ਪੜਚੋਲ ਕਰੋ
Advertisement
ABP CVoter Survey : ਵਿਰੋਧੀ ਗਠਜੋੜ ਦਾ ਨਾਮ I.N.D.I.A. ਰੱਖਣਾ ਸਹੀ ਜਾਂ ਗਲਤ ? ਸਰਵੇ 'ਚ ਲੋਕਾਂ ਦੇ ਹੈਰਾਨ ਕਰਨ ਵਾਲੇ ਜਵਾਬ
ABP News C Voter Survey On Opposition Alliance : ਲੋਕ ਸਭਾ ਚੋਣਾਂ-2024 ਹੋਣ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ 'ਚ ਵਿਰੋਧੀ ਪਾਰਟੀਆਂ ਨੇ ਭਾਜਪਾ ਖਿਲਾਫ
ABP News C Voter Survey On Opposition Alliance : ਲੋਕ ਸਭਾ ਚੋਣਾਂ-2024 ਹੋਣ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ 'ਚ ਵਿਰੋਧੀ ਪਾਰਟੀਆਂ ਨੇ ਭਾਜਪਾ ਖਿਲਾਫ ਮਹਾਗਠਜੋੜ ਬਣਾ ਲਿਆ ਹੈ। 17-18 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਈ ਵਿਰੋਧੀ ਪਾਰਟੀਆਂ ਦੀ ਦੂਜੀ ਮੀਟਿੰਗ ਵਿੱਚ ਇਸ ਗਠਜੋੜ ਨੂੰ INDIA ਦਾ ਨਾਮ ਦਿੱਤਾ ਗਿਆ ਹੈ। ਹੁਣ ਸੀ-ਵੋਟਰ ਨੇ ਏਬੀਪੀ ਨਿਊਜ਼ ਲਈ ਇਸ ਸਬੰਧੀ ਆਲ ਇੰਡੀਆ ਸਰਵੇ ਕੀਤਾ ਹੈ।
ਇਸ ਸਰਵੇ 'ਚ ਵਿਰੋਧੀ ਗਠਜੋੜ ਦੇ ਨਾਂ 'ਤੇ ਸਵਾਲ ਪੁੱਛਿਆ ਗਿਆ ਸੀ। ਇਹ ਪੁੱਛਿਆ ਗਿਆ ਕਿ ਵਿਰੋਧੀ ਗਠਜੋੜ ਨੂੰ I.N.D.I.A ਦਾ ਨਾਮ ਦੇਣਾ ਸਹੀ ਹੈ ਜਾਂ ਗਲਤ? ਇਸ ਸਵਾਲ 'ਤੇ ਬਹੁਤ ਹੀ ਹੈਰਾਨ ਕਰਨ ਵਾਲੇ ਜਵਾਬ ਮਿਲੇ ਹਨ। ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 49 ਫੀਸਦੀ ਦਾ ਮੰਨਣਾ ਹੈ ਕਿ ਇਹ 'ਸਹੀ' ਨਾਂ ਹੈ, ਜਦਕਿ 39 ਫੀਸਦੀ ਦਾ ਕਹਿਣਾ ਹੈ ਕਿ 'ਗਲਤ' ਨਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 12 ਫੀਸਦੀ ਲੋਕਾਂ ਨੇ 'ਪਤਾ ਨਹੀਂ' ਜਵਾਬ ਦਿੱਤਾ।
ਵਿਰੋਧੀ ਗਠਜੋੜ ਦਾ ਨਾਮ I.N.D.I.A. ਰੱਖਣਾ ਸਹੀ ਜਾਂ ਗਲਤ?
(ਸਰੋਤ- ਸੀ ਵੋਟਰ)
ਸਹੀ - 49%
ਗਲਤ - 39%
ਪਤਾ ਨਹੀਂ - 12%
(ਸਰੋਤ- ਸੀ ਵੋਟਰ)
ਸਹੀ - 49%
ਗਲਤ - 39%
ਪਤਾ ਨਹੀਂ - 12%
ਗਠਜੋੜ ਦੇ ਨਾਂ 'ਤੇ ਭਾਜਪਾ ਨੂੰ ਸਾਧਿਆ ਨਿਸ਼ਾਨਾ
ਵਿਰੋਧੀ ਪਾਰਟੀਆਂ ਦੀ ਬੈਠਕ 'ਚ ਗਠਜੋੜ ਦਾ ਨਾਂਇੰਡੀਆ ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਨੇ ਇਸ ਨੂੰ ਲੈ ਕੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ, 'ਸਾਡਾ ਸੰਘਰਸ਼ ਇੰਡੀਆ ਅਤੇ ਭਾਰਤ ਦੇ ਆਲੇ-ਦੁਆਲੇ ਕੇਂਦਰਿਤ ਹੈ। ਅੰਗਰੇਜ਼ਾਂ ਨੇ ਸਾਡਾ ਨਾਂ ਇੰਡੀਆ ਰੱਖਿਆ ਅਤੇ ਕਾਂਗਰਸ ਨੇ ਇਸ ਨੂੰ ਸਹੀ ਮੰਨਿਆ। ਸਾਨੂੰ ਆਪਣੇ ਆਪ ਨੂੰ ਇਸ ਬਸਤੀਵਾਦੀ ਵਿਰਾਸਤ ਤੋਂ ਮੁਕਤ ਕਰਵਾਉਣਾ ਹੋਵੇਗਾ।"
ਰਾਹੁਲ ਗਾਂਧੀ ਦਾ ਬਿਆਨ
ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੰਡੀਆ ਦਾ ਨਾਂ ਲੈਂਦੇ ਹੋਏ ਕਿਹਾ ਕਿ ਹੁਣ ਲੜਾਈ 'ਇੰਡੀਆ ਅਤੇ ਨਰਿੰਦਰ ਮੋਦੀ' ਵਿਚਾਲੇ ਹੈ ਅਤੇ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਕੌਣ ਜਿੱਤੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਕੋਈ ਇੰਡੀਆ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਕੌਣ ਜਿੱਤਦਾ ਹੈ।
ਨੋਟ : ਸੀ-ਵੋਟਰ ਨੇ ਇਹ ਸਰਵੇਖਣ abp ਨਿਊਜ਼ ਲਈ ਕੀਤਾ ਹੈ। ਸਰਵ ਦੇ ਨਤੀਜੇ ਸਿਰਫ਼ ਲੋਕਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ 'ਤੇ ਅਧਾਰਤ ਹਨ। ਇਸ ਸਰਵੇ 'ਚ 2 ਹਜ਼ਾਰ 664 ਲੋਕਾਂ ਦੀ ਰਾਏ ਲਈ ਗਈ ਹੈ। ਇਹ ਸਰਵੇਖਣ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੀਤਾ ਗਿਆ ਹੈ। ਇਸ ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਹੈ। ਏਬੀਪੀ ਨਿਊਜ਼ ਇਸ ਲਈ ਜ਼ਿੰਮੇਵਾਰ ਨਹੀਂ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
Advertisement