Sports News: ਦਿੱਗਜ ਖਿਡਾਰੀ ਨੇ ਖੇਡ ਜਗਤ ਨੂੰ ਕਿਹਾ ਅਲਵਿਦਾ, ਹਾਰ ਨਾਲ ਖਤਮ ਕੀਤਾ ਕਰੀਅਰ
Tennis Star Rafael Nadal Retirement: ਰਾਫੇਲ ਨਡਾਲ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ। ਸਪੈਨ ਦੇ ਟੈਨਿਸ ਸਟਾਰ ਨੇ ਡੇਵਿਡ ਕੱਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੈਨਿਸ ਦਿੱਗਜ
Tennis Star Rafael Nadal Retirement: ਰਾਫੇਲ ਨਡਾਲ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ। ਸਪੈਨ ਦੇ ਟੈਨਿਸ ਸਟਾਰ ਨੇ ਡੇਵਿਡ ਕੱਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੈਨਿਸ ਦਿੱਗਜ ਨੇ ਪਿਛਲੇ ਮਹੀਨੇ ਯਾਨੀ ਅਕਤੂਬਰ 'ਚ ਹੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਡੇਵਿਸ ਕੱਪ 'ਚ ਆਪਣਾ ਆਖਰੀ ਮੈਚ ਖੇਡਣ ਦੀ ਗੱਲ ਕਹੀ ਸੀ।
ਡੇਵਿਡ ਕੱਪ 'ਚ ਨਡਾਲ ਨੇ ਮੰਗਲਵਾਰ ਨੂੰ ਨੀਦਰਲੈਂਡ ਦੇ ਬੋਟਿਕ ਵੈਨ ਡੀ ਜ਼ਿਡਸਚੁਲਪ ਦੇ ਖਿਲਾਫ ਆਖਰੀ ਮੈਚ ਖੇਡਿਆ। ਮੈਚ ਵਿੱਚ ਨਡਾਲ ਨੂੰ ਬੋਟਿਕ ਵੈਨ ਡੀ ਨੇ ਸਿੱਧੇ ਸੈੱਟਾਂ ਵਿੱਚ 6-4, 6-4 ਨਾਲ ਹਰਾਇਆ। ਨਡਾਲ ਨੇ ਮੈਚ ਦੇ ਦੂਜੇ ਸੈੱਟ 'ਚ ਵਾਪਸੀ ਕੀਤੀ ਪਰ ਆਖਿਰਕਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ 38 ਸਾਲਾ ਨਡਾਲ ਨੇ 22 ਗ੍ਰੈਂਡ ਸਲੈਮ ਸਿੰਗਲ ਖਿਤਾਬ ਨਾਲ ਸੰਨਿਆਸ ਲੈ ਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਟੈਨਿਸ ਵਿੱਚ ਵੀ ਕਈ ਉਪਲਬਧੀਆਂ ਹਾਸਲ ਕੀਤੀਆਂ। ਆਪਣੇ ਕਰੀਅਰ ਦੇ ਅੰਤ ਵਿੱਚ, ਨਡਾਲ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਸਨੂੰ ਉਸਦੇ ਅਥਲੈਟਿਕ ਅਤੇ ਨਿੱਜੀ ਗੁਣਾਂ ਲਈ ਯਾਦ ਕੀਤਾ ਜਾਵੇ।
ਨਡਾਲ ਨੇ ਕਿਹਾ, "ਮੈਂ ਮਨ ਦੀ ਸ਼ਾਂਤੀ ਨਾਲ ਜਾ ਰਿਹਾ ਹਾਂ ਕਿ ਮੈਂ ਇੱਕ ਵਿਰਾਸਤ ਛੱਡੀ ਹੈ, ਜੋ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਇੱਕ ਨਿੱਜੀ ਵਿਰਾਸਤ ਹੈ।"
ਨਡਾਲ ਨੇ ਅੱਗੇ ਕਿਹਾ, "ਟਾਈਟਲਸ, ਨੰਬਰ ਉੱਥੇ ਹੈ। ਪਰ ਜਿਸ ਤਰ੍ਹਾਂ ਨਾਲ ਮੈਂ ਜ਼ਿਆਦਾ ਯਾਦ ਕੀਤਾ ਜਾਣਾ ਚਾਹੁੰਦਾ ਹਾਂ, ਉਹ ਇੱਕ ਚੰਗੇ ਇਨਸਾਨ ਦੇ ਰੂਪ ਵਿੱਚ ਹੈ, ਇੱਕ ਬੱਚਾ ਜਿਸਨੇ ਆਪਣੇ ਸੁਪਨਿਆਂ ਨੂੰ ਫਾਲੋ ਕੀਤਾ ਅਤੇ ਜਿੰਨੇ ਮੈਂ ਸੁਪਨੇ ਦੇਖੇ ਸੀ ਉਸ ਤੋਂ ਕਿਤੇ ਜ਼ਿਆਦਾ ਹਾਸਿਲ ਕੀਤਾ।"
ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਨਾਮ
ਹੁਣ ਤੱਕ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਦਾ ਰਿਕਾਰਡ ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਦੇ ਨਾਮ ਹੈ। ਜੋਕੋਵਿਚ ਨੇ ਕੁੱਲ 24 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਇਸ ਤੋਂ ਬਾਅਦ ਸੂਚੀ 'ਚ ਦੂਜਾ ਨਾਂ ਰਾਫੇਲ ਨਡਾਲ ਦਾ ਆਉਂਦਾ ਹੈ, ਜਿਨ੍ਹਾਂ ਨੇ 22 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਇਸ ਤੋਂ ਅੱਗੇ ਵਧਦੇ ਹੋਏ ਸਵਿਸ ਲੀਜੈਂਡ ਰੋਜਰ ਫੈਡਰਰ ਦਾ ਨਾਂ ਸਾਹਮਣੇ ਆਉਂਦਾ ਹੈ, ਜਿਸ ਨੇ ਆਪਣੇ ਕਰੀਅਰ 'ਚ 20 ਗ੍ਰੈਂਡ ਸਲੈਮ ਜਿੱਤੇ।
ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲੇ ਟੈਨਿਸ ਸਿਤਾਰੇ (ਪੁਰਸ਼)
24 ਖਿਤਾਬ - ਨੋਵਾਕ ਜੋਕੋਵਿਚ
22 ਖਿਤਾਬ - ਰਾਫੇਲ ਨਡਾਲ
20 ਖਿਤਾਬ - ਰੋਜਰ ਫੈਡਰਰ
14 ਖ਼ਿਤਾਬ - ਪੀਟ ਸੈਮਪ੍ਰਾਸ
12 ਟਾਈਟਲ - ਰਾਏ ਐਮਰਸਨ।