ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਕੇਸ 'ਚ ਘਿਰੇ ਸਾਬਕਾ ਵਿੱਤ ਮੰਤਰੀ ਘਰ ਪੁੱਜੀ CBI
ਦਿੱਲੀ ਵਿੱਚ ਸੀਬੀਆਈ ਦੀ ਟੀਮ ਪੀ ਚਿਦੰਬਰਮ ਦੇ ਘਰ ਪਹੁੰਚੀ ਸੀ। ਸੀਬੀਆਈ ਦੀ ਟੀਮ ਅੱਜ ਸ਼ਾਮ ਪੀ ਚਿਦੰਬਰਮ ਦੇ ਘਰ ਪਹੁੰਚੀ ਪਰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਉਨ੍ਹਾਂ ਨੂੰ ਉੱਥੇ ਨਹੀਂ ਮਿਲੇ
ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਲੀਡਰ ਪੀ ਚਿਦੰਬਰਮ ਨੂੰ ਮੰਗਲਵਾਰ ਵੱਡਾ ਝਟਕਾ ਲੱਗਾ ਹੈ, ਦਿੱਲੀ ਹਾਈ ਕੋਰਟ ਨੇ ਪੀ ਚਿਦੰਬਰਮ ਦੀ ਆਈਐਨਐਕਸ ਮੀਡੀਆ ਕੇਸ ਨਾਲ ਜੁੜੇ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਾਈ ਕੋਰਟ ਦੇ ਇਸ ਫ਼ੈਸਲੇ ਦਾ ਮਤਲਬ ਹੈ ਕਿ ਜਾਂਚ ਏਜੰਸੀ ਪੀ ਚਿਦੰਬਰਮ ਨੂੰ ਜਦੋਂ ਵੀ ਚਾਹੇ ਗ੍ਰਿਫ਼ਤਾਰ ਕਰ ਸਕਦੀ ਹੈ।
ਦਿੱਲੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਚਿਦੰਬਰਮ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਹਾਲਾਂਕਿ ਅੱਜ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਉਨ੍ਹਾਂ ਦੀ ਜ਼ਮਾਨਤ ਬਾਰੇ ਹੁਣ ਕੱਲ੍ਹ ਸਵੇਰੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ।
ਦਿੱਲੀ ਵਿੱਚ ਸੀਬੀਆਈ ਦੀ ਟੀਮ ਪੀ ਚਿਦੰਬਰਮ ਦੇ ਘਰ ਪਹੁੰਚੀ ਸੀ। ਸੀਬੀਆਈ ਦੀ ਟੀਮ ਅੱਜ ਸ਼ਾਮ ਪੀ ਚਿਦੰਬਰਮ ਦੇ ਘਰ ਪਹੁੰਚੀ ਪਰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਉਨ੍ਹਾਂ ਨੂੰ ਉੱਥੇ ਨਹੀਂ ਮਿਲੇ, ਜਿਸ ਤੋਂ ਬਾਅਦ ਸੀਬੀਆਈ ਦੀ ਟੀਮ ਵਾਪਸ ਪਰਤ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀ ਚਿਦੰਬਰਮ ਆਪਣੇ ਘਰ ਨਹੀਂ ਮਿਲੇ, ਜਿਸ ਕਾਰਨ ਸੀਬੀਆਈ ਦੀ ਟੀਮ ਦੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ।