IndiGo ਫਲਾਈਟ 'ਚ ਯਾਤਰੀ ਨੇ ਖੋਲ੍ਹਿਆ ਐਮਰਜੈਂਸੀ ਗੇਟ, ਮਚੀ ਹਫੜਾ-ਦਫੜੀ
ਜਹਾਜ਼ ਚੇਨਈ ਤੋਂ ਤਿਰੂਚਿਰਾਪੱਲੀ ਜਾ ਰਿਹਾ ਸੀ। ਦਬਾਅ ਦੀ ਜਾਂਚ ਤੋਂ ਤੁਰੰਤ ਬਾਅਦ ਫਲਾਈਟ ਨੇ ਦੁਬਾਰਾ ਉਡਾਣ ਭਰੀ। ਡੀਜੀਸੀਏ ਨੇ ਜਾਂਚ ਦੇ ਹੁਕਮ ਦਿੱਤੇ ਹਨ।
Indigo Flight: ਪਿਛਲੇ ਸਾਲ 10 ਦਸੰਬਰ ਨੂੰ ਇੰਡੀਗੋ ਦੀ ਫਲਾਈਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ। ਜਹਾਜ਼ ਚੇਨਈ ਤੋਂ ਤਿਰੂਚਿਰਾਪੱਲੀ ਜਾ ਰਿਹਾ ਸੀ। ਏਅਰਲਾਈਨ ਨੇ ਯਾਤਰੀ ਦੀ ਮੁਆਫੀ ਤਾਂ ਸਵੀਕਾਰ ਕਰ ਲਈ, ਪਰ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਫਲਾਈਟ 2 ਘੰਟੇ ਲੇਟ ਹੋਈ।
ਇੰਡੀਗੋ 6E-7339 ਫਲਾਈਟ ਨੇ ਦਬਾਅ ਦੀ ਜਾਂਚ ਤੋਂ ਤੁਰੰਤ ਬਾਅਦ ਉਡਾਣ ਭਰੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜਾਂਚ ਦੇ ਹੁਕਮ ਦਿੱਤੇ ਹਨ। ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 10 ਦਸੰਬਰ ਨੂੰ ਚੇਨਈ ਤੋਂ ਤਿਰੂਚਿਰਾਪੱਲੀ ਜਾ ਰਹੀ ਇੰਡੀਗੋ ਦੀ ਉਡਾਣ 6E-7339 'ਤੇ ਵਾਪਰੀ। ਇੱਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ। ਇਸ ਘਟਨਾ ਨੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਜਹਾਜ਼ ਨੇ ਉਡਾਣ ਭਰੀ।
ਹਾਲ ਹੀ 'ਚ ਫਲਾਈਟਸ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 26 ਨਵੰਬਰ ਨੂੰ ਸ਼ੰਕਰ ਮਿਸ਼ਰਾ ਨਾਂ ਦੇ ਵਿਅਕਤੀ ਨੇ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨੈੱਸ ਕਲਾਸ 'ਚ ਨਸ਼ੇ ਦੀ ਹਾਲਤ 'ਚ 70 ਸਾਲਾ ਔਰਤ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰ ਦਿੱਤਾ ਸੀ। ਮਹਿਲਾ ਵੱਲੋਂ ਏਅਰ ਇੰਡੀਆ ਨੂੰ ਦਿੱਤੀ ਗਈ ਸ਼ਿਕਾਇਤ 'ਤੇ ਦਿੱਲੀ ਪੁਲਿਸ ਨੇ 4 ਜਨਵਰੀ ਨੂੰ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇੱਕ ਹੋਰ ਘਟਨਾ ਵਿੱਚ, ਦੋ ਵਿਦੇਸ਼ੀ ਨਾਗਰਿਕਾਂ ਨੇ ਗੋਆ-ਦਿੱਲੀ GoFirst ਫਲਾਈਟ ਵਿੱਚ ਇੱਕ ਮਹਿਲਾ ਕੈਬਿਨ ਕਰੂ ਮੈਂਬਰ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤਾ। ਯਾਤਰੀਆਂ ਨੇ 5 ਜਨਵਰੀ ਨੂੰ ਫਲਾਈਟ ਅਟੈਂਡੈਂਟ 'ਤੇ ਕਥਿਤ ਤੌਰ 'ਤੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਏਅਰਲਾਈਨ ਨੇ ਕਿਹਾ ਸੀ ਕਿ ਉਸ ਨੇ ਡੀਜੀਸੀਏ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਯਾਤਰੀਆਂ ਨੂੰ ਸੀਆਈਐਸਐਫ ਹਵਾਲੇ ਕਰ ਦਿੱਤਾ ਗਿਆ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।