BJP Suspended Nupur Sharma : ਪਾਰਟੀ ਤੋਂ ਸਸਪੈਂਡ ਹੋਣ ਤੋਂ ਬਾਅਦ ਇਹ ਬੋਲੀ ਨੂਪੁਰ ਸ਼ਰਮਾ , ਨਵੀਨ ਜਿੰਦਲ ਨੇ ਕਿਹਾ- ਜਾਨ ਨੂੰ ਖ਼ਤਰਾ
ਭਾਜਪਾ ਦੇ ਬੁਲਾਰੇ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਨੂੰ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਪਾਰਟੀ ਤੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਨੂਪੁਰ ਨੇ ਆਪਣੇ ਸਪੱਸ਼ਟੀਕਰਨ 'ਚ ਕਿਹਾ ਕਿ ਮੈਂ ਪਿਛਲੇ ਕਈ ਦਿਨਾਂ ਤੋਂ ਟੀਵੀ ਬਹਿਸਾਂ 'ਤੇ ਜਾ ਰਹੀ ਸੀ, ਜਿੱਥੇ ਹਰ ਰੋਜ਼ ਮੇਰੇ ਪਿਆਰੇ ਸ਼ਿਵ ਦਾ ਅਪਮਾਨ ਕੀਤਾ ਜਾ ਰਿਹਾ ਸੀ। ਮੇਰੇ ਸਾਹਮਣੇ ਕਿਹਾ ਜਾ ਰਿਹਾ ਸੀ ਕਿ ਇਹ ਸ਼ਿਵਲਿੰਗ ਨਹੀਂ, ਇੱਕ ਫੁਹਾਰਾ ਹੈ, ਦਿੱਲੀ ਦੇ ਹਰ ਫੁੱਟਪਾਥ 'ਤੇ ਕਈ ਸ਼ਿਵਲਿੰਗ ਪਾਏ ਜਾਂਦੇ ਹਨ, ਜਾ ਕੇ ਪੂਜਾ ਕਰੋ।
— Nupur Sharma (@NupurSharmaBJP) June 5, 2022
ਮੈਂ ਆਪਣੇ ਸਾਹਮਣੇ ਆਪਣੇ ਮਹਾਦੇਵ ਦਾ ਇਸ ਤਰ੍ਹਾਂ ਵਾਰ-ਵਾਰ ਅਪਮਾਨ ਬਰਦਾਸ਼ਤ ਨਹੀਂ ਕਰ ਸਕੀ ਅਤੇ ਮੈਂ ਗੁੱਸੇ ਵਿਚ ਕੁਝ ਗੱਲਾਂ ਕਹੀਆਂ। ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਆਪਣੇ ਸ਼ਬਦ ਵਾਪਸ ਲੈਂਦੀ ਹਾਂ। ਕਿਸੇ ਨੂੰ ਠੇਸ ਪਹੁੰਚਾਉਣ ਦਾ ਮੇਰਾ ਇਰਾਦਾ ਕਦੇ ਨਹੀਂ ਸੀ।
I request all media houses and everybody else not to make my address public. There is a security threat to my family.
— Nupur Sharma (@NupurSharmaBJP) June 5, 2022
ਇਸ ਤੋਂ ਇਲਾਵਾ ਆਪਣੇ ਦੂਜੇ ਟਵੀਟ 'ਚ ਨੂਪੁਰ ਨੇ ਸਾਰੇ ਮੀਡੀਆ ਹਾਊਸਾਂ ਨੂੰ ਅਪੀਲ ਕੀਤੀ ਕਿ ਉਸ ਦੇ ਘਰ ਦਾ ਪਤਾ ਜਨਤਕ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ। ਭਾਜਪਾ ਤੋਂ ਕੱਢੇ ਗਏ ਨਵੀਨ ਜਿੰਦਲ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ।
ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਿਸੇ ਨੇ ਉਸ ਦੇ ਘਰ ਦਾ ਪਤਾ ਸੋਸ਼ਲ ਮੀਡੀਆ 'ਤੇ ਜਨਤਕ ਕਰ ਦਿੱਤਾ ਹੈ, ਜਿਸ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖਤਰਾ ਹੈ। ਇਸ ਤੋਂ ਇਲਾਵਾ ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਜਿੰਦਲ ਨੇ ਸੋਸ਼ਲ ਮੀਡੀਆ 'ਤੇ ਦਿੱਤੇ ਆਪਣੇ ਬਿਆਨ ਲਈ ਮੁਆਫੀ ਵੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿਆਨ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਨਹੀਂ ਸੀ। ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ।
मेरा सभी से विशेष आग्रह हैं कृप्या मेरा पता सार्वजनिक न करे मुझे और मेरे परिवार को लगातार जान से मारने की धमकियां सोशल मीडिया पर भी दी जा रही हैं। @DelhiPolice @CPDelhi @LtGovDelhi कृप्या संज्ञान ले।
— Naveen Kumar Jindal 🇮🇳 (@naveenjindalbjp) June 5, 2022