Budget 2022: ਤਨਖਾਹਦਾਰਾਂ-ਪੈਨਸ਼ਨਰਾਂ 'ਤੇ ਘੱਟ ਸਕਦਾ ਟੈਕਸ ਦਾ ਬੋਝ , ਬਜਟ 'ਚ ਵੱਧ ਸਕਦੀ ਸਟੈਂਡਰਡ ਕਟੌਤੀ ਦੀ ਸੀਮਾ
ਸਰਕਾਰ ਇਸ ਸਾਲ ਪੇਸ਼ ਹੋਣ ਵਾਲੇ ਕੇਂਦਰੀ ਬਜਟ 'ਚ ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਤਨਖਾਹਦਾਰ ਵਰਗ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ।
Budget 2022-23: ਸਰਕਾਰ ਇਸ ਸਾਲ ਪੇਸ਼ ਹੋਣ ਵਾਲੇ ਕੇਂਦਰੀ ਬਜਟ 'ਚ ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਤਨਖਾਹਦਾਰ ਵਰਗ ਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ 1 ਫ਼ਰਵਰੀ, 2022 ਨੂੰ ਪੇਸ਼ ਹੋਣ ਵਾਲੇ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਟੈਂਡਰਡ ਡਿਡਕਸ਼ਨ ਦੀ ਸੀਮਾ 'ਚ ਵਾਧਾ ਕਰਨ ਦਾ ਐਲਾਨ ਕਰ ਸਕਦੇ ਹਨ ਤਾਂ ਜੋ ਟੈਕਸ ਦਾਤਾਵਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦਿੱਤੀ ਜਾ ਸਕੇ ਤੇ ਟੈਕਸ ਦੇ ਬੋਝ ਨੂੰ ਘੱਟ ਕੀਤਾ ਜਾ ਸਕੇ।
75000 ਰੁਪਏ ਹੋ ਸਕਦੀ ਸਟੈਂਡਰਡ ਡਿਡਕਸ਼ਨ ਦੀ ਲਿਮਟ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਸਟੈਂਡਰਡ ਡਿਡਕਸ਼ਨ ਲਿਮਟ ਮੌਜੂਦਾ 50,000 ਰੁਪਏ ਤੋਂ ਵਧਾ ਕੇ 75,000 ਰੁਪਏ ਕਰ ਸਕਦੇ ਹਨ, ਮਤਲਬ ਸਿੱਧੇ ਤੌਰ 'ਤੇ 50 ਫੀਸਦੀ ਤੱਕ ਵਧਾਈ ਜਾ ਸਕਦੀ ਹੈ। ਦਰਅਸਲ, ਬਿਜ਼ਨੈਸ ਚੈਂਬਰ ਤੋਂ ਇਲਾਵਾ ਕਈ ਅਰਥ ਸ਼ਾਸਤਰੀਆਂ ਨੇ ਵਿੱਤ ਮੰਤਰੀ ਨੂੰ ਟੈਕਸਪੇਅਰਾਂ 'ਤੇ ਟੈਕਸ ਦਾ ਬੋਝ ਘਟਾਉਣ ਲਈ ਸਟੈਂਡਰਡ ਡਿਡਕਸ਼ਨ ਦੀ ਲਿਮਟ ਵਧਾਉਣ ਦੀ ਬੇਨਤੀ ਕੀਤੀ ਸੀ।
ਕੋਰੋਨਾ ਕਾਰ 'ਚ ਵਧਿਆ ਤਨਖਾਹਦਾਰਾਂ ਦਾ ਖ਼ਰਚ
ਕੋਰੋਨਾ ਮਹਾਂਮਾਰੀ ਦੌਰਾਨ ਤਨਖਾਹਦਾਰਾਂ ਨੂੰ ਵਰਕ ਫਰਾਮ ਹੋਮ ਦੇ ਤਹਿਤ ਦਫ਼ਤਰੀ ਕੰਮ ਘਰ ਤੋਂ ਕਰਨਾ ਪੈਂਦਾ ਹੈ। ਇਸ ਕਾਰਨ ਤਨਖ਼ਾਹਦਾਰਾਂ ਦੇ ਬਿਜਲੀ ਬਿੱਲ, ਇੰਟਰਨੈੱਟ ਦੇ ਖਰਚੇ ਵੱਧ ਗਏ ਹਨ। ਬੱਚਿਆਂ ਦੀ ਘਰੋਂ ਆਨਲਾਈਨ ਕਲਾਸਾਂ ਲੱਗਣ ਕਾਰਨ ਟੈਕਸਦਾਤਾਵਾਂ ਦੇ ਖ਼ਰਚੇ 'ਚ ਵਾਧਾ ਹੋਇਆ ਹੈ।
ਮਹਿੰਗਾਈ ਤੋਂ ਪ੍ਰੇਸ਼ਾਨ
ਕੋਰੋਨਾ ਕਾਰਨ ਸਿਹਤ ਸੇਵਾਵਾਂ 'ਤੇ ਖਰਚਾ ਵੀ ਵਧ ਗਿਆ ਹੈ, ਜਿਸ ਤੋਂ ਮਹਿੰਗਾਈ ਅਸਮਾਨ ਨੂੰ ਛੋਹ ਰਹੀ ਹੈ। ਪੈਟਰੋਲ-ਡੀਜ਼ਲ ਤੋਂ ਲੈ ਕੇ ਸਬਜ਼ੀ ਵਾਲਾ ਤੇਲ ਅਤੇ ਐਲਪੀਜੀ, ਪੀਐਨਜੀ, ਸੀਐਨਜੀ ਦੀਆਂ ਕੀਮਤਾਂ 'ਚ ਵੀ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਲਈ ਵਿੱਤ ਮੰਤਰੀ ਤੋਂ ਸਟੈਂਡਰਡ ਡਿਡਕਸ਼ਨ ਦੀ ਲਿਮਿਟ ਮੌਜੂਦਾ ਪੱਧਰ ਤੋਂ ਵਧਾਉਣ ਦੀ ਮੰਗ ਹੈ। ਕੋਰੋਨਾ ਕਾਲ ਦੌਰਾਨ ਕਈ ਦੇਸ਼ਾਂ 'ਚ ਘਰਾਂ 'ਚ ਦਫ਼ਤਰ ਬਣਾਉਣ 'ਤੇ ਵਧੇ ਖਰਚੇ ਦੇ ਮੱਦੇਨਜ਼ਰ ਟੈਕਸ ਦਾਤਾਵਾਂ ਨੂੰ ਟੈਕਸ ਛੋਟ ਦਿੱਤੀ ਗਈ ਹੈ, ਜਿਸ ਨੂੰ ਭਾਰਤ 'ਚ ਵੀ ਬਜਟ 'ਚ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
2018 'ਚ ਲਾਗੂ ਹੋਇਆ ਸਟੈਂਡਰਡ ਡਿਡਕਸ਼ਨ
ਮੌਜੂਦਾ ਸਮੇਂ 'ਚ ਟੈਕਸਦਾਤਾਵਾਂ ਦੀ ਕੁੱਲ ਆਮਦਨ 'ਚ 50,000 ਰੁਪਏ ਤੱਕ ਮਿਆਰੀ ਕਟੌਤੀ ਦਾ ਪ੍ਰਬੰਧ ਹੈ। 2018 'ਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ 'ਚ ਮਿਆਰੀ ਕਟੌਤੀ ਲਾਗੂ ਕੀਤੀ ਸੀ, ਜਦੋਂ ਮਿਆਰੀ ਕਟੌਤੀ ਦੀ ਸੀਮਾ 40,000 ਰੁਪਏ ਸੀ, ਪਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਹ ਅੰਤਰਿਮ ਬਜਟ ਪੇਸ਼ ਕਰ ਰਹੇ ਸਨ ਤਾਂ ਤਤਕਾਲੀ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਇਸ ਸੀਮਾ ਨੂੰ ਵਧਾ ਕੇ 50,000 ਰੁਪਏ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਟਵਿੱਟਰ ਅਕਾਊਂਟ ਹੈਕ , Bitcoin ਦਾ ਲਿੰਕ ਸ਼ੇਅਰ ਕਰਦੇ ਹੋਏ ਲਿਖਿਆ- Something Amazing
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490