DMK MP Gaumutra Statement: 'ਭਾਜਪਾ ਸਿਰਫ ਗਊ ਮੂਤਰ ਵਾਲੇ ਸੂਬੇ ਜਿੱਤ ਰਹੀ, ਦੱਖਣ 'ਚ ਨਹੀਂ ਜਾਣ ਦੇਵਾਂਗੇ', ਸੇਂਥਿਲ ਕੁਮਾਰ ਨੇ ਦਿੱਤਾ ਵਿਵਾਦਿਤ ਬਿਆਨ
DMK MP Gaumutra Statement: ਧਰਮਪੁਰੀ ਤੋਂ ਡੀਐਮਕੇ ਦੇ ਸੰਸਦ ਮੈਂਬਰ ਡਾ: ਸੇਂਥਿਲ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਤਾਕਤ ਹਿੰਦੀ ਪੱਟੀ ਦੇ ਉਨ੍ਹਾਂ ਸੂਬਿਆਂ ਨੂੰ ਜਿੱਤਣ ਵਿੱਚ ਹੀ ਹੈ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਗਊ ਮੂਤਰ ਵਾਲੇ ਰਾਜ ਕਹਿੰਦੇ ਹਾਂ।
DMK MP Gaumutra Statement: ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਜੰਮੂ-ਕਸ਼ਮੀਰ ਰਾਖਵਾਂਕਰਨ ਸੋਧ ਬਿੱਲ ਪੇਸ਼ ਕੀਤਾ। ਚਰਚਾ ਦੌਰਾਨ ਧਰਮਪੁਰੀ ਤੋਂ ਡੀਐਮਕੇ ਦੇ ਸੰਸਦ ਮੈਂਬਰ ਡਾ: ਸੇਂਥਿਲ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਤਾਕਤ ਹਿੰਦੀ ਪੱਟੀ ਦੇ ਉਨ੍ਹਾਂ ਰਾਜਾਂ ਨੂੰ ਜਿੱਤਣ ਵਿੱਚ ਹੀ ਹੈ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਗਊ ਮੂਤਰ ਵਾਲੇ ਰਾਜ ਕਹਿੰਦੇ ਹਾਂ।
ਸੇਂਥਿਲ ਨੇ ਅੱਗੇ ਕਿਹਾ ਕਿ ਦੱਖਣੀ ਸੂਬਿਆਂ ਵਿੱਚ ਭਾਜਪਾ ਨੂੰ ਵੜਨ ਨਹੀਂ ਦਿੱਤਾ ਗਿਆ। ਇਸ ਗੱਲ ਦਾ ਖਤਰਾ ਜ਼ਰੂਰ ਹੈ ਕਿ ਕਸ਼ਮੀਰ ਵਾਂਗ ਭਾਜਪਾ ਦੱਖਣੀ ਭਾਰਤ ਦੇ ਰਾਜਾਂ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਸਕਦੀ ਹੈ। ਕਿਉਂਕਿ ਜੇਕਰ ਉਹ ਉੱਥੇ ਨਹੀਂ ਜਿੱਤ ਸਕਦੇ ਤਾਂ ਉਹ ਇਸ ਨੂੰ ਯੂਟੀ ਬਣਾ ਸਕਦੇ ਹਨ ਅਤੇ ਰਾਜਪਾਲ ਰਾਹੀਂ ਰਾਜ ਕਰ ਸਕਦੇ ਹਨ।
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ਬਾਰੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਦਾਅਵਾ...ਬੋਲੇ ਹੁਣ ਤੱਕ...
#WATCH | Winter Session of Parliament | DMK MP DNV Senthilkumar S says "...The people of this country should think that the power of this BJP is only winning elections mainly in the heartland states of Hindi, what we generally call the 'Gaumutra' states..." pic.twitter.com/i37gx9aXyI
— ANI (@ANI) December 5, 2023
ਇਹ ਵੀ ਪੜ੍ਹੋ: Scam Websites: ਘਪਲਾ ਕਰਨ ਵਾਲੀਆਂ 100 ਚੀਨੀ ਵੈੱਬਸਾਈਟਾਂ ਨੂੰ ਬਲਾਕ ਕਰੇਗੀ ਸਰਕਾਰ, ਤਿਆਰੀਆਂ ਸ਼ੁਰੂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।