ਪੜਚੋਲ ਕਰੋ
ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਲੰਡਨ ‘ਚ ਉਤਾਰਿਆ
ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਵੀਰਵਾਰ ਲੰਡਨ ਦੇ ਹਵਾਈ ਅੱਡੇ ‘ਤੇ ਸੁਰੱਖਿਆ ਦੇ ਮੱਦੇਨਜ਼ਰ ਉਤਾਰਣਾ ਪਿਆ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ।

ਨਵੀਂ ਦਿੱਲੀ: ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਵੀਰਵਾਰ ਲੰਡਨ ਦੇ ਹਵਾਈ ਅੱਡੇ ‘ਤੇ ਸੁਰੱਖਿਆ ਦੇ ਮੱਦੇਨਜ਼ਰ ਉਤਾਰਣਾ ਪਿਆ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਟਵੀਟ ਕਰ ਕਿਹਾ ਕਿ ਜਹਾਜ਼ ਨੂੰ ਲੰਡਨ ਦੇ ਸਟੈਂਸਟੇਡ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ। ਏਅਰਲਾਈਨ ਨੇ ਕਿਹਾ, “ਏਆਈ 191 ਮੁੰਬਈ-ਨੇਵਾਰਕ ਬੰਬ ਧਮਾਕੇ ਦੀ ਧਮਕੀ ਕਰਕੇ 27 ਜੂਨ ਨੂੰ ਲੰਡਨ ਦੇ ਸਟੈਂਸਟੇਡ ਹਵਾਈ ਅੱਡੇ ‘ਤੇ ਉਤਾਰਨਾ ਪਿਆ।”
ਅੱਜ ਸਵੇਰੇ ਮੁੰਬਈ ਤੋਂ ਪਲੇਨ ਰਵਾਨਾ ਹੋਇਆ ਸੀ ਤੇ ਅਮਰੀਕਾ ਦੇ ਨਿਊਜਰਸੀ ‘ਚ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜਾਣਾ ਸੀ, ਪਰ ਉਸ ਦੀ ਐਮਰਜੈਂਸੀ ਲੈਂਡਿੰਗ ਪਹਿਲਾਂ ਹੀ ਸਟੈਂਸਟੇਡ ਹਵਾਈ ਅੱਡੇ ‘ਤੇ ਕਰਨੀ ਪਈ। ਇਸ ਤੋਂ ਪਹਿਲਾਂ ਵੀ ਇੱਕ ਵਾਰ ਏਅਰ ਇੰਡੀਆ ਦੀ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੰਬਰ ਏਆਈ-020 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਕਾਲ ਆ ਚੁੱਕੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ‘ਚ ਲੈਂਡ ਕੀਤਾ ਗਿਆ ਸੀ ਤੇ ਇਸ ਦੀ ਸੁਰੱਖਿਆ ਜਾਂਚ ਕੀਤੀ ਗਈ ਸੀ।Air India 191 Mumbai-Newark flight has made a precautionary landing at London Stansted Airport due to a bomb threat. More details awaited. pic.twitter.com/heSC3kUV2O
— ANI (@ANI) 27 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















