ ਦੇ ਨੌਂ ਉਮੀਦਵਾਰਾਂ ਦੇ ਨਾਂ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Punjab news: ਮਾਨਸਾ ਅਦਾਲਤ 'ਚ ਪੇਸ਼ ਹੋਏ ਬਲਕੌਰ ਸਿੰਘ, ਵਕੀਲ ਸਣੇ ਗਾਇਕ ਆਰ ਨੇਤ ਨੇ ਛੋਟੇ ਮੂਸੇਵਾਲਾ ਲਈ ਪਿਤਾ ਨੂੰ ਦਿੱਤੀ ਵਧਾਈ