ਪੜਚੋਲ ਕਰੋ
ਬੈਨ ਹਟਦਿਆਂ ਹੀ ਯੋਗੀ ਅਤੇ ਚੋਣ ਕਮਿਸ਼ਨ ‘ਤੇ ਬਰਸੀ ਮਾਇਆਵਤੀ
ਚੋਣ ਪ੍ਰਚਾਰ ‘ਤੇ ਬੈਨ ਦਾ ਸਮਾਂ ਖ਼ਤਮ ਹੁੰਦਿਆ ਹੀ ਉੱਤਰਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਚੋਣ ਵਿਭਾਗ ‘ਤੇ ਨਿਸ਼ਾਨਾ ਸਾਧਿਆ।
![ਬੈਨ ਹਟਦਿਆਂ ਹੀ ਯੋਗੀ ਅਤੇ ਚੋਣ ਕਮਿਸ਼ਨ ‘ਤੇ ਬਰਸੀ ਮਾਇਆਵਤੀ bsp-chief-mayawati-raise-question-on-cm-yogi-adityanath-temple-visit ਬੈਨ ਹਟਦਿਆਂ ਹੀ ਯੋਗੀ ਅਤੇ ਚੋਣ ਕਮਿਸ਼ਨ ‘ਤੇ ਬਰਸੀ ਮਾਇਆਵਤੀ](https://static.abplive.com/wp-content/uploads/sites/5/2019/04/18105520/Mayawati.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੋਣ ਪ੍ਰਚਾਰ ‘ਤੇ ਬੈਨ ਦਾ ਸਮਾਂ ਖ਼ਤਮ ਹੁੰਦਿਆ ਹੀ ਉੱਤਰਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਚੋਣ ਵਿਭਾਗ ‘ਤੇ ਨਿਸ਼ਾਨਾ ਸਾਧਿਆ। ਬੀਐਸਪੀ ਪ੍ਰਮੁੱਖ ਦਾ ਕਹਿਣਾ ਹੈ ਕਿ ਵਿਭਾਗ ਨੇ ਸਿਜ ਤਰ੍ਹਾਂ ਭੇਦਭਾਅ ਦਾ ਤਰੀਕਾ ਅਪਨਾਇਆ ਹੈ ਅਜਿਹੀ ਸਥਿਤੀ ‘ਚ ਨਿਰਪੱਖ ਚੋਣਾਂ ਹੋਣਾ ਮੁਸ਼ਕਿਲ ਹੈ। ਇਸ ‘ਤੇ ਮਾਇਆਵਤੀ ਨੇ ਟਵੀਟ ਵੀ ਕੀਤਾ ਹੈ।
ਇੱਕ ਹੋਰ ਟਵੀਟ ‘ਚ ਮਾਇਆਵਤੀ ਨੇ ਕਿਹਾ, “ਜੇਕਰ ਅਜਿਹਾ ਹੀ ਭੇਦਭਾਅ ਅਤੇ ਬੀਜੇਪੀ ਨੈਤਾਵਾਂ ਲਈ ਚੋਣ ਕਮਿਸ਼ਨ ਦੀ ਅਨਦੇਖੀ ਅਤੇ ਗਲਤ ਮੇਹਰਬਾਨੀ ਜਾਰੀ ਰਹੇਗੀ ਤਾਂ ਫੇਰ ਇਨ੍ਹਾਂ ਚੋਣਾਂ ਦਾ ਆਜ਼ਾਦ ਅਤੇ ਨਿਰਪੱਖ ਹੋਣਾ ਮੁਸ਼ਕਿਲ ਹੈ। ਇਨ੍ਹਾਂ ਮਾਮਲਿਆ ‘ਚ ਜਨਤਾ ਦੀ ਬੇਚੈਨੀ ਦਾ ਹੱਲ ਕਿਵੇਂ ਹੋਵੇਗਾ? ਬੀਜੇਪੀ ਅੱਜ ਵੀ ਉਸੇ ਤਰ੍ਹਾਂ ਦੀ ਮਨਮਾਨੀ ਕਰਨ ‘ਤੇ ਤੁਲਿਆ ਹੈ ਜਿਵੇਂ ਉਹ ਹੁਣ ਤਕ ਕਰਦਾ ਆਇਆ ਹੈ, ਕਿਉਂ?”
ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ‘ਤੇ 72 ਘੰਟੇ ਦੀ ਰੋਕ ਤੋਂ ਬਾਅਦ ਵੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤੀਆਨਾਥ ਨੇ ਮੰਦਰਾਂ ਅਤੇ ਦਲਿਤਾਂ ਦੇ ਘਰਾਂ ਦਾ ਦੌਰਾ ਕੀਤਾ। ਜਿਸ ‘ਤੇ ਮਾਇਆਵਤੀ ਨੇ ਯੋਗੀ ‘ਤੇ ਨਿਸ਼ਾਨਾ ਸਾਧਿਆ। ਫਿਰਕੂ ਬਿਆਨਾਂ ਨੂੰ ਲੈ ਕੇ ਈਸੀ ਨੇ ਉੱਤਰਪ੍ਰਦੇਸ਼ ਦੇ ਚਾਰ ਨੇਤਾਵਾਂ ਯੋਗੀ, ਮਾਇਆਵਤੀ, ਮੇਨਕਾ ਗਾਂਧੀ ਅਤੇ ਆਜਮ ਖ਼ਾਨ ਦੇ ਚੋਣ ਪ੍ਰਚਾਰ ‘ਤੇ ਬੈਨ ਲਗਾਇਆ ਸੀ।चुनाव आयोग की पाबंदी का खुला उल्लंघन करके यूपी के सीएम योगी शहर- शहर व मन्दिरों में जाकर एवं दलित के घर बाहर का खाना खाने आदि का ड्रामा करके तथा उसको मीडिया में प्रचारित/प्रसारित करवाके चुनावी लाभ लेने का गलत प्रयास लगातार कर रहे हैं किन्तु आयोग उनके प्रति मेहरबान है, क्यों?
— Mayawati (@Mayawati) April 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)