Breaking News: Market Crash: ਸ਼ੇਅਰ ਬਾਜ਼ਾਰ 'ਚ ਭੂਚਾਲ, 1000 ਤੋਂ ਵੱਧ ਅੰਕ ਡਿੱਗਿਆ
Market Crash: ਘਰੇਲੂ ਸ਼ੇਅਰ ਬਾਜ਼ਾਰ 'ਚ ਭੂਚਾਲ ਆ ਗਿਆ ਹੈ। ਅੱਜ ਸ਼ੇਅਰ ਬਾਜ਼ਾਰ 1000 ਤੋਂ ਵੱਧ ਅੰਕ ਡਿੱਗ ਗਿਆ ਹੈ ਤੇ ਸੈਂਸੈਕਸ 58,000 ਤੋਂ ਹੇਠਾਂ ਆ ਗਿਆ ਹੈ।
Breaking News: Market Crash: ਘਰੇਲੂ ਸ਼ੇਅਰ ਬਾਜ਼ਾਰ 'ਚ ਭੂਚਾਲ ਆ ਗਿਆ ਹੈ। ਅੱਜ ਸ਼ੇਅਰ ਬਾਜ਼ਾਰ 1000 ਤੋਂ ਵੱਧ ਅੰਕ ਡਿੱਗ ਗਿਆ ਹੈ ਤੇ ਸੈਂਸੈਕਸ 58,000 ਤੋਂ ਹੇਠਾਂ ਆ ਗਿਆ ਹੈ।
ਸਟਾਕ ਮਾਰਕੀਟ ਦੀ ਹਾਲਤ ਅੱਜ ਬਹੁਤ ਖਰਾਬ ਹੈ ਤੇ ਸੈਂਸੈਕਸ 1000 ਤੋਂ ਵੱਧ ਅੰਕ ਟੁੱਟ ਕੇ 1200 ਅੰਕ ਡਿੱਗ ਗਿਆ ਹੈ। ਦੁਪਹਿਰ 12:15 ਵਜੇ ਸੈਂਸੈਕਸ 1.82 ਫੀਸਦੀ ਦੀ ਗਿਰਾਵਟ ਨਾਲ 1075.6 ਅੰਕ ਟੁੱਟ ਕੇ 57,961.58 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ 329.70 ਅੰਕ ਜਾਂ 1.87 ਫੀਸਦੀ ਦੀ ਗਿਰਾਵਟ ਤੋਂ ਬਾਅਦ 17,287.45 ਦੇ ਪੱਧਰ 'ਤੇ ਕਾਰੋਬਾਰ ਹੋ ਰਿਹਾ ਹੈ। ਯਾਨੀ ਇਹ 17300 ਦੇ ਮਹੱਤਵਪੂਰਨ ਪੱਧਰ ਤੋਂ ਹੇਠਾਂ ਖਿਸਕ ਗਿਆ ਹੈ।
ਸ਼ੇਅਰ ਬਾਜ਼ਾਰ 'ਚ ਅੱਜ ਭਾਰੀ ਗਿਰਾਵਟ ਕਾਰਨ ਸੈਂਸੈਕਸ ਦੇ 30 'ਚੋਂ 30 ਸ਼ੇਅਰ ਕਾਫੀ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਨਿਫਟੀ ਦੇ 50 'ਚੋਂ 49 ਸਟਾਕ ਵੱਡੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਬਾਜ਼ਾਰ 'ਚ ਚੌਤਰਫਾ ਗਿਰਾਵਟ ਕਾਰਨ ਕਾਫੀ ਦਹਿਸ਼ਤ ਦਾ ਮਾਹੌਲ ਹੈ ਤੇ ਨਿਵੇਸ਼ਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਰੀਅਲਟੀ ਇੰਡੈਕਸ 5.55 ਫੀਸਦੀ ਤੇ ਮੀਡੀਆ ਸ਼ੇਅਰ 4.5 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਮੈਟਲ ਇੰਡੈਕਸ 'ਚ 4.19 ਫੀਸਦੀ ਦੀ ਵੱਡੀ ਗਿਰਾਵਟ ਨਾਲ ਕਾਰੋਬਾਰ ਦੇਖਿਆ ਜਾ ਰਿਹਾ ਹੈ। ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਦੇ ਲਾਲ ਨਿਸ਼ਾਨ 'ਤੇ ਬਣੇ ਹੋਏ ਹਨ।
ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਇਸ ਦੇ 12 ਵਿੱਚੋਂ 11 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਵਿੱਚ ਹਨ। ਨਿਫਟੀ ਮਿਡਕੈਪ 50 ਵਿੱਚ 306 ਅੰਕ ਜਾਂ 3.64 ਫੀਸਦੀ ਦੀ ਵੱਡੀ ਗਿਰਾਵਟ ਨਾਲ 8130 'ਤੇ ਪਹੁੰਚ ਗਿਆ। JSW ਸਟੀਲ 5.5 ਫੀਸਦੀ ਤੇ ਬਜਾਜ ਫਾਈਨਾਂਸ 4.95 ਫੀਸਦੀ ਹੇਠਾਂ ਹੈ। ਟਾਟਾ ਸਟੀਲ 4.80 ਅੰਕ ਡਿੱਗਿਆ ਹੈ। ਹਿੰਡਾਲਕੋ 'ਚ 4.68 ਫੀਸਦੀ ਤੇ ਟੈਕ ਮਹਿੰਦਰਾ 'ਚ 4.44 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।