ਪੜਚੋਲ ਕਰੋ
Advertisement
ਪ੍ਰਧਾਨ ਦੀਆਂ ਚੋਣਾਂ 'ਚ ਉਮੀਦਵਾਰ ਨੂੰ ਮਿਲੀ ਸਿਰਫ਼ 1 ਵੋਟ, ਰੋਂਦੇ ਹੋਏ ਕਿਹਾ - 'ਘਰ ਦੇ 12 ਲੋਕਾਂ ਨੇ ਵੀ ਦਿੱਤਾ ਧੋਖਾ'
ਭਾਰਤ ਵਿੱਚ ਗੁਜਰਾਤ ਗ੍ਰਾਮ ਪੰਚਾਇਤ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਦੇ ਨਤੀਜਿਆਂ 'ਚ ਇਕ ਉਮੀਦਵਾਰ ਨੂੰ ਸਿਰਫ਼ 1 ਵੋਟ ਮਿਲੀ ਹੈ।
ਸੂਰਤ : ਭਾਰਤ 'ਚ ਕਿਸੇ ਚੋਣ ਵਿੱਚ ਉਮੀਦਵਾਰ ਬਣਨਾ ਸਨਮਾਨ ਤੇ ਵੱਕਾਰ ਦਾ ਸਵਾਲ ਹੈ। ਲੋਕ ਬਹੁਤ ਸੋਚ-ਸਮਝ ਕੇ ਚੋਣਾਂ ਲੜਦੇ ਹਨ। ਖ਼ਾਸ ਕਰਕੇ ਜਦੋਂ ਪੰਚਾਇਤ ਦੀ ਚੋਣ ਹੁੰਦੀ ਹੈ ਤਾਂ ਪਿੰਡ ਦੇ ਲੋਕ ਆਪਣੀ ਇੱਜ਼ਤ ਲਈ ਚੋਣਾਂ 'ਚ ਹਰ ਤਰ੍ਹਾਂ ਦੇ ਯਤਨ ਕਰਦੇ ਹਨ। ਚੋਣ ਹਾਰਨ ਦਾ ਮਤਲਬ ਹੈ ਕਿ ਲੋਕ ਇਸ ਨੂੰ ਪਿੰਡ 'ਚ ਆਪਣਾ ਵੱਕਾਰ ਗੁਆਉਣਾ ਸਮਝਦੇ ਹਨ। ਹਾਲ ਹੀ 'ਚ ਭਾਰਤ ਵਿੱਚ ਗੁਜਰਾਤ ਗ੍ਰਾਮ ਪੰਚਾਇਤ ਚੋਣਾਂ ਹੋਈਆਂ। ਇਨ੍ਹਾਂ ਚੋਣਾਂ ਦੇ ਨਤੀਜਿਆਂ 'ਚ ਇਕ ਉਮੀਦਵਾਰ ਨੂੰ ਸਿਰਫ਼ 1 ਵੋਟ ਮਿਲੀ ਹੈ।
ਜਾਣਕਾਰੀ ਮੁਤਾਬਕ ਇਸ ਉਮੀਦਵਾਰ ਦਾ ਨਾਂਅ ਸੰਤੋਸ਼ ਹੈ। ਸੰਤੋਸ਼ ਨੇ ਸਰਪੰਚ ਦੇ ਅਹੁਦੇ ਲਈ ਚੋਣ ਲੜੀ ਸੀ। ਸੰਤੋਸ਼ ਵਾਪੀ ਜ਼ਿਲ੍ਹੇ ਦੇ ਪਿੰਡ ਛਾਵਲਾ 'ਚ ਸਰਪੰਚ ਦੇ ਉਮੀਦਵਾਰ ਸਨ। ਜਦੋਂ ਚੋਣ ਨਤੀਜੇ ਆਏ ਤਾਂ ਸੰਤੋਸ਼ ਦੇ ਹੋਸ਼ ਉੱਡ ਗਏ। ਉਨ੍ਹਾਂ ਨੂੰ ਚੋਣ 'ਚ ਸਿਰਫ਼ 1 ਵੋਟ ਮਿਲੀ। ਇਹ ਨੰਬਰ ਸੰਤੋਸ਼ ਲਈ ਸਭ ਤੋਂ ਜ਼ਿਆਦਾ ਸ਼ਰਮਨਾਕ ਇਸ ਲਈ ਵੀ ਬਣ ਗਿਆ, ਕਿਉਂਕਿ ਉਨ੍ਹਾਂ ਦੇ ਘਰ 'ਚ 12 ਮੈਂਬਰ ਸਨ। ਅਜਿਹੇ 'ਚ ਸੰਤੋਸ਼ ਨੂੰ ਉਮੀਦ ਸੀ ਕਿ ਉਸ ਨੂੰ ਘੱਟੋ-ਘੱਟ 12 ਵੋਟਾਂ ਮਿਲਣਗੀਆਂ। ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹੀ ਉਨ੍ਹਾਂ ਨੂੰ ਧੋਖਾ ਦੇ ਦਿੱਤਾ।
ਸਿਰਫ਼ ਆਪਣਾ ਵੋਟ ਹੀ ਮਿਲਿਆ

ਸੰਤੋਸ਼ ਨੇ ਸਰਪੰਚ ਦੇ ਅਹੁਦੇ ਲਈ ਚੋਣ ਲੜੀ ਸੀ। ਉਨ੍ਹਾਂ ਨੂੰ ਇਸ ਗੱਲ ਦਾ ਅਫ਼ਸੋਸ ਨਹੀਂ ਕਿ ਪਿੰਡ 'ਚ ਕਿਸੇ ਨੇ ਉਸ ਨੂੰ ਵੋਟ ਨਹੀਂ ਪਾਈ। ਉਨ੍ਹਾਂ ਦੇ ਘਰ ਦੇ 12 ਲੋਕਾਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨੂੰ ਵੋਟ ਨਹੀਂ ਪਾਈ। 1 ਵੋਟ ਜੋ ਸੰਤੋਸ਼ ਨੂੰ ਮਿਲੀ ਉਹ ਉਨ੍ਹਾਂ ਦੀ ਆਪਣੀ ਸੀ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਦੇਖ ਕੇ ਉਹ ਮਤਦਾਨ ਕੇਂਦਰ 'ਚ ਹੀ ਰੋਣ ਲੱਗ ਪਏ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਇਹ ਹੈ ਪੂਰਾ ਗਣਿਤ
ਦੱਸ ਦੇਈਏ ਕਿ ਇਸ ਵਾਰ 8 ਹਜ਼ਾਰ 686 ਗ੍ਰਾਮ ਪੰਚਾਇਤਾਂ ਲਈ ਚੋਣਾਂ ਹੋਈਆਂ ਸਨ। 48 ਹਜ਼ਾਰ 573 ਵਾਰਡ ਅਜਿਹੇ ਸਨ, ਜਿਨ੍ਹਾਂ 'ਚ ਲਗਭਗ 27 ਹਜ਼ਾਰ 200 ਸਰਪੰਚ ਉਮੀਦਵਾਰਾਂ ਦੀ ਕਿਸਮਤ 37 ਹਜ਼ਾਰ ਪੋਲਿੰਗ ਡੱਬਿਆਂ 'ਚ ਬੰਦ ਹੋਈ ਸੀ। ਇਨ੍ਹਾਂ ਤੋਂ ਇਲਾਵਾ 1 ਲੱਖ 19 ਹਜ਼ਾਰ 998 ਉਮੀਦਵਾਰਾਂ ਨੇ ਪੰਚਾਇਤ ਮੈਂਬਰ ਬਣਨ ਲਈ ਚੋਣ ਲੜੀ ਸੀ। ਦੱਸ ਦੇਈਏ ਕਿ ਇਕ ਵਿਅਕਤੀ ਬਿਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਦੇ ਆਪਣੇ ਪੈਸੇ ਨਾਲ ਗ੍ਰਾਮ ਪੰਚਾਇਤ ਦੀ ਚੋਣ ਲੜਦਾ ਹੈ। ਪੰਚਾਇਤੀ ਚੋਣਾਂ 'ਚ ਇਕ ਵੋਟਰ 2 ਵੋਟਾਂ ਪਾ ਸਕਦਾ ਹੈ। ਇਕ ਸਰਪੰਚ ਲਈ ਅਤੇ ਦੂਜਾ ਉਸ ਦੇ ਵਾਰਡ ਦੇ ਪੰਚਾਇਤ ਮੈਂਬਰ ਲਈ।
ਇਹ ਵੀ ਪੜ੍ਹੋ : Corona Third Wave: ਫਰਵਰੀ 'ਚ ਸਿਖਰ 'ਤੇ ਹੋਏਗਾ ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ, IIT ਕਾਨਪੁਰ ਦੇ ਖੋਜੀਆਂ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement