Lok Sabha elections: BJP ਨੇ 195 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਪੀਐਮ ਮੋਦੀ ਵਾਰਾਣਸੀ ਤੋਂ ਲੜਨਗੇ ਚੋਣ
BJP candidates first list: ਭਾਜਪਾ ਨੇ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਅਸ਼ਰਫ ਢੁੱਡੀ ਦੀ ਰਿਪੋਰਟ
Lok Sabha elections: ਭਾਰਤੀ ਜਨਤਾ ਪਾਰਟੀ (BJP) ਨੇ ਸ਼ਨੀਵਾਰ (2 ਮਾਰਚ, 2024) ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉੱਥੇ ਹੀ ਪੀਐਮ ਮੋਦੀ ਵਾਰਾਣਸੀ ਤੋਂ ਚੋਣ ਲੜਨਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਪਹਿਲੀ ਸੂਚੀ 34 ਕੇਂਦਰੀ ਅਤੇ ਰਾਜ ਮੰਤਰੀਆਂ, ਲੋਕ ਸਭਾ ਸਪੀਕਰ ਅਤੇ 2 ਸਾਬਕਾ ਮੁੱਖ ਮੰਤਰੀਆਂ ਦੇ ਨਾਂ ਸ਼ਾਮਲ ਹਨ। ਹੇਠਾਂ ਪੜ੍ਹੋ ਸਾਰੇ ਉਮੀਦਵਾਰਾਂ ਦੇ ਨਾਂ:-
50 ਸਾਲ ਤੋਂ ਘੱਟ ਉਮਰ ਦੇ 47 ਉਮੀਦਵਾਰ
ਮਹਿਲਾ ਉਮੀਦਵਾਰ 27
ਅਨੁਸੂਚਿਤ ਜਾਤੀ 27
ਅਨੁਸੂਚਿਤ ਕਬੀਲਾ 18
ਪਛੜੀ ਸ਼੍ਰੇਣੀ 57
ਇਹ ਵੀ ਪੜ੍ਹੋ: Jayant Sinha Post: ਗੌਤਮ ਗੰਭੀਰ ਤੋਂ ਬਾਅਦ ਜਯੰਤ ਸਿਨਹਾ ਦੀ ਪਾਰਟੀ ਨੂੰ ਅਪੀਲ, ਕਿਹਾ- ਮੈਨੂੰ ਵੀ ਚੋਣ ਡਿਊਟੀ...
ਸੂਬਿਆਂ ਦੀ ਸੂਚੀ ਅੱਜ ਜਾਰੀ ਕੀਤੀ ਗਈ
ਉੱਤਰ ਪ੍ਰਦੇਸ਼ 51
ਪੱਛਮੀ ਬੰਗਾਲ 20
ਮੱਧ ਪ੍ਰਦੇਸ਼ 24
ਗੁਜਰਾਤ 15
ਰਾਜਸਥਾਨ 15
ਕੇਰਲ 12
ਤੇਲੰਗਾਨਾ 9
ਅਸਾਮ 11
ਝਾਰਖੰਡ 11
ਛੱਤੀਸਗੜ੍ਹ 11
ਦਿੱਲੀ 5
ਜੰਮੂ ਕਸ਼ਮੀਰ 2
ਉਤਰਾਖੰਡ 3
ਅਰੁਣਾਚਲ 2
ਗੋਆ 1
ਤ੍ਰਿਪੁਰਾ 1
ਅੰਡੇਮਾਨ 1
LIVE: Watch BJP Press Conference at party headquarters in New Delhi. https://t.co/nppQvosHrd
— BJP (@BJP4India) March 2, 2024
ਉੱਥੇ ਹੀ ਕੋਰਬਾ ਤੋਂ ਸਰੋਜ ਪਾਂਡੇ, ਰਾਜਨੰਦਗਾਓਂ ਤੋਂ ਸੰਤੋਸ਼ ਪਾਂਡੇ, ਰਾਏਪੁਰ ਤੋਂ ਬ੍ਰਿਜਮੋਹਨ ਅਗਰਵਾਲ, ਦਿੱਲੀ ਤੋਂ ਪ੍ਰਵੀਨ ਖੰਡੇਲਵਾਲ, ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾਰੀ, ਪੱਛਮੀ ਦਿੱਲੀ ਤੋਂ ਕੰਵਲਜੀਤ ਸਹਿਰਾਵਤ, ਦੱਖਣੀ ਦਿੱਲੀ ਤੋਂ ਰਾਮਵੀਰ ਸਿੰਘ ਬਿਧੂੜੀ, ਨਵੀਂ ਦਿੱਲੀ ਤੋਂ ਬੰਸਰੀ ਸਵਰਾਜ ਚੋਣ ਲੜ ਰਹੇ ਹਨ।
ਇਹ ਵੀ ਪੜ੍ਹੋ: Punjab Politics: ਪੰਜਾਬ 'ਚ ਲੋਕ ਸਭਾ ਚੋਣਾਂ ਲਈ ਆਪ ਕਦੋਂ ਕਰੇਗੀ ਉਮੀਦਵਾਰਾਂ ਦਾ ਨਾਂਅ ਦਾ ਐਲਾਨ ? ਕੇਜਰੀਵਾਲ ਨੇ ਕੀਤਾ ਖ਼ੁਲਾਸਾ