ਪੜਚੋਲ ਕਰੋ
40 ਕਰੋੜੀ ਰਿਸ਼ਵਤ ਕਾਂਡ 'ਚ ਸਾਬਕਾ ਮੁੱਖ ਮੰਤਰੀ ਬਰੀ

ਬੰਗਲੌਰ: 40 ਕਰੋੜ ਰੁਪਏ ਦੇ ਰਿਸ਼ਵਤ ਕਾਂਡ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਆਗੂ ਬੀ.ਐਸ. ਯੇਦੂਰੱਪਾ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਯੇਦੂਰੱਪਾ ਦੇ ਨਾਲ ਉਸ ਦੇ ਦੋ ਬੇਟੇ ਤੇ ਜਵਾਈ ਵੀ ਬਰੀ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਯੇਦੂਰੱਪਾ ਨੂੰ 2011 ਵਿੱਚ ਜੇਲ੍ਹ ਵੀ ਜਾਣਾ ਪਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਸਾਬਕਾ ਮੁੱਖ ਮੰਤਰੀ ਉੱਤੇ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਦੇਣ ਦਾ ਦੋਸ਼ ਸੀ। ਖਚਾਖਚ ਭਰੀ ਅਦਾਲਤ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਮੁੱਖ ਜੱਜ ਆਰ.ਬੀ. ਧਰਮਾਗੌਦੇਰ ਨੇ ਦਲਾਲੀ ਦੇ ਮਾਮਲੇ ਵਿੱਚ 9 ਹੋਰ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ। ਇਸ ਮਾਮਲੇ ਕਾਰਨ ਹੀ ਸਾਲ 2011 ਵਿੱਚ ਤਤਕਾਲੀਨ ਲੋਕਾਯੁਕਤ ਜੱਜ ਸੰਤੋਸ਼ ਹੇਗੜੇ ਨੇ ਯੇਦੂਰੁੱਪ ਉੱਤੇ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਛੱਡਣੀ ਪਈ ਸੀ।
ਸੀ.ਬੀ.ਆਈ. ਨੇ ਅਕਤੂਬਰ 2015 ਵਿੱਚ ਯੇਦੂਰੱਪਾ, ਉਸ ਦੇ ਦੋ ਬੇਟੇ, ਦਾਮਾਦ, ਸਟੀਲ ਕੰਪਨੀ ਤੇ ਸਿਮੌਗਾ ਵਿੱਚ ਸਾਬਕਾ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਸੰਚਾਲਿਤ ਟਰੱਸਟ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਸੀ। ਪੂਰੇ ਮਾਮਲੇ ਵਿੱਚ ਸੀ.ਬੀ.ਆਈ. ਨੇ 216 ਲੋਕਾਂ ਤੋਂ ਪੁੱਛਗਿੱਛ ਕੀਤੀ। ਦੋਸ਼ ਪੱਤਰ ਵਿੱਚ ਆਪਣੇ ਅਹੁਦੇ ਦਾ ਦੁਰਉਪਯੋਗ ਕਰਨਾ ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਲਾਏ ਸਨ।
ਅਦਾਲਤ ਦੇ ਫ਼ੈਸਲੇ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਆਪਣੀ ਖ਼ੁਸ਼ੀ ਉਨ੍ਹਾਂ ਟਵਿੱਟਰ ਉੱਤੇ ਬਿਆਨ ਕੀਤੀ-
Justice is done, I stand vindicated
… Thanks to all well wishers,friends & supporters who stood with me in my tough times…
B.S. Yeddyurappa (@BSYBJP) October 26, 2016
Satyameva Jayate..
—
ਇਸ ਸਾਲ ਯੇਦੂਰੱਪਾ ਨੂੰ ਬੀਜੇਪੀ ਦੀ ਕਰਨਾਟਕ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਸੀ। ਇਹ ਫ਼ੈਸਲਾ ਬੀਜੇਪੀ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜਿਸ ਦਾ ਫ਼ਾਇਦਾ ਪਾਰਟੀ ਨੂੰ ਅਗਲੇ ਸੂਬੇ ਵਿੱਚ ਹੋਣ ਜਾਰੀ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਿਲ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















