ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਭਿਆਨਕ ਟੱਕਰ ਤੋਂ ਬਾਅਦ ਕਾਰ 'ਚ ਬਲਾਸਟ , ਜ਼ਿੰਦਾ ਸੜੇ 2 ਨੌਜਵਾਨ , ਤੀਜਾ ਗੰਭੀਰ ਜ਼ਖਮੀ
Mandi News : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਧਰ ਇਲਾਕੇ 'ਚ ਬੁੱਧਵਾਰ ਰਾਤ ਨੂੰ ਹੋਏ ਸੜਕ ਹਾਦਸੇ 'ਚ ਦੋ ਨੌਜਵਾਨ ਜ਼ਿੰਦਾ ਸੜ ਗਏ ਹਨ। ਪਧਰ-ਜੋਗਿੰਦਰਨਗਰ ਵਾਇਆ ਨੌਹਾਲੀ ਹਾਈਵੇਅ 'ਤੇ ਡਮੇਲਾ ਨੇੜੇ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਕਾਰ 'ਚ ਬਲਾਸਟ
![ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਭਿਆਨਕ ਟੱਕਰ ਤੋਂ ਬਾਅਦ ਕਾਰ 'ਚ ਬਲਾਸਟ , ਜ਼ਿੰਦਾ ਸੜੇ 2 ਨੌਜਵਾਨ , ਤੀਜਾ ਗੰਭੀਰ ਜ਼ਖਮੀ Car Blast after Collision in the market of Himachal Pradesh, Two youths burnt alive, the third was Seriously injured ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਭਿਆਨਕ ਟੱਕਰ ਤੋਂ ਬਾਅਦ ਕਾਰ 'ਚ ਬਲਾਸਟ , ਜ਼ਿੰਦਾ ਸੜੇ 2 ਨੌਜਵਾਨ , ਤੀਜਾ ਗੰਭੀਰ ਜ਼ਖਮੀ](https://feeds.abplive.com/onecms/images/uploaded-images/2023/03/02/bdd0ef801ad19228893d4a7138b0dfaa1677730465794345_original.jpg?impolicy=abp_cdn&imwidth=1200&height=675)
Mandi News
Mandi News : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪਧਰ ਇਲਾਕੇ 'ਚ ਬੁੱਧਵਾਰ ਰਾਤ ਨੂੰ ਹੋਏ ਸੜਕ ਹਾਦਸੇ 'ਚ ਦੋ ਨੌਜਵਾਨ ਜ਼ਿੰਦਾ ਸੜ ਗਏ ਹਨ। ਪਧਰ-ਜੋਗਿੰਦਰਨਗਰ ਵਾਇਆ ਨੌਹਾਲੀ ਹਾਈਵੇਅ 'ਤੇ ਡਮੇਲਾ ਨੇੜੇ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਕਾਰ 'ਚ ਬਲਾਸਟ ਹੋ ਗਿਆ ਅਤੇ ਅੱਗ ਲੱਗ ਗਈ, ਜਿਸ 'ਚ ਦੋ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ ਅਤੇ ਤੀਜਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ। ਇਕ ਨੌਜਵਾਨ ਨੂੰ ਰਾਹਗੀਰਾਂ ਨੇ ਸਮੇਂ ਸਿਰ ਕਾਰ 'ਚੋਂ ਬਾਹਰ ਕੱਢ ਲਿਆ ਪਰ ਬਾਕੀ ਦੋ ਨੂੰ ਬਚਾ ਨਾ ਸਕੇ। ਜ਼ਖਮੀ ਨੌਜਵਾਨ ਨੂੰ ਨੇਰਚੌਕ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਹਾੜਾਂ ਵਿੱਚ ਬਰਫਬਾਰੀ, ਪੰਜਾਬ ਵਿੱਚ 4 ਡਿਗਰੀ ਡਿੱਗਿਆ ਪਾਰਾ, ਝੱਖੜ ਨਾਲ ਫ਼ਸਲਾਂ ਨੂੰ ਨੁਕਸਾਨ
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਕਰੀਬ 11.30 ਵਜੇ ਵਾਪਰਿਆ ਹੈ। ਇਸ ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਪਧਰ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਨੇਰਚੌਕ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਕਾਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ ਦੋਵਾਂ ਨੌਜਵਾਨਾਂ ਦੇ ਸਿਰਫ ਪਿੰਜਰ ਹੀ ਬਚੇ ਹਨ, ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਹੈ। ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਸਖ਼ਤ ਕਾਰਵਾਈ ਲਈ ਰਾਜਾ ਵੜਿੰਗ ਨੇ ਡੀਜੀਪੀ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ
ਮ੍ਰਿਤਕਾਂ ਦੀ ਪਛਾਣ ਭੁਵਨ ਸਿੰਘ (38) ਅਤੇ ਸੁਨੀਲ ਕੁਮਾਰ (28) ਵਾਸੀ ਸਜੇਹਦ ਪੋਸਟ ਆਫਿਸ ਨੌਹਾਲੀ ਤਹਿਸੀਲ ਪਧਰ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜ਼ਖਮੀ ਨੌਜਵਾਨ ਪਦਮ ਸਿੰਘ (27) ਪੁੱਤਰ ਦੌਲਤ ਰਾਮ ਨੌਹਾਲੀ ਪੰਚਾਇਤ ਕੇ ਚਾਭ ਪਿੰਡ ਭਾਰਦੂ ਦਾ ਰਹਿਣ ਵਾਲਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)