Budget 2021: ਲਗਾਤਾਰ ਤਿੰਨ ਬਜਟ ਪੇਸ਼ ਕਰਨ ਵਾਲੇ ਪਹਿਲੇ ਵਿੱਤ ਮੰਤਰੀ ਬਣਨਗੇ ਨਿਰਮਲਾ ਸੀਤਾਰਮਨ, ਜਾਣੋ ਸਿਆਸੀ ਸਫ਼ਰ
ਪਿਤਾ ਦੀ ਨੌਕਰੀ ਰੇਲਵੇ 'ਚ ਸੀ ਇਸ ਕਾਰਨ ਉਨ੍ਹਾਂ ਦੇ ਟ੍ਰਾਂਸਫਰ ਹੁੰਦੇ ਰਹਿੰਦੇ ਸਨ। ਸਕੂਲ ਦੇ ਦਿਨਾਂ 'ਚ ਉਹ ਪਿਤਾ ਦੇ ਨਾਲ ਰਹਿੰਦੇ ਸਨ ਇਸ ਕਾਰਨ ਉਨ੍ਹਾਂ ਨੂੰ ਵੀ ਆਪਣੇ ਪਿਤਾ ਦੇ ਨਾਲ ਜਾਣਾ ਹੁੰਦਾ ਸੀ।
ਨਵੀਂ ਦਿੱਲੀ: ਹੱਥਾਂ 'ਚ ਲਾਲ ਝੋਲੀ, ਦੱਖਣੀ ਭਾਰਤੀ ਕਲਾਵਾਂ ਦੀ ਰਵਾਇਤੀ ਸਾੜੀ ਤੇ ਚਿਹਰੇ 'ਤੇ ਮੁਸਕਾਨ ਲਈ ਤਾਮਿਲਨਾਡੂ ਦੀ ਇਹ ਮਹਿਲਾ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਹੈ। ਆਪਣੀ ਸੂਝਬੂਝ, ਸੁਲਝੇ ਹੋਏ ਵਿਅਕਤੀਤਵ ਤੇ ਸਿਆਸੀ ਕੁਸ਼ਲਤਾ ਨਾਲ ਮੋਦੀ ਸਰਕਾਰ 'ਚ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਰਹੇ ਵਿੱਤ ਮੰਤਰੀ ਸੀਤਾਰਮਨ ਦੇਸ਼ ਦੀ ਪਹਿਲੀ ਵਿੱਤ ਮੰਤਰੀ ਹੈ।
ਜਵਾਹਰ ਲਾਲ ਨਹਿਰੂ (JNU) ਯੂਨੀਵਰਸਿਟੀ ਤੋਂ ਇਕਨੌਮਿਕਸ 'ਚ ਮਾਸਟਰਸ ਕਰਨ ਵਾਲੀ ਸੀਤਾਰਮਨ ਨੇ ਇੰਡੋ-ਯੂਰੋਪੀਅਨ ਟੈਕਸਟਾਈਲ ਟ੍ਰੇਡ 'ਚ ਆਪਣੀ ਰਿਸਰਚ ਕੀਤੀ ਤੇ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਤਾਮਿਲਨਾਡੂ ਦੇ ਤਿਰੂਚਿਰਾਪੱਲੀ ਤੋਂ ਪੜ੍ਹਾਈ ਸ਼ੁਰੂ ਕਰਨ ਵਾਲੀ ਨਿਰਮਲਾ ਨੂੰ ਸ਼ੁਰੂਆਤੀ ਦਿਨਾਂ 'ਚ ਕਾਫੀ ਸਕੂਲ ਬਦਲਣੇ ਪਏ।
ਪਿਤਾ ਦੀ ਨੌਕਰੀ ਰੇਲਵੇ 'ਚ ਸੀ ਇਸ ਕਾਰਨ ਉਨ੍ਹਾਂ ਦੇ ਟ੍ਰਾਂਸਫਰ ਹੁੰਦੇ ਰਹਿੰਦੇ ਸਨ। ਸਕੂਲ ਦੇ ਦਿਨਾਂ 'ਚ ਉਹ ਪਿਤਾ ਦੇ ਨਾਲ ਰਹਿੰਦੇ ਸਨ ਇਸ ਕਾਰਨ ਉਨ੍ਹਾਂ ਨੂੰ ਵੀ ਆਪਣੇ ਪਿਤਾ ਦੇ ਨਾਲ ਜਾਣਾ ਹੁੰਦਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸੂਬੇ ਦੇ ਕਈ ਸਕੂਲਾਂ 'ਚ ਪੜ੍ਹਨ ਦਾ ਮੌਕਾ ਮਿਲਿਆ।
ਬਹੁਤ ਜਲਦ ਪਾਰਟੀ 'ਚ ਬੁਲਾਰੇ
ਇਕੋਨੌਮਿਕਸ 'ਚ ਆਪਣੀ ਗ੍ਰੈਜੂਏਸ਼ਨ ਕਰਕੇ ਨਿਰਮਲਾ ਸੀਤਾਰਮਨ ਨੇ ਜੇਐਨਯੂ ਦੀ ਰਾਹ ਫੜ੍ਹੀ ਤੇ ਫਿਰ ਉੱਥੋਂ ਆਪਣੀ ਪੜ੍ਹਾਈ ਕਰਕੇ ਨਿੱਕਲੀ ਤਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਕ ਤੋਂ ਬਾਅਦ ਇਕ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਹੋਇਆਂ ਨਿਰਮਲਾ ਸੀਤਾਰਮਨ ਨੇ ਕਈ ਮੁਕਾਮ ਹਾਸਲ ਕੀਤੇ। ਸਾਲ 2008 'ਚ ਬੀਜੇਪੀ ਨਾਲ ਜੁੜਨ ਵਾਲੀ ਨਿਰਮਲਾ ਸੀਤਾਰਮਨ ਸਿਰਫ਼ 11 ਸਾਲ ਬਾਅਦ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ।
ਸਾਲ 2008 'ਚ ਸਿਆਸਤ 'ਚ ਐਂਟਰੀ ਲੈਣ ਤੋਂ ਦੋ ਸਾਲ ਬਾਅਅਦ ਯਾਨੀ 2010 'ਚ ਪਾਰਟੀ ਨੇ ਉਨ੍ਹਾਂ ਨੂੰ ਬੁਲਾਰੇ ਦੇ ਅਹੁਦੇ 'ਤੇ ਕੰਮ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਨੂੰ ਸੀਤਾਰਮਨ ਨੇ ਬਾਖੂਬੀ ਨਿਭਾਇਆ ਤੇ ਪਾਰਟੀ ਲੀਡਰਾਂ, ਵਰਕਰਾਂ ਤੋਂ ਲੈਕੇ ਮੀਡੀਆ ਜ਼ਰੀਏ ਦੇਸ਼ 'ਚ ਉਨ੍ਹਾਂ ਆਪਣੀ ਇਕ ਵੱਖਰੀ ਸਾਖ ਬਣਾਈ।
ਸ਼ਾਨਦਾਰ ਕੰਮ ਦਾ ਮੋਦੀ ਸਰਕਾਰ ਨੇ ਦਿੱਤਾ ਇਨਾਮ
ਸਾਲ 2014 'ਚ ਭਾਰਤੀ ਜਨਤਾ ਪਾਰਟੀ (BJP) ਦੀ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਵਣਜ ਤੇ ਉਦਯੋਗ ਮੰਤਰਾਲੇ ਦਾ ਕਾਰਜਭਾਰ ਸੌਂਪਿਆਂ। ਮੰਤਰੀ ਬਣਨ ਤੋਂ ਬਾਅਅਦ ਨਿਰਮਲਾ ਸੀਤਾਰਮਨ ਨੂੰ ਆਂਧਰਾ ਪ੍ਰਦੇਸ਼ ਦੇ ਕੋਟੇ ਤੋਂ ਰਾਜ ਸਭਾ ਭੇਜਿਆ ਗਿਆ।
ਸੀਤਾਰਮਨ ਨੂੰ ਵਣਜ ਤੇ ਉਦਯੋਗ ਮੰਤਰਾਲੇ 'ਚ ਸ਼ਾਨਦਾਰ ਕੰਮ ਕਰਨ ਦਾ ਇਨਾਮ ਮਿਲਿਆ ਤੇ ਤਿੰਨ ਸਤੰਬਰ, 2017 ਨੂੰ ਉਨ੍ਹਾਂ ਨੂੰ ਦੇਸ਼ ਦੀ ਰੱਖਿਆ ਦੀ ਵਾਗਡੋਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ 'ਚ ਨਿਰਮਲਾ ਸੀਤਾਰਮਨ ਨੂੰ ਰੱਖਿਆ ਮੰਤਰੀ ਬਣਾਇਆ ਗਿਆ। ਇੰਦਰਾ ਗਾਂਧੀ ਤੋਂ ਬਾਅਦ ਸੀਤਾਰਮਨ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ