ਦਿੱਲੀ ਤੋਂ ਪੁਣੇ ਜਾ ਰਹੀ ਸਪਾਈਸਜੈੱਟ ਦੀ ਉਡਾਣ ਵਿੱਚ ਬੰਬ ਹੋਣ ਦੀ ਧਮਕੀ, ਜਹਾਜ਼ ਦੀ ਤਲਾਸ਼ੀ ਜਾਰੀ
ਦਿੱਲੀ ਪੁਲਿਸ ਦਾ ਕਹਿਣਾ ਹੈ, "ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਪਰ SOP ਦੇ ਅਨੁਸਾਰ ਸੁਰੱਖਿਆ ਅਭਿਆਸ ਦੀ ਪਾਲਣਾ ਕੀਤੀ ਜਾਵੇਗੀ।
Delhi Airport: ਦਿੱਲੀ-ਪੁਣੇ ਸਪਾਈਸਜੈੱਟ ਦੀ ਉਡਾਣ 'ਤੇ ਬੰਬ ਦੀ ਧਮਕੀ ਹੋਣ ਦਾ ਦਾਅਵਾ ਕਰਨ ਵਾਲੀ ਫ਼ੋਨ ਕਾਲ ਤੋਂ ਬਾਅਦ ਤਲਾਸ਼ੀ ਲਈ ਜਾ ਰਹੀ ਹੈ। ਜਹਾਜ਼ ਨੇ ਅੱਜ ਸ਼ਾਮ 6.30 ਵਜੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ। ਬੰਬ ਦੀ ਧਮਕੀ ਬਾਰੇ ਕਾਲ ਮਿਲਣ 'ਤੇ, ਏਅਰਲਾਈਨ ਦੇ ਅਧਿਕਾਰੀਆਂ ਨੇ ਬੋਰਡਿੰਗ ਬੰਦ ਕਰ ਦਿੱਤੀ ਅਤੇ ਬੰਬ ਸਕੁਐਡ ਨੂੰ ਬੁਲਾਇਆ।
ਦਿੱਲੀ ਪੁਲਿਸ ਨੇ ਦੱਸਿਆ ਕਿ ਟੇਕ ਆਫ ਤੋਂ ਪਹਿਲਾਂ ਸਪਾਈਸਜੈੱਟ ਦੀ ਦਿੱਲੀ ਤੋਂ ਪੁਣੇ ਜਾ ਰਹੀ ਫਲਾਈਟ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਸੀ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸੀਆਈਐਸਐਫ ਅਤੇ ਦਿੱਲੀ ਪੁਲਿਸ ਅਲਰਟ 'ਤੇ ਹੈ। ਦਿੱਲੀ ਏਅਰਪੋਰਟ 'ਤੇ ਫਲਾਈਟ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਪਰ SOP ਦੇ ਅਨੁਸਾਰ ਸੁਰੱਖਿਆ ਅਭਿਆਸ ਕੀਤਾ ਜਾਵੇਗਾ।
ਸੋਮਵਾਰ ਨੂੰ ਸਾਹਮਣੇ ਆਇਆ ਸੀ ਅਜਿਹਾ ਹੀ ਮਾਮਲਾ
ਇਸ ਤੋਂ ਪਹਿਲਾਂ ਸੋਮਵਾਰ 9 ਜਨਵਰੀ ਨੂੰ ਜਹਾਜ਼ 'ਚ ਬੰਬ ਹੋਣ ਦੀ ਸੂਚਨਾ 'ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਮਾਸਕੋ ਤੋਂ ਗੋਆ ਜਾ ਰਹੀ 'ਅਜ਼ੂਰ ਏਅਰ' ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਹੋਈ। ਹਾਲਾਂਕਿ ਤਲਾਸ਼ੀ ਤੋਂ ਬਾਅਦ ਜਹਾਜ਼ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ, ਜਿਸ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਜਹਾਜ਼ ਗੁਜਰਾਤ ਤੋਂ ਰਵਾਨਾ ਹੋ ਕੇ ਗੋਆ ਪਹੁੰਚਿਆ।
A call regarding a bomb in Pune-bound Spicejet flight from Delhi was received before the takeoff. CISF & Delhi Police are on alert. Flight being checked at Delhi Airport: Delhi Police pic.twitter.com/nQLrtSOqlv
— ANI (@ANI) January 12, 2023
ਕੁਝ ਵੀ ਸ਼ੱਕੀ ਨਹੀਂ ਮਿਲਿਆ
ਅਧਿਕਾਰੀਆਂ ਨੇ ਦੱਸਿਆ ਸੀ ਕਿ ਜਹਾਜ਼ 'ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਐੱਨਐੱਸਜੀ ਅਤੇ ਸਥਾਨਕ ਪੁਲਸ ਦੀਆਂ ਟੀਮਾਂ ਨੇ ਤਲਾਸ਼ੀ ਲਈ, ਜਿਸ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 236 ਯਾਤਰੀ ਅਤੇ ਅਮਲੇ ਦੇ ਅੱਠ ਮੈਂਬਰ ਸਵਾਰ ਸਨ।