ਪੜਚੋਲ ਕਰੋ

Megha Engineering Corruption Case: 1200 ਕਰੋੜ ਰੁਪਏ ਦਾ ਚੋਣ ਚੰਦਾ ਦੇਣ ਵਾਲੀ ਮੇਘਾ ਇੰਜੀਨੀਅਰਿੰਗ 'ਤੇ ਸੀਬੀਆਈ ਨੇ ਦਰਜ ਕੀਤਾ ਮਾਮਲਾ, ਜਾਣੋ ਕੀ ਹੈ ਕੇਸ

Megha Engineering Corruption Case: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਚੋਣ ਬਾਂਡ ਸਕੀਮ ਨੂੰ ਪਿਛਲੀ ਫਰਵਰੀ ਵਿੱਚ ਰੱਦ ਕਰ ਦਿੱਤਾ ਸੀ। ਮੇਘਾ ਇੰਜਨੀਅਰਿੰਗ ਬਾਂਡ ਰਾਹੀਂ ਭਾਰੀ ਦਾਨ ਦੇਣ ਵਾਲਿਆਂ ਵਿੱਚੋਂ ਦੂਜੇ ਨੰਬਰ ’ਤੇ ਰਹੀ।

ਚੋਣ ਬਾਂਡ ਸਕੀਮ ਵਿੱਚ ਸਭ ਤੋਂ ਵੱਧ ਚੰਦਾ ਦੇਣ ਵਾਲਿਆਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਰਹੀ ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟਰੱਕਚਰ ਲਿਮਟਿਡ ਦੇ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਕੰਪਨੀ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣ ਬਾਂਡ ਰਾਹੀਂ 1200 ਕਰੋੜ ਰੁਪਏ ਦਾ ਚੰਦਾ ਦਿੱਤਾ ਗਿਆ ਸੀ।

ਸੀਬੀਆਈ ਨੇ ਐਨਆਈਐਸਪੀ ਲਈ 315 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਸੀਬੀਆਈ ਨੇ ਇਸਪਾਤ ਮੰਤਰਾਲੇ ਦੇ ਐਨਐਮਡੀਸੀ ਆਇਰਨ ਐਂਡ ਸਟੀਲ ਪਲਾਂਟ ਦੇ 8 ਅਧਿਕਾਰੀਆਂ ਸਮੇਤ ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟਰੱਕਚਰ ਲਿਮਟਿਡ ਖ਼ਿਲਾਫ਼ ਇਹ ਕੇਸ ਦਰਜ ਕੀਤਾ ਹੈ।

ਇਸ ਦੌਰਾਨ, ਮੇਘਾ ਇੰਜਨੀਅਰਿੰਗ ਐਂਡ ਇਨਫਰਾਸਟਰਕਚਰ ਲਿਮਟਿਡ ਹਾਲ ਹੀ ਵਿੱਚ ਚੋਣ ਬਾਂਡ ਨਾਲ ਸਬੰਧਤ ਡੇਟਾ ਸਾਹਮਣੇ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ। ਇਹ ਕੰਪਨੀ ਰਾਜਨੀਤਿਕ ਪਾਰਟੀਆਂ ਨੂੰ ਚੰਦੇ ਦੀ ਸਿਖਰ 10 ਸੂਚੀ ਵਿੱਚ ਦੂਜੇ ਸਭ ਤੋਂ ਵੱਡੇ ਖਰੀਦਦਾਰ ਵਜੋਂ ਉਭਰੀ ਸੀ। ਪਾਮੀਰੇਡੀ ਪਿਚੀ ਰੈੱਡੀ ਅਤੇ ਪੀਵੀ ਕ੍ਰਿਸ਼ਨਾ ਰੈੱਡੀ ਦੀ ਕੰਪਨੀ MEIL ਨੇ ₹ 966 ਕਰੋੜ ਦੇ ਚੋਣ ਬਾਂਡ ਖਰੀਦੇ ਸਨ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਫਰਵਰੀ ਮਹੀਨੇ 'ਚ ਇਤਿਹਾਸਕ ਫੈਸਲਾ ਦਿੰਦੇ ਹੋਏ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਾਲੀ ਇਲੈਕਟੋਰਲ ਬਾਂਡ ਸਕੀਮ ਨੂੰ ਰੱਦ ਕਰ ਦਿੱਤਾ ਸੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਇਸ ਸਕੀਮ ਨਾਲ ਸਬੰਧਤ ਪੂਰਾ ਡੇਟਾ ਐਸਬੀਆਈ ਨੇ ਭਾਰਤੀ ਚੋਣ ਕਮਿਸ਼ਨ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਈਸੀਆਈ ਨੇ ਇਸ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਅਪਲੋਡ ਕਰ ਦਿੱਤਾ। ਇਸ ਤੋਂ ਬਾਅਦ ਇਲੈਕਟੋਰਲ ਬਾਂਡ ਖਰੀਦਣ ਵਾਲਿਆਂ ਦੀ ਪੂਰੀ ਸੂਚੀ ਸਾਹਮਣੇ ਆਈ। ਇਲੈਕਟੋਰਲ ਬਾਂਡ ਦੇ ਕਈ ਵੱਡੇ ਖਰੀਦਦਾਰਾਂ ਦੇ ਨਾਂ ਸਾਹਮਣੇ ਆਉਣ 'ਤੇ ਵਿਰੋਧੀ ਧਿਰ ਨੇ ਭਾਜਪਾ 'ਤੇ ਹਮਲਾ ਬੋਲਿਆ ਸੀ।

HT ਦੀ ਰਿਪੋਰਟ ਮੁਤਾਬਕ CBI ਨੂੰ ਭ੍ਰਿਸ਼ਟਾਚਾਰ ਨਾਲ ਜੁੜੀ ਸ਼ਿਕਾਇਤ ਮਿਲੀ ਸੀ, ਜਿਸ 'ਤੇ ਕਾਰਵਾਈ ਕੀਤੀ ਗਈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਐਨਆਈਐਸਪੀ/ਐਨਐਮਡੀਸੀ ਦੇ 8 ਅਫਸਰਾਂ ਅਤੇ ਮੇਕੋਨ ਲਿਮਟਿਡ ਦੇ 2 ਅਫਸਰਾਂ ਨੇ ਐਨਐਮਡੀਸੀ ਦੁਆਰਾ ਮੇਘਾ ਇੰਜਨੀਅਰਿੰਗ ਐਂਡ ਇੰਡਸਟਰੀਅਲ ਲਿਮਟਿਡ ਨੂੰ ਕੀਤੇ ਭੁਗਤਾਨ ਦੇ ਬਦਲੇ ਰਿਸ਼ਵਤ ਲਈ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
Advertisement
for smartphones
and tablets

ਵੀਡੀਓਜ਼

Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇPartap Bajwa| ਬਾਜਵਾ ਦੀ ਦਹਾੜ, ਘੇਰੀ ਮੋਦੀ ਤੇ ਮਾਨ ਸਰਕਾਰVijay Inder Singla| ਵਿਜੇ ਇੰਦਰ ਸਿੰਗਲਾ ਨੇ ਭਰੀ ਨਾਮਜ਼ਦਗੀ, ਜਿੱਤ ਦਾ ਦਾਅਵਾIqbal Jhundan| ਅਕਾਲੀ ਉਮੀਦਵਾਰ ਨੇ ਕਾਂਗਰਸ ਤੇ AAP ਬਾਰੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
Diljit Dosanjh in America | Surjit Pattar | Dil Illuminati | Diljit Dosanjh live ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ  ਵਿਰਸਾ
ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ ਵਿਰਸਾ
Embed widget